Archive for the ‘ਅੰਤਰਰਾਸ਼ਟਰੀ ਖ਼ਬਰਾਂ’ Category

ਸਿੰਘ ਸਭਾ ਸਾਊਥਾਲ ਦੀ ਚੋਣ ਵਿਚ ਹਾਰ ਨੂੰ ਸਾਹਮਣੇ ਦੇਖ ਕੇ ਬੌਖਲਾਏ ਹੋਏ ਕੁਝ ਸ਼ਰਾਰਤੀਆਂ ਨੇ ਗੁਰੂ ਦੇ ਬਾਜ਼ ਦਾ ਬੈਨਰ ਪਾੜ ਦਿੱਤਾ

ਸਾਊਥਾਲ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਐਤਵਾਰ 28 ਸਤੰਬਰ ਨੂੰ ਹੋ ਰਹੀ ਚੋਣ ਲਈ ਜਿਥੇ ਬਾਜ਼ ਗਰੁੱਪ ਤੇ ਸ਼ੇਰ ਗਰੁੱਪ ਵਲੋਂ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਉਥੇ ਤੀਜੇ ਗਰੁੱਪ “ਤੇਰਾ ਪੰਥ ਵਸੇ” ਦੇ ਨੌਜਵਾਨ ਉਮੀਦਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਕਿਉਂਕਿ ਜਿਥੇ ਇਨ੍ਹਾਂ ਨੌਜਵਾਨਾਂ ਨੂੰ ਘਰੇ ਬੈਠਣ ਲਈ ਧਮਕਾਇਆ ਜਾ ਰਿਹਾ ਉਥੇ ਬਾਜ਼ ਗਰੁੱਪ ਦਾ ਵੱਡੇ ਅਕਾਰ ਦਾ ਨੌਰਵੁੱਡ ਗਰੀਨ ਵਿਖੇ ਲੱਗਾ ਬੈਨਰ ਹਾਰ ਤੋਂ ਬੌਖਲਾਏ ਕੁਝ ਸ਼ਰਾਰਤੀਆਂ ਨੇ ਸ਼ਰਾਬ ਦੇ ਨਸ਼ੇ ਵਿਚ ਪਾੜ ਕੇ ਉਤਾਰ ਦਿੱਤਾ। ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋਏ ਸੀਨ ਅਨੁਸਾਰ ਇਕ ਨੌਜਵਾਨ ਸਿਰ ‘ਤੇ ਹੁੱਡੀ ਲਈ ਰਾਤ ਦੇ 12 ਵਜੇ ਬੈਨਰ ਵੱਲ ਆ ਰਿਹਾ ਤੇ ਫਿਰ ਉਹ ਬੈਨਰ ਨੂੰ ਲਾਹੁਣ [...]

ਵੁਲਵਰਂਪਟਨ ਵਿਚ ਅਮਨਦੀਪ ਕੌਰ ਹੋਠੀ ਨੂੰ ਉਸ ਦੇ ਪ੍ਰੇਮੀ ਵਲੋਂ ਕਥਿਤ ਤੌਰ ‘ਤੇ ਕਤਲ ਕੀਤੇ ਜਾਣ ਸਬੰਧੀ ਮੁਕੱਦਮੇ ਦੀ ਸੁਣਵਾਈ ਸ਼ੁਰੂ

ਵੁਲਵਰਂਪਟਨ – ਇਸ ਸਾਲ ਮਾਰਚ ਮਹੀਨੇ  ਇਥੋਂ ਦੇ ਇਕ ਹੋਟਲ ਵਿਚੋਂ ਅਮਨਦੀਪ ਕੌਰ ਹੋਠੀ ਦੇ ਕਤਲ ਸਬੰਧੀ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਗਈ । ਜਿਸ ਦੌਰਾਨ ਇਸ ਕਤਲ ਦੀ ਵਜ੍ਹਾ ਪ੍ਰੇਮ ਸਬੰਧ ਦੱਸੀ ਗਈ । ਹੋਠੀ ਦੇ ਪ੍ਰੇਮੀ ਗੁਰਮਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੇ ਓਦੋਂ ਗੁੱਸੇ ਵਿਚ ਆ ਕੇ ਉਸ ‘ਤੇ ਹਮਲਾ ਕਰ ਦਿੱਤਾ ਸੀ ਜਦੋਂ ਉਸ ਨੇ ਕਿਸੇ ਹੋਰ ਬੰਦੇ ਨਾਲ ਵਿਆਹ ਕਰਵਾਉਣ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਮਾਰਨ ਦੀ ਵੀ ਅਸਫਲ ਕੋਸ਼ਿਸ਼ ਕੀਤੀ ਸੀ। ਵੁਲਵਰਂਪਟਨ ਕਰਾਊਨ ਕੋਰਟ ਵਿਚ ਪਿਛਲੇ ਦਿਨੀਂ ਸ਼ੁਰੂ ਹੋਈ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਕਥਿਤ ਦੋਸ਼ੀ ਗੁਰਮਿੰਦਰ ਸਿੰਘ (29) ਵਾਸੀ ਗਰੀਨ ਲੇਨ, ਫੌਰੈਸਟ ਗੇਟ ਨੇ ਮੰਨਿਆ ਕਿ [...]

ਹਡਰਸਫੀਲਡ ਦੇ ਗੁਰਦੁਆਰੇ ਵਿਚ ਪ੍ਰਧਾਨ ਦੀ ਤਕਰੀਰ ਦੌਰਾਨ ਹੋਏ ਲੜਾਈ–ਝਗੜੇ ਦੇ ਮਾਮਲੇ ਚ ਸ਼ਾਮਿਲ ਚਾਰ ਸਿੱਖਾਂ ਨੂੰ ਬਰੀ ਕਰ ਦਿੱਤਾ

ਹਡਰਸਫੀਲਡ – ਇਥੇ ਗੁਰੂ ਨਾਨਕ ਗੁਰਦੁਆਰਾ ਵਿਖੇ ਹੋਈ ਲੜਾਈ–ਝਗੜੇ ਦੇ ਮਾਮਲੇ ਵਿਚ ਸਧਾਰਨ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚਾਰ ਸਿੱਖ ਭਾਈਬੰਦਾਂ ਵਲੋਂ ਸ਼ਾਂਤੀ ਬਣਾ ਕੇ ਰੱਖਣ ਦੀ ਰਜ਼ਾਮੰਦੀ ਦੇਣ ਤੋਂ ਬਾਅਦ ਚਾਰਾਂ ਨੂੰ ਬਰੀ ਕਰ ਦਿੱਤਾ ਗਿਆ । ਇਥੇ ਦੱਸਣਯੋਗ  ਕਿ ਬੀਤੀ 2 ਫਰਵਰੀ ਨੂੰ ਗੁਰੂ ਨਾਨਕ ਗੁਰਦੁਆਰਾ ਪ੍ਰੌਸਪੈਕਟ ਸਟਰੀਟ, ਸਪਰਿੰਗਵੁੱਡ ਵਿਖੇ ਇਕ ਧਾਰਮਿਕ ਦੀਵਾਨ ਦੌਰਾਨ ਲੜਾਈ–ਝਗੜਾ ਹੋਇਆ ਸੀ। ਜਿਸ ਦੌਰਾਨ ਸੰਗਤ ਦੇ ਕੁਝ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜਦੋਂ ਗੁਰੂਘਰ ਦੇ ਪ੍ਰਧਾਨ ਇੰਦਰਪਾਲ ਸਿੰਘ ਰੰਧਾਵਾ ਵਲੋਂ ਕੁਝ ਤਕਰੀਰ ਕੀਤੀ ਜਾ ਰਹੀ ਸੀ ਤਾਂ ਸੰਗਤ ਦੇ ਇਕ ਮੈਂਬਰ ਨੇ ਉਠ ਕੇ ਉਸ ਦਾ ਵਿਰੋਧ ਕੀਤਾ ਸੀ। ਜਿਸ ‘ਤੇ ਸੰ ਰੰਧਾਵਾ ਦੇ ਕੁਝ ਸਮਰਥਕਾਂ ਵਲੋਂ ਦਖਲ ਦੇਣ ‘ਤੇ ਮਾਮਲਾ [...]

ਸਿੰਘ ਸਭਾ ਸਾਊਥਾਲ ਦੀ ਚੋਣ ਵਿਚ ਹਾਰ ਨੂੰ ਸਾਹਮਣੇ ਦੇਖ ਕੇ ਬੌਖਲਾਏ ਹੋਏ ਕੁਝ ਸ਼ਰਾਰਤੀਆਂ ਨੇ ਗੁਰੂ ਦੇ ਬਾਜ਼ ਦਾ ਬੈਨਰ ਪਾੜ ਦਿੱਤਾ

  ਸਾਊਥਾਲ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਐਤਵਾਰ 28 ਸਤੰਬਰ ਨੂੰ ਹੋ ਰਹੀ ਚੋਣ ਲਈ ਜਿਥੇ ਬਾਜ਼ ਗਰੁੱਪ ਤੇ ਸ਼ੇਰ ਗਰੁੱਪ ਵਲੋਂ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ  ਉਥੇ ਤੀਜੇ ਗਰੁੱਪ “ਤੇਰਾ ਪੰਥ ਵਸੇ” ਦੇ ਨੌਜਵਾਨ ਉਮੀਦਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਕਿਉਂਕਿ ਜਿਥੇ ਇਨ੍ਹਾਂ ਨੌਜਵਾਨਾਂ ਨੂੰ ਘਰੇ ਬੈਠਣ ਲਈ ਧਮਕਾਇਆ ਜਾ ਰਿਹਾ  ਉਥੇ ਬਾਜ਼ ਗਰੁੱਪ ਦਾ ਵੱਡੇ ਅਕਾਰ ਦਾ ਨੌਰਵੁੱਡ ਗਰੀਨ ਵਿਖੇ ਲੱਗਾ ਬੈਨਰ ਹਾਰ ਤੋਂ ਬੌਖਲਾਏ ਕੁਝ ਸ਼ਰਾਰਤੀਆਂ ਨੇ ਸ਼ਰਾਬ ਦੇ ਨਸ਼ੇ ਵਿਚ ਪਾੜ ਕੇ ਉਤਾਰ ਦਿੱਤਾ। ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋਏ ਸੀਨ ਅਨੁਸਾਰ ਇਕ ਨੌਜਵਾਨ ਸਿਰ ‘ਤੇ ਹੁੱਡੀ ਲਈ ਰਾਤ ਦੇ 12 ਵਜੇ ਬੈਨਰ ਵੱਲ ਆ ਰਿਹਾ  ਤੇ ਫਿਰ ਉਹ ਬੈਨਰ ਨੂੰ [...]

ਸੰਗਤ ਟੀ ਵੀ ਦੇ ਟਰੱਸਟੀ ਗੁਰਮੇਲ ਸਿੰਘ ਮੱਲ੍ਹੀ ਦੇ ਹੱਕ ਵਿਚ ਇਕ–ਪਾਸੜ ਪ੍ਰਚਾਰ ਵਿਰੁੱਧ ਰੋਸ ਪੱਤਰ

ਸਾਊਥਾਲ – ਇਥੇ ਸ੍ਰੀ ਗੁਰੂ ਸਿੰਘ ਸਭਾ ਦੀਆਂ ਐਤਵਾਰ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾ ਵਿਚ ਬਾਜ ਗਰੁੱਪ ਵਲੋਂ ਸੰਗਤ ਟੀ ਵੀ ਵਲੋਂ ਮੌਜੂਦਾ ਕਮੇਟੀ ਵਿਰੁੱਧ ਇਕ–ਪਾਸੜ ਉਲਾਰ ਪ੍ਰਚਾਰ ਮੁਹਿੰਮ ਚਲਾਉਣ ਦਾ ਦੋਸ਼ ਲਾਇਆ । ਸਭਾ ਦੇ ਜਨਰਲ ਸਕੱਤਰ ਡਾ ਪਰਵਿੰਦਰ ਸਿੰਘ ਗਰਚਾ ਵਲੋਂ ਸੰਗਤ ਟੀ ਵੀ ਨੂੰ ਲਿਖੇ ਪੱਤਰ ਵਿਚ 2 ਸਤੰਬਰ ਮੰਗਲਵਾਰ ਨੂੰ ਸ਼ੇਰ ਗਰੁੱਪ ਦੇ ਆਗੂ ਗੁਰਮੇਲ ਸਿੰਘ ਮੱਲ੍ਹੀ ਵਲੋਂ ਗੁਰਦੁਆਰਾ ਵਲਾਕ ਰੋਡ ਵਿਖੇ ਖੱਪ ਪਾਉਣ ਵਾਲੀ ਉਸ ਮੀਟਿੰਗ ਦਾ ਜ਼ਿਕਰ ਕੀਤਾ ਗਿਆ ਜਿਸ ਵਿਚ ਦਾਗੀ ਉਮੀਦਵਾਰਾਂ ਨੂੰ ਚੋਣ ਲੜਨ ਲਈ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ। ਯਾਦ ਰਹੇ ਕਿ ਚੋਣ ਬੋਰਡ ਨੇ ਫੈਸਲਾ ਕੀਤਾ ਸੀ ਕਿ ਅਦਾਲਤਾਂ ਵਲੋਂ ਸਜ਼ਾਯਾਫਤਾ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਿਆ ਜਾਵੇਗਾ। [...]

ਲੈਸਟਰ ਵਿਚ ਸਿੱਖ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਹੋ ਗਿਆ

ਲੈਸਟਰ – ਇਸ ਹਫਤੇ 3 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਲੈਸਟਰ ਦੇ ਪਹਿਲੇ ਸਿੱਖ ਸਕੂਲ ਦੇ ਫੰਡ ਐਨ ਆਖਿਰੀ ਸਮੇਂ ਸਰਕਾਰ ਵਲੋਂ ਵਾਪਸ ਲੈਣ ਕਰਕੇ ਇਹ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਹੋ ਗਿਆ । ਜਿਸ ਵਿਚ ਆਪਣੇ ਬੱਚਿਆਂ ਨੂੰ ਦਾਖਲੇ ਦਿਵਾਉਣ ਵਾਲੇ ਮਾਪਿਆਂ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ ਅਤੇ ਕਈਆਂ ਨੇ ਲੈਸਟਰ ਟਾਊਨ ਹਾਲ ਦੇ ਬਾਹਰ ਧਰਨਾ ਵੀ ਦਿੱਤਾ। ਲੈਸਟਰ ਦਾ ਪਹਿਲਾ ਸਿੱਖ ਸਕੂਲ ਫਾਲਕਨ ਪ੍ਰਾਇਮਰੀ ਸਕੂਲ 3 ਸਤੰਬਰ ਨੂੰ ਜਿਪਸੀ ਲੇਨ, ਲੈਸਟਰ ਵਿਖੇ ਖੋਲ੍ਹਣ ਦੀ ਤਿਆਰੀ ਸੀ ਪਰ ਸਿੱਖਿਆ ਵਿਭਾਗ ਵਲੋਂ ਇਸ ਤੋਂ ਚਾਰ ਦਿਨ ਪਹਿਲਾਂ ਅਕਾਲ ਐਜੂਕੇਸ਼ਨ ਟਰੱਸਟ ਨੂੰ ਭੇਜੇ ਖ਼ਤ ਵਿਚ ਕਿਹਾ ਗਿਆ  ਕਿ ਸਕੂਲ ਦੇ ਪ੍ਰਬੰਧ ਸਬੰਧੀ ਗੰਭੀਰ ਮੁੱਦੇ ਪਾਏ ਜਾਣ ਕਰਕੇ ਸਕੂਲ ਦੀ [...]

ਵੁਲਵਰਂਪਟਨ ਵਿਚ 53 ਸਾਲਾ ਯੂਰਪੀ ਔਰਤ ਨਾਲ ਜਾਅਲੀ ਵਿਆਹ ਕਰਵਾਉਣ ਵਾਲੇ ਅਫਗਾਨੀ ਨੌਜਵਾਨ ਨੂੰ ਜੇਲ੍ਹ ਹੋ ਗਈ

ਵੁਲਵਰਂਪਟਨ – ਯੂ ਕੇ ਵਿਚ ਪੱਕੇ ਹੋਣ ਲਈ ਯੂਰਪੀ ਔਰਤਾਂ ਨਾਲ ਜਾਅਲੀ ਵਿਆਹ ਕਰਵਾਉਣ ਦੀ ਸਾਜ਼ਿਸ਼ ਤਹਿਤ ਇਕ ਅਫਗਾਨੀ ਨੌਜਵਾਨ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਜਦ ਕਿ ਉਸ ਦੀ 53 ਸਾਲਾ ਚੈੱਕ ਨਾਗਰਿਕ ਲਾੜੀ ਅਤੇ ਅਜਿਹੇ ਜਾਅਲੀ ਵਿਆਹਾਂ ਦੀ ਸਾਜ਼ਿਸ਼ ਰਚਣ ਵਾਲੇ ਏਸ਼ੀਅਨ ਬੰਦੇ ਨੂੰ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ । ਵੁਲਵਰਂਪਟਨ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਅਫਗਾਨੀ ਨਾਗਰਿਕ ਅਤਾਉੱਲਾ ਗੁਲ ਨੇ ਯੂ ਕੇ ਵਿਚ ਪੱਕੇ ਹੋਣ ਲਈ ਦਾਅਵਾ ਕੀਤਾ ਸੀ ਕਿ ਉਸ ਦੇ 53 ਸਾਲਾ ਚੈੱਕ ਔਰਤ ਵੀਰਾ ਹੋਰਵਾਟੋਵਾ ਨਾਲ ਨਜ਼ਦੀਕੀ ਸਬੰਧ ਸਨ ਜਦ ਕਿ ਇਹ ਦੋਵੇਂ ਇਕ ਦੂਜੇ ਨੂੰ ਜਾਣਦੇ ਤੱਕ ਨਹੀਂ ਸਨ। ਇਸ ਜਾਅਲੀ ਵਿਆਹ ਦੀ ਭਣਕ ਪੈ [...]

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ 28 ਸਤੰਬਰ ਨੂੰ ਹੋਣ ਵਾਲੀ ਚੋਣ ਲਈ ਤਿੰਨਾਂ ਗਰੁੱਪਾਂ ਦੇ 46 ਉਮੀਦਵਾਰ ਮੈਦਾਨ ਵਿਚ

ਅਪਰਾਧਿਕ ਪਿਛੋਕੜ ਵਾਲਿਆਂ ਦੀਆਂ ਨਾਮਜ਼ੱਦਗੀਆਂ ਚੋਣ ਬੋਰਡ ਵਲੋਂ ਰੱਦ   ਸਾਊਥਾਲ – ਇਥੇ ਸ੍ਰੀ ਗੁਰੂ ਸਿੰਘ ਸਭਾ ਦੇ ਆਉਂਦੇ ਤਿੰਨ ਸਾਲਾਂ ਲਈ ਪ੍ਰਬੰਧਕ ਕਮੇਟੀ ਦੀ ਚੋਣ ਲਈ ਉਮੀਦਵਾਰਾਂ ਦੀਆਂ ਨਾਮਜ਼ੱਦਗੀਆਂ ਪਿੱਛੋਂ ਬੁੱਧਵਾਰ 3 ਸਤੰਬਰ ਨੂੰ ਕੁਝ ਉਮੀਦਵਾਰਾਂ ਵਲੋਂ ਕਾਗਜ਼ ਵਾਪਸ ਲੈਣ ਕਾਰਨ ਚੋਣ ਕਾਰਵਾਈ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ । ਇਸ ਚੋਣ ਲਈ ਐਤਵਾਰ 28 ਸਤੰਬਰ ਨੂੰ ਖਾਲਸਾ ਪ੍ਰਾਇਮਰੀ ਸਕੂਲ ਨਾਰਵੁੱਡ ਹਾਲ ਵਿਖੇ ਵੋਟਾਂ ਪੈਣੀਆਂ ਹਨ। ਇਸ ਚੋਣ ਲਈ ਤਿੰਨ ਧੜਿਆਂ ਦੇ ਕੁੱਲ 66 ਉਮੀਦਵਾਰਾਂ ਨੇ ਆਪਣੇ ਨਾਮਜ਼ੱਦਗੀ ਪੱਤਰ ਦਾਖਲ ਕੀਤੇ ਸਨ। ਪਰ ਇਨ੍ਹਾਂ ‘ਚੋਂ 20 ਉਮੀਦਵਾਰਾਂ ਨੇ 3 ਸਤੰਬਰ ਨੂੰ ਆਪਣੀਆਂ ਨਾਮਜ਼ੱਦਗੀਆਂ ਵਾਪਸ ਲੈ ਲਈਆਂ। ਚੋਣ ਘੋਲ ਤੋਂ ਪਿੱਛੇ ਹੱਟਣ ਵਾਲਿਆਂ ਵਿਚ ਕੁਝ ਅਜਿਹੇ ਉਮੀਦਵਾਰ ਵੀ ਹਨ ਜਿਨ੍ਹਾਂ [...]

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ 28 ਸਤੰਬਰ ਨੂੰ ਹੋਣ ਵਾਲੀ ਚੋਣ ਲਈ ਤਿੰਨਾਂ ਗਰੁੱਪਾਂ ਦੇ 46 ਉਮੀਦਵਾਰ ਮੈਦਾਨ ਵਿਚ

ਅਪਰਾਧਿਕ ਪਿਛੋਕੜ ਵਾਲਿਆਂ ਦੀਆਂ ਨਾਮਜ਼ੱਦਗੀਆਂ ਚੋਣ ਬੋਰਡ ਵਲੋਂ ਰੱਦ ਸਾਊਥਾਲ – ਇਥੇ ਸ੍ਰੀ ਗੁਰੂ ਸਿੰਘ ਸਭਾ ਦੇ ਆਉਂਦੇ ਤਿੰਨ ਸਾਲਾਂ ਲਈ ਪ੍ਰਬੰਧਕ ਕਮੇਟੀ ਦੀ ਚੋਣ ਲਈ ਉਮੀਦਵਾਰਾਂ ਦੀਆਂ ਨਾਮਜ਼ੱਦਗੀਆਂ ਪਿੱਛੋਂ ਬੁੱਧਵਾਰ 3 ਸਤੰਬਰ ਨੂੰ ਕੁਝ ਉਮੀਦਵਾਰਾਂ ਵਲੋਂ ਕਾਗਜ਼ ਵਾਪਸ ਲੈਣ ਕਾਰਨ ਚੋਣ ਕਾਰਵਾਈ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ । ਇਸ ਚੋਣ ਲਈ ਐਤਵਾਰ 28 ਸਤੰਬਰ ਨੂੰ ਖਾਲਸਾ ਪ੍ਰਾਇਮਰੀ ਸਕੂਲ ਨਾਰਵੁੱਡ ਹਾਲ ਵਿਖੇ ਵੋਟਾਂ ਪੈਣੀਆਂ ਹਨ। ਇਸ ਚੋਣ ਲਈ ਤਿੰਨ ਧੜਿਆਂ ਦੇ ਕੁੱਲ 66 ਉਮੀਦਵਾਰਾਂ ਨੇ ਆਪਣੇ ਨਾਮਜ਼ੱਦਗੀ ਪੱਤਰ ਦਾਖਲ ਕੀਤੇ ਸਨ। ਪਰ ਇਨ੍ਹਾਂ ‘ਚੋਂ 20 ਉਮੀਦਵਾਰਾਂ ਨੇ 3 ਸਤੰਬਰ ਨੂੰ ਆਪਣੀਆਂ ਨਾਮਜ਼ੱਦਗੀਆਂ ਵਾਪਸ ਲੈ ਲਈਆਂ। ਚੋਣ ਘੋਲ ਤੋਂ ਪਿੱਛੇ ਹੱਟਣ ਵਾਲਿਆਂ ਵਿਚ ਕੁਝ ਅਜਿਹੇ ਉਮੀਦਵਾਰ ਵੀ ਹਨ ਜਿਨ੍ਹਾਂ ਦਾ [...]

ਐਡਿਨਬਰਾ ਦੀ ਰੋਜ਼ਦੀਪ ਕੁਲਾਰ ਨੂੰ ਆਪਣੇ ਤਿੰਨ ਸਾਲਾ ਬੱਚੇ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੇ ਦੋਸ਼ ਤਹਿਤ 11 ਸਾਲ ਦੀ ਸਜ਼ਾ ਸੁਣਾਈ ਗਈ

ਐਡਿਨਬਰਾ – ਆਪਣੇ 3 ਸਾਲਾ ਪੁੱਤਰ ਮਿਕਾਈਲ ਕੁਲਾਰ ਦੇ ਕਤਲ ਕੇਸ ਸਬੰਧੀ ਉਸ ਦੀ ਮਾਂ 34 ਸਾਲਾ ਰੋਜ਼ਦੀਪ ਅਦੀਕੋਆ ਨੂੰ ਸਥਾਨਕ ਅਦਾਲਤ ਨੇ 11 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਰੋਜ਼ਦੀਪ ਕੁਲਾਰ ਉਰਫ ਰੋਜ਼ਦੀਪ ਅਦੀਕੋਆ ਨੇ ਆਪਣੇ ਤਿੰਨ ਸਾਲਾ ਬੇਟੇ ਨੂੰ 12 ਤੋਂ 15 ਜਨਵਰੀ 2014 ਦਰਮਿਆਨ 3 ਦਿਨ ਲਗਾਤਾਰ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਉਸ ਦੀ ਲਾਸ਼ ਨੂੰ ਇਕ ਸੂਟਕੇਸ ਵਿਚ ਪਾ ਕੇ 20 ਮੀਲ ਦੂਰ ਕਿਰਕੈਲਡੀ ਫੀਫੇ ਵਿਖੇ ਆਪਣੀ ਭੈਣ ਦੇ ਘਰ ਦੇ ਪਿਛਵਾੜੇ ਦੱਬ ਆਈ ਸੀ। ਅਦਾਲਤ ਵਿਚ ਇਹ ਵੀ ਦੱਸਿਆ ਗਿਆ ਕਿ ਰੋਜ਼ਦੀਪ ਨੇ ਪੁਲਿਸ ਕੋਲ ਆਪਣੇ ਬੇਟੇ ਦੇ ਗੁੰਮ ਹੋਣ ਦੀ ਰਿਪੋਰਟ [...]

Powered By Indic IME