ਪਾਕਿਸਤਾਨੀ ਮੂਹਰੇ ਭਾਰਤੀ ਖੜ੍ਹ ਗਿਆ
ਲੰਡਨ : ਇੱਥੇ 2 ਮਈ ਨੂੰ ਹੋ ਰਹੀਆਂ ਚੋਣਾ ਵਿੱਚ ਪਾਕਿਸਤਾਨੀ ਮੂਲ ਦੇ ਸਾਦਿਕ ਖਾਨ ਤੀਸਰੀ ਵਾਰ ਜਿੱਤਣ ਦੇ ਉਦੇਸ਼ ਨਾਲ ਇੰਗਲੈਂਡ ਦੇ ਲੰਡਨ ਵਿੱਚ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਹਾਲਾਂ ਕਿ ਇਸ ਵਾਰ ਉਨ੍ਹਾਂ ਨੂੰ ਭਾਰਤੀਮੂਲ ਦੇ ਉਮੀਦਵਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਦਾ ਨਾਮ ਤਰੁਣ ਗੁਲਾਟੀ ਹੈ। ਦਿੱਲੀ ਵਿੱਚ ਜੰਮੇ ਤਰੁਣ ਦਾ ਕਹਿਣਾ ਹੈ ਕਿ ਲੰਡਨ ਦੇ ਨਾਗਰਿਕਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਦੁਖੀ ਕਰ ਦਿੱਤਾ ਹੈ। ਉਸ ਨੇ ਅੱਗੇ ਕਿਹਾ ਕਿ ਉਹ ਲੰਡਨ ਨੂੰ ਇੱਕ ਤਜ਼ਰਬੇਕਾਰ ਸੀ.ਈ.ਓ ਵਾਂਗ ਚਲਾਉਣਾ ਚਾਹੁੰਦੇ ਹਨ, ਤਾਂ ਜੋ ਸਾਰਿਆਂ ਨੂੰ ਫਾਇਦਾ ਹੋ ਸਕੇ। ਉਸਦਾ ਮੰਨਣਾ ਹੈ ਕਿ ਇੱਕ ਕਾਰੋਬਾਰੀ ਅਤੇ ਨਿਵੇਸ਼ ਮਾਹਿਰ ਵਜੋਂ ਉਸਦਾ ਤਜ਼ਰਬਾ ਲੰਡਨ ਲਈ ਮਦਦਗਾਰ ਸਾਬਤ ਹੋਵੇਗਾ।
ਭਾਰਤੀ ਮੂਲ ਦੇ 63 ਸਾਲਾ ਤਰੁਣ ਗੁਲਾਟੀ 2 ਮਈ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਹ ਮੇਅਰ ਦੇ ਅਹੁਦੇ ਲਈ 13 ਹੋਰ ਉਮੀਦਵਾਰਾਂ ਨਾਲ ਲੜਨ ਜਾ ਰਹੇ ਹਨ। ਉਸਨੇ ਛੇ ਦੇਸ਼ਾਂ ਵਿੱਚ ਸਿਟੀ ਬੈਂਕ ਅਤੇ ਐਚ ਐਸ ਬੀ ਸੀ ਨਾਲ ਕੰਮ ਕੀਤਾ ਹੈ। ਬੈਂਕ ਵਿੱਚ ਉਹ ਇੱਕ ਅੰਤਰਰਾਸ਼ਟਰੀ ਮੈਨੇਜਰ ਸੀ। ਤਰੁਣ ਗੁਲਾਟੀ ਨੇ ਕਿਹਾ, “ਮੈਂ ਲੰਡਨ ਨੂੰ ਇੱਕ ਵਿਲੱਖਣ ਗਲੋਬਲ ਸਹਿਰ ਦੇ ਰੂਪ ਵਿੱਚ ਦੇਖਦਾ ਹਾਂ। ਇਹ ਦੁਨੀਆ ਦੇ ਗਲੋਬਲ ਬੈਂਕ ਵਾਂਗ ਹੈ, ਜਿੱਥੇ ਦੁਨੀਆ ਭਰ ਦੇ ਲੋਕ ਇਕੱਠੇ ਹੁੰਦੇ ਹਨ। ਆਪਣੇ ਸੰਬੋਧਨ ਵਿੱਚ ਉਸਨੇ ਅੱਗੇ ਕਿਹਾ, ਮੇਅਰ ਦੇ ਤੌਰ ’ਤੇ ਮੈਂ ਲੰਡਨ ਦੀ ਬੈਲੇਂਸ ਸੀਟ ਨੂੰ ਇਸ ਤਰੀਕੇ ਨਾਲ ਤਿਆਰ ਕਰਾਂਗਾ ਕਿ ਇਹ ਨਿਵੇਸ਼ ਲਈ ਇੱਕ ਮੋਹਰੀ ਵਿਕਲਪ ਬਣ ਜਾਵੇ। ਇਸ ਵਿਚ ਸਾਰੇ ਨਿਵਾਸੀਆਂ ਲਈ ਸੁਰੱਖਿਆ ਅਤੇ ਖੁਸ਼ਹਾਲੀ ਯਕੀਨੀ ਹੋਵੇ। ਇੱਕ ਤਜ਼ਰਬੇਕਾਰ ਸੀ.ਈ.ਓ. ਦੇ ਰੂਪ ਵਿੱਚ ਮੈਂ ਲੰਡਨ ਨੂੰ ਬਦਲਾਂਗਾ। ਇਹ ਤੁਹਾਡੇ ਸਾਰੇ ਲੰਡਨ ਵਾਸੀਆਂ ਲਈ ਇੱਕ ਜਿੱਤ ਹੋਵੇਗੀ।
Comments are closed, but trackbacks and pingbacks are open.