ਯੂ.ਕੇ ਦਾ ਪ੍ਰਧਾਨ ਮੰਤਰੀ ਸਟਾਰਮਰ ਟਰੰਪ ’ਤੇ ਖਿਝ ਗਿਆ

ਇਜ਼ਰਾਈਲ ਵਲੋਂ ਲੈਬਨਾਨ ’ਤੇ ਲਗਾਤਾਰ ਹਮਲਿਆਂ ਅਤੇ ਰੂਸੀ ਰਾਸ਼ਟਰਪਤੀ ਨਾਲ ਸਾਂਝ ਦੀ ਨਿੰਦਾ ਕੀਤੀ

ਲੰਡਨ (ਏਜੰਸੀ) : ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਦਮਾਂ ਉਤੇ ਤਿੱਖੀ ਟਿਪਣੀ ਕੀਤੀ ਹੈ। ਸਟਾਰਮਰ ਨੇ ਕਿਹਾ, ‘‘ਮੈਂ ਇਸ ਗੱਲ ਤੋਂ ਤੰਗ ਆ ਚੁੱਕਾ ਹਾਂ ਕਿ ਪਰਵਾਰਾਂ ਅਤੇ ਕਾਰੋਬਾਰਾਂ ਦੇ ਖ਼ਰਚੇ ਵਧ ਰਹੇ ਹਨ ਅਤੇ ਇਹ ਸੱਭ ਕੁੱਝ ਟਰੰਪ ਜਾਂ ਪੁਤਿਨ ਦੇ ਕੰਮਾਂ ਕਾਰਨ ਹੋ ਰਿਹਾ ਹੈ।’’

ਉਨ੍ਹਾਂ ਨੇ ਟਰੰਪ ਵਲੋਂ ਇਰਾਨ ਨੂੰ ਤਬਾਹ ਕਰਨ ਬਾਰੇ ਦਿਤੇ ਬਿਆਨ ਨੂੰ ‘ਬਰਤਾਨਵੀ ਕਦਰਾਂ-ਕੀਮਤਾਂ ਵਿਰੁਧ’ ਕਰਾਰ ਦਿਤਾ। ਸਟਾਰਮਰ ਨੇ ਇਜ਼ਰਾਇਲ ਵਲੋਂ ਲੈਬਨਾਨ ਉਤੇ ਹੋ ਰਹੇ ਹਮਲਿਆਂ ਦੀ ਵੀ ਨਿੰਦਾ ਕੀਤੀ। ਸਟਾਰਮਰ ਨੇ ਦਸਿਆ ਕਿ ਉਹ ਟਰੰਪ ਨਾਲ ਹੋਰਮੁਜ਼ ਸਟਰੇਟ ਲਾਂਘੇ ਨੂੰ ਖੋਲ੍ਹਣ ਬਾਰੇ ਗੱਲਬਾਤ ਕਰ ਚੁਕੇ ਹਨ ਅਤੇ ਇਸ ਲਈ ਸਿਆਸੀ ਤੇ ਫ਼ੌਜੀ ਯੋਜਨਾ ਉਤੇ ਕੰਮ ਜਾਰੀ ਹੈ।

Comments are closed, but trackbacks and pingbacks are open.