ਦੂਜੇ ਵਿਸ਼ਵ ਯੁੱਧ ਬਾਅਦ ਪਹਿਲੀ ਵਾਰ ਬ੍ਰਤਾਨਵੀਆਂ ਦਾ ਗਰਮੀ ਨੇ ਤ੍ਰਾਹ ਕਢਾਇਆ

ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਦੀ ਆਸ ਬੱਝੀ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪਿਛਲੇ ਕੁਝ ਦਿਨਾਂ ਤੋਂ ਯੂਕੇ ਭਰ ਵਿੱਚ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਤ੍ਰਾਹ ਕੱਢੀ ਰੱਖਿਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਆਪਣਾ ਬਚਾਅ ਕਰਨ ਦੀਆਂ ਬੇਨਤੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਸਨ। ਇਸ ਭਿਆਨਕ ਗਰਮੀ ਦੇ ਮਾਹੌਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਬੀਤੇ ਦਿਨੀਂ ਤਾਪਮਾਨ 40° ਨੂੰ ਪਾਰ ਕਰਨਾ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਤੇ ਤਾਪਮਾਨ ਵਾਧੇ ਕਾਰਨ ਦਰਜਨ ਤੋਂ ਵਧੇਰੇ ਥਾਂਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਨੇ ਲੰਡਨ ਦੇ ਸਾਹ ਸੂਤੀ ਰੱਖੇ। ਲੰਡਨ ਫਾਇਰ ਬ੍ਰਿਗੇਡ ਲਈ ਬੀਤੇ ਦਿਨ ਦਿਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਵਧੇਰੇ ਰੁਝੇਵੇਂ ਭਰਿਆ ਰਹੇ। ਇੱਕ ਦਿਨ ਵਿੱਚ ਲੰਡਨ ਫਾਇਰ ਬ੍ਰਿਗੇਡ ਨੂੰ 2600 ਐਮਰਜੈਂਸੀ ਕਾਲਾਂ ਆਈਆਂ ਸਨ। ਜਦਕਿ ਆਮ ਦਿਨਾਂ ਵਿੱਚ ਇਹ ਔਸਤ 350 ਤੱਕ ਹੁੰਦੀਆਂ ਹਨ। ਅੱਗ ਬੁਝਾਊ ਅਮਲੇ ਦੇ 16 ਕਾਮੇ ਜਖਮੀ ਵੀ ਹੋਏ, ਜਿਹਨਾਂ ‘ਚੋਂ 2 ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹਨਾਂ ਅਗਜਨੀ ਦੀਆਂ ਘਟਨਾਵਾਂ ਦੌਰਾਨ 41 ਜਾਇਦਾਦਾਂ ਨੁਕਸਾਨੀਆਂ ਗਈਆਂ ਹਨ। 

ਮਹਿਕਮੇ ਅਨੁਸਾਰ ਆਉਦੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲ ਰਹੀ ਹੈ ਪਰ ਇਕ ਵਾਰ ਬ੍ਰਤਾਨਵੀਆਂ ਨੂੰ ਕੜਕਦੀ ਧੁੱਪ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਜੋ ਧੁੱਪ ਮਾਨਣ ਲਈ ਕਈ ਸਦੀਆਂ ਤੋਂ ਬ੍ਰਤਾਨੀਆ ਤੋਂ ਬਾਹਰਲੇ ਮੁਲਕਾਂ ਵਿੱਚ ਛੁੱਟੀਆਂ ਕੱਟਣ ਜਾਂਦੇ ਸਨ।

ਤੱਪਦੀ ਗਰਮੀ ਤੋਂ ਇਲਾਵਾ ਬ੍ਰਤਾਨਵੀ ਮੌਜੂਦਾ ਸਰਕਾਰ ਦੀ ਟੁੱਟ ਭੱਜ ਤੋਂ ਇਲਾਵਾ ਵੱਧਦੀ ਮੰਹਿਗਾਈ ਦਾ ਸੇਕ ਵੀ ਝੱਲ ਰਹੇ ਹਨ।

Comments are closed, but trackbacks and pingbacks are open.