ਬੱਕਸ ਸਪੋਰਟਸ ਵਲੋਂ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਸਾਊਥ ਬੱਕਸ ਕੌਂਸਲ ਨੇ ਇਨਾਮ ਹਾਸਲ ਕੀਤਾ

ਬਕਿੰਮਘਮਸ਼ਾਇਰ – ਪਿਛਲੇ ਦਿਨੀਂ ਬਕਿੰਮਘਸ਼ਾਇਰ ਵਿਚ ਬੱਕਸ ਸਪੋਰਟਸ ਵਲੋਂ ਖੇਡਾਂ ਲਈ ਉਪਰਾਲੇ ਕਰ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤੇ ਜਾਣ ਲਈ ਕਰਵਾਏ ਗਏ ਐਵਾਰਡ ਸਮਾਗਮ ਵਿਚ ਸਾਊਥ ਬੱਕਸ ਡਿਸਟ੍ਰਿਕਟ ਕੌਂਸਲ ਦੇ ਮੇਅਰ ਕੌਂਸਲਰ ਸੰਤੋਖ ਸਿੰਘ ਛੋਕਰ ਨੇ ਸ਼ਮੂਲੀਅਤ ਕੀਤੀ।
ਇਸ ਐਵਾਰਡ ਸਮਾਗਮ ਦੌਰਾਨ ਸਾਊਥ ਬੱਕਸ ਡਿਸਟ੍ਰਿਕਟ ਕੌਂਸਲ ਨੂੰ ਇਸ ਦੇ ਸਲਾਨਾ ਸਾਊਥ ਬੱਕਸ ਸਕੂਲਜ਼ ਇਨਡੋਰ ਰੋਇੰਗ ਚੈਂਪੀਅਨਸ਼ਿੱਪ ਲਈ ਲੈਗੈਸੀ
ਪ੍ਰਾਜੈਕਟ ਆਫ ਦਾ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਚੈਂਪੀਅਨਸ਼ਿੱਪ 2011 ਤੋਂ ਹਰ ਸਾਲ ਕਰਵਾਈ ਜਾਂਦੀ  ਜਿਸ ਵਿਚ ਸਥਾਨਕ ਸਕੂਲਾਂ
ਦੇ 11 ਤੋਂ 16 ਸਾਲ ਦੇ 2,000 ਤੋਂ ਵੱਧ ਵਿਦਿਆਰਥੀ ਹਿੱਸਾ ਲੈਂਦੇ ਹਨ।ਇਸ ਮੌਕੇ ਕੌਂਸਲ ਦੇ ਚੇਅਰਮੈਨ ਸੰਤੋਖ ਸਿੰਘ ਛੋਕਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ  ਕਿ ਉਸ ਨੂੰ ਕੌਂਸਲ ਦੀ ਤਰਫੋਂ ਇਸ ਸਮਾਗਮ ਵਿਚ ਹਿੱਸਾ ਲੈਣ ਦਾ ਸੁਭਾਗ ਮਿਲਿਆ। ਇਹ ਐਵਾਰਡ ਬਕਿੰਘਮਸ਼ਾਇਰ ਵਿਚ ਖੇਡਾਂ ਨੂੰ ਵਿਕਸਿਤ ਕਰਨ ਦਾ ਇਕ ਉਪਰਾਲਾ । ਸਾਊਥ ਬੱਕਸ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਦੀ ਖੁਸ਼ੀ  ਜਿਸ ਦੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਨਾਲ ਵੀ ਗਹਿਰੇ ਸਬੰਧ ਹਨ। ਉਨ੍ਹਾਂ ਸਾਊਥ ਬੱਕਸ ਦੀ ਸਮੂਹ ਟੀਮ ਅਤੇ ਪ੍ਰਬੰਧਕਾਂ ਨੂੰ ਇਹ ਐਵਾਰਡ ਜਿੱਤਣ ‘ਤੇ ਵਧਾਈ ਦਿੱਤੀ।

1 Comment

  1. Hi, this is a comment.
    To delete a comment, just log in and view the post’s comments. There you will have the option to edit or delete them.

Leave a Reply

Your email address will not be published. Required fields are marked *