ਲੰਡਨ – ਬਰਤਾਨੀਆ ਵਿਚ ਅਧਾਰਿਤ ਰੋਕੋ ਕੈਂਸਰ ਚੈਰਿਟੀ, ਜਿਸ ਵਲੋਂ ਭਾਰਤ ਅਤੇ ਹੋਰਨਾਂ ਮੁਲਕਾਂ ਵਿਚ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ , ਵਲੋਂ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭੁਲੇਖੇ ਦੂਰ ਕਰਨ ਦਾ ਟੀਚਾ ਮਿੱਥਿਆ ਗਿਆ। ਰੋਕੋ ਕੈਂਸਰ ਚੈਰਿਟੀ, ਜੋ ਕਿ ਆਪਣੇ 14ਵੇਂ ਸਾਲ ਵਿਚ, ਨੇ ਵਿਸ਼ਵ ਦੀਆਂ ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਕੈਂਸਰ ਦੇ ਭੁਲੇਖੇ ਦੂਰ ਕਰਨ ਲਈ ਹੰਭਲਾ ਮਾਰਨ ਦਾ ਉਦੇਸ਼ ਉਲੀਕਿਆ ਕਿਉਂਕਿ ਇਨ੍ਹਾਂ ਭੁਲੇਖਿਆਂ ਕਾਰਨ ਲੋਕ ਮੈਡੀਕਲ ਇਲਾਜ ਕਰਵਾਉਣ ਲਈ ਅੱਗੇ ਨਹੀਂ ਆਉਂਦੇ। ਰੋਕੋ ਕੈਂਸਰ ਚੈਰਿਟੀ ਲੰਡਨ, ਦਿੱਲੀ, ਪੰਜਾਬੀ ਸਮੇਤ ਘਾਨਾ ਅਤੇ ਮੈਡਗੈਸਕਰ ਵਿਚ ਵੀ ਅਧਾਰ ਸਥਾਪਤ ਕਰ ਰਹੀ ।
ਇਸ ਚੈਰਿਟੀ ਦੇ ਫਾਊਂਡਰ ਅਰਵਿੰਦਰ ਚਾਵਲਾ, ਜਿਸ ਨੇ ਆਪਣੀ ਪਤਨੀ ਦੀ ਛਾਤੀ ਦੇ ਕੈਂਸਰ ਕਾਰਨ ਹੋਈ ਮੌਤ ਤੋਂ ਬਾਅਦ ਇਹ ਚੈਰਿਟੀ ਸਥਾਪਤ ਕੀਤੀ, ਨੇ ਕਿਹਾ ਕਿ ਉਹ ਆਪਣੇ ਚੈਰਿਟੀ ਕਾਰਜਾਂ ਵਿਚ ਰੋਜ਼ ਅਜਿਹੇ ਲੋਕਾਂ ਨੂੰ ਮਿਲਦੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਕੈਂਸਰ ਦੇ ਇਲਾਜ ਜਾਂ ਲੱਛਣਾ ਬਾਰੇ ਨਹੀਂ ਸੁਣਿਆ।
ਚੈਰਿਟੀ ਵਲੋਂ ਭਾਰਤ ਦੇ ਗਰੀਬ ਇਲਾਕਿਆਂ ਵਿਚ ਮੁਫਤ ਕੈਂਸਰ ਜਾਂਚ ਦੇ ਸੈਸ਼ਨ ਲਗਾਏ ਜਾਂਦੇ ਹਨ। ਇਸ ਦੇ ਦੋ ਮੈਂਬਰ ਕੁਲਵੰਤ ਸਿੰਘ ਧਾਲੀਵਾਲ ਅਤੇ ਗੁਰਪਾਲ ਸਿੰਘ ਉੱਪਲ ਨੇ ਹਾਲ ਹੀ ਵਿਚ ਰੋਕੋ ਕੈਂਸਰ ਚੈਰਿਟੀ ਲਈ ਦਿੱਲੀ, ਮੁੰਬਈ ਅਤੇ ਦੁਬਈ ਵਿਚ ਮੈਰਾਥਨ ਦੌੜਾਂ ਮੁਕੰਮਲ ਕੀਤੀਆਂ। ਚੈਰਿਟੀ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਨੇ ਕਿਹਾ ਕਿ ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭਰਮ ਭੁਲੇਖੇ ਜਾਣਕਾਰੀ ਨਾਲ ਦੂਰ ਕੀਤੇ ਜਾ ਸਕਦੇ ਹਨ। ਖਾਸ ਕਰਕੇ ਔਰਤਾਂ ਇਲਾਜ ਲਈ ਪ੍ਰਵਾਹ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਦੀ ਸੇਹਤ ਸਾਰੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਬਾਅਦ ਮੰਨੀ ਜਾਂਦੀ । ਚੈਰਿਟੀ ਦੇ ਲੀਗਲ ਐਡਵਾਈਜ਼ਰ ਗੁਰਪਾਲ ਉੱਪਲ ਨੇ ਕਿਹਾ ਕਿ ਕਈ ਲੋਕਾਂ ਦੀਆਂ ਸੱਭਿਆਚਾਰਕ ਰਵਾਇਤਾਂ ਕਾਰਨ ਉਹ ਆਪਣੀ ਸੇਹਤ ਬਾਰੇ ਖੁੱਲ੍ਹ ਕੇ ਗੱਲ ਹੀ ਨਹੀਂ ਕਰਦੇ। ਜਦ ਕਿ ਕਈ ਕਿਸਮ ਦੇ ਸਰੀਰਕ ਟੈਸਟਾਂ ਲਈ ਖਾਸ ਕਰਕੇ ਬਜ਼ੁਰਗਾਂ ਦੀ ਸੋਚ ਬਦਲਣ ਦੀ ਲੋੜ ।