ਦੋਨਾਂ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ
ਲੰਡਨ – ਬ੍ਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਜੂਨ 2020 ਵਿੱਚ ਤਾਲਾਬੰਦੀ ਨਿਯਮਾਂ ਨੂੰ ਤੋੜਨ ਲਈ ਜੁਰਮਾਨਾ ਲਗਾਏ ਜਾਣ ਦੇ ਬਾਵਜੂਦ ਅਹੁਦੇ ’ਤੇ ਬਣੇ ਰਹਿਣ ਦਾ ਐਲਾਨ ਕੀਤਾ ਹੈ।
ਬੋਰਿਸ ਜਾਨਸਨ, ਰਿਸ਼ੀ ਸੁਨਕ ਅਤੇ ਪ੍ਰਧਾਨ ਮੰਤਰੀ ਦੀ ਪਤਨੀ ਕੈਰੀ ਐਡਮੰਡ ਨੂੰ ਡਾਊਨਿੰਗ ਸਟ੍ਰੀਟ ਵਿੱਚ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਜੁਰਮਾਨੇ ਦੇ ਨੋਟਿਸ ਪ੍ਰ੍ਰਾਪਤ ਹੋਏ ਸਨ ਜੋ ਉਨ੍ਹਾਂ ਨੇ ਅਦਾ ਕਰ ਦਿੱਤੇ ਹਨ। ਬੋਰਿਸ ਜਾਨਸਨ ਬ੍ਰਤਾਨੀਆ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੂੰ ਕਾਨੂੰਨ ਤੋੜਨ ਲਈ ਸਜ਼ਾ ਦਿੱਤੀ ਗਈ ਹੈ।
ਤਿੰਨਾਂ ਨੇ ਕੋਵਿਡ-19 ਨਿਯਮ ਤੋੜਨ ਲਈ ਮਾਫ਼ੀ ਮੰਗੀ ਹੈ ਪਰ ਜਾਨਸਨ ਅਤੇ ਸੁਨਕ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
Comments are closed, but trackbacks and pingbacks are open.