ਬਰਤਾਨਵੀ ਅਦਾਲਤ ਨੇ ਸਰੀਰਕ ਸੋਸ਼ਣ ਦੇ ਮਾਮਲੇ ਵਿੱਚ ਲਾਰਡ ਨਜ਼ੀਰ ਨੂੰ ਦੋਸ਼ੀ ਕਰਾਰ ਦਿੱਤਾ

ਲੰਡਨ – ਬਿ੍ਰਟੇਨ ਦੇ ਮੁਸਲਿਮ ਨੇਤਾ ਲਾਰਡ ਨਜ਼ੀਰ ਅਹਿਮਦ ਨੂੰ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ। ਬਰਤਾਨੀਆ ਇਕ ਅਦਾਲਤ ਨੇ ਸਾਬਕਾ ਬਿ੍ਰਟਿਸ਼-ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰ ਲਾਰਡ ਨਜ਼ੀਰ ਅਹਿਮਦ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਹੈ।

ਰਿਪੋਰਟ ਮੁਤਾਬਕ ਸ਼ੇਫੀਲਡ ਕ੍ਰਾਊਨ ਕੋਰਟ ਨੇ 1970 ਦੇ ਦਹਾਕੇ ਵਿੱਚ ਸੈਕਸ ਅਪਰਾਧ ਦੇ ਮਾਮਲਿਆਂ ਦੀ ਸੁਣਵਾਈ ਕਰਦੇ ਹੋਏ ਲਾਰਡ ਅਹਿਮਦ ਨੂੰ ਇੱਕ ਮੁੰਡੇ ’ਤੇ ਗੰਭੀਰ ਹੋਏ ਜਿਨਸੀ ਹਮਲੇ ਅਤੇ ਇੱਕ ਕੁੜੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ।

ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਸਾਬਕਾ ਸੰਸਦ ਮੈਂਬਰ ਨਾਬਾਲਗ ਸੀ। ਉਸ ਸਮੇਂ ਨਜ਼ੀਰ ਦੀ ਉਮਰ 16 ਜਾਂ 17 ਸਾਲ ਸੀ ਅਤੇ ਪੀੜਤ ਕੁੜੀ ਉਸ ਤੋਂ ਕਾਫ਼ੀ ਛੋਟੀ ਸੀ। ਜੱਜ ਮਿਸਟਰ ਜਸਟਿਸ ਲੈਵੇਂਡਰ ਬਾਅਦ ਵਿੱਚ ਇਸ ਮਾਮਲੇ ਵਿੱਚ ਲਾਰਡ ਅਹਿਮਦ ਨੂੰ ਸਜ਼ਾ ਸੁਣਾਉਣਗੇ। ਲਾਰਡ ਨਜ਼ੀਰ ਅਹਿਮਦ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਦੋਸ਼ ਨਾ ਸਹਿਣਯੋਗ ਹਨ। ਨਜ਼ੀਰ ਸਮੇਤ ਉਸ ਦੇ ਦੋ ਭਰਾਵਾਂ ਮੁਹੰਮਦ ਫਾਰੂਕ ਅਤੇ ਮੁਹੰਮਦ ਤਾਰਿਕ ’ਤੇ ਲੱਗੇ ਦੋਸ਼ ਸਹੀ ਪਾਏ ਗਏ ਹਨ। ਨਜ਼ੀਰ ਦੇ ਦੋਵੇਂ ਭਰਾ ਬੁਢਾਪੇ ਕਾਰਨ ਮੁਕੱਦਮੇ ਵਿੱਚ ਪੇਸ਼ ਹੋਣ ਲਈ ਅਯੋਗ ਪਾਏ ਗਏ ਸਨ।

ਇਸ ਤੋਂ ਪਹਿਲਾਂ ਇੱਕ ਔਰਤ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਨਜ਼ੀਰ ਅਹਿਮਦ ਨੇ ਸਾਲ 1973 ਅਤੇ 1974 ਵਿੱਚ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ।ਪਾਕਿਸਤਾਨ ’ਚ ਜਨਮੇ ਲਾਰਡ ਨਜ਼ੀਰ ਅਹਿਮਦ ਅਕਸਰ ਕਸ਼ਮੀਰ ਨੂੰ ਲੈ ਕੇ ਭਾਰਤ ਖਿਲਾਫ਼ ਬਿਆਨ ਦਿੰਦੇ ਰਹੇ ਹਨ। ਇੰਨਾ ਹੀ ਨਹੀਂ ਇੱਕ ਵਾਰ ਉਨ੍ਹਾਂ ਨੇ ਪੀ ਐਮ ਮੋਦੀ ਦੀ ਮੌਤ ਦੀ ਕਾਮਨਾ ਵੀ ਕੀਤੀ ਸੀ। ਲਾਰਡ ਅਹਿਮਦ ਲੇਬਰ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਬਿ੍ਰਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੇ ਕਰੀਬੀ ਰਹੇ ਹਨ।

ਲਾਰਡ ਨਜ਼ੀਰ ਅਹਿਮਦ ਬਿ੍ਰਟਿਸ਼ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਦੇ ਜੀਵਨ ਮੈਂਬਰ ਵਜੋਂ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਮੁਸਲਿਮ ਸੰਸਦ ਮੈਂਬਰ ਹਨ। ਬਿ੍ਰਟੇਨ ਦੇ ਹਾਊਸ ਆਫ਼ ਲਾਰਡਜ਼ ਵਿੱਚ ਉੱਚ ਪੜ੍ਹੇ-ਲਿਖੇ ਅਤੇ ਗਿਆਨਵਾਨ ਲੋਕਾਂ ਨੂੰ ਮੈਂਬਰ ਬਣਾਇਆ ਜਾਂਦਾ ਹੈ।

Comments are closed, but trackbacks and pingbacks are open.