ਯੂਕੇ ਦੇ ਗ੍ਰਹਿ ਵਿਭਾਗ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਇੱਕ ਉਡਾਨ ਨੂੰ ਆਖਰੀ ਕਾਨੂੰਨੀ ਚੁਣੌਤੀਆਂ ਤੋਂ ਬਾਅਦ ਬੁੱਧਵਾਰ ਨੂੰ ਸਿਰਫ ਸੱਤ ਲੋਕਾਂ ਦੇ ਨਾਲ ਰਵਾਨਾਕੀਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਫਲਾਈਟ ਏਸੇਕਸ ਦੇ ਸਟੈਨਸਟੇਡ ਏਅਰਪੋਰਟ ਤੋਂ ਰਵਾਨਾ ਹੋਈ ਹੈ, ਅਸਲ ਵਿੱਚ 50 ਲੋਕਾਂ ਨੂੰ ਡਿਪੋਰਟ ਕਰਨ ਲਈ ਸੀ।ਜਦਕਿ ਆਖਰੀ ਸਮੇਂ ਇਹ ਸਿਰਫ 7 ਜਮਾਇਕਾ ਵਾਸੀਆਂ ਨਾਲ ਰਵਾਨਾ ਹੋਈ। ਇਸ ਲਈ ਸਰਕਾਰ ਦੇ ਇਸ ਕਦਮ ਨੂੰ ਪੈਸੇ ਦੀ ਬਰਬਾਦੀ ਵੀ ਕਿਹਾ ਜਾਂਦਾ ਹੈ।ਗ੍ਰਹਿ ਦਫਤਰ ਅਨੁਸਾਰ ਜਹਾਜ਼ ਵਿੱਚ ਸਵਾਰ ਸਾਰੇ ਵਿਅਕਤੀ ਅਪਰਾਧੀ ਸਨ ਜਿਨ੍ਹਾਂ ਨੂੰ ਯੂਕੇ ਵਿੱਚ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਕਾਨੂੰਨ ਦੁਆਰਾ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰਨ ਦੀ ਲੋੜ ਹੁੰਦੀ ਹੈ ਜਿਸਨੂੰ ਇੱਕ ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਹੋਈ ਹੋਵੇ। ਕੁੱਝ ਲੋਕ ਇਸ ਫਲਾਈਟ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਕਿਉਕਿ ਰਿਪੋਰਟਾਂ ਅਨੁਸਾਰ ਕੁੱਝ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦਾ ਅਧਿਕਾਰ ਹੋ ਸਕਦਾ ਸੀ ਦੇਸ਼ ਨਿਕਾਲੇ ਦੀ ਉਡਾਣ ਦੀ ਕੀਮਤ ਔਸਤਨ ਲਗਭਗ 200,000 ਪੌਂਡ ਹੈ, ਇਸ ਲਈ ਯਾਤਰੀਆਂ ਨੂੰ ਇਸ ਕੈਰੇਬੀਅਨ ਦੇਸ਼  ਵਾਪਸ ਭੇਜਣ ਨਾਲ ਗ੍ਰਹਿ ਦਫਤਰ ਨੂੰ ਪ੍ਰਤੀ ਵਿਅਕਤੀ 30,000 ਪੌਂਡ ਦਾ ਖਰਚ ਆਉਣ ਦੀ ਸੰਭਾਵਨਾ ਹੈ। ਪਿਛਲੇ ਸਾਲ ਦਸੰਬਰ ਵਿੱਚ ਵੀ 50 ਜਮਾਇਕਾ ਨਾਗਰਿਕਾਂ ਦੇ ਦੇਸ਼ ਨਿਕਾਲੇ ਲਈ ਨਿਰਧਾਰਿਤ ਕੀਤੀ ਗਈ ਸੀ ਪਰ ਸਿਰਫ 13 ਦੇ ਉਡਾਣ ਭਰੀ ਗਈ ਸੀ।ਬੁੱਧਵਾਰ ਦੀ ਉਡਾਣ ਲਈ ਨਿਰਧਾਰਿਤ ਕੁੱਝ ਵਿਅਕਤੀਆਂ ਨੇ ਕੋਵਿਡ ਲਈ ਸਕਾਰਾਤਮਕ ਟੈਸਟ ਕੀਤਾ ਜਦਕਿ ਕੁੱਝ ਉਸ ਸਮੇਂ ਤੋਂ ਯੂਕੇ ਰਹਿ ਰਹੇ ਸਨ , ਜਦੋਂ ਉਹ 10 ਜਾਂ 11 ਸਾਲ ਦੇ ਸਨ।Continue Reading

ਸਕਾਟਲੈਂਡ ਵਿੱਚ ਉਹਨਾਂ ਘੱਟ ਆਮਦਨੀ ਵਾਲੇ ਲੋਕਾਂ ਲਈ ਇੱਕ ਹਾਲੀਡੇ ਵਾਊਚਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮਹਾਂਮਾਰੀ ਦੌਰਾਨ ਸਹਾਇਤਾ ਤੋਂ ਵਾਂਝੇ ਰਹੇ ਹਨ। ਇਹਨਾਂ ਲੋਕਾਂ ਨੂੰ ਇਹ ਸਕੀਮ ਸਕਾਟਲੈਂਡ ਵਿੱਚ ਛੁੱਟੀਆਂ ਬਿਤਾਉਣ ਲਈ ਦੋ ਰਾਤ ਦੀ ਛੋਟ ਦੇ ਵਾਊਚਰ ਪ੍ਰਦਾਨ ਕਰੇਗੀ।ਸਕਾਟਲੈਂਡ ਸਰਕਾਰ ਦੁਆਰਾ ਸੈਰ-ਸਪਾਟਾ ਕਾਰੋਬਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਕਾਟਲੈਂਡ ਵਿੱਚ ਦੋ-ਰਾਤ ਦੀ ਛੋਟ ਦਾ ਅਨੰਦ ਲੈਣ ਵਿੱਚ ਮਦਦ ਕਰਨ ਲਈ ਬਣਾਈ ਗਈ ਨਵੀਂ ਹਾਲੀਡੇ ਵਾਊਚਰ ਸਕੀਮ ਵਿੱਚ ਸ਼ਾਮਲ ਹੋਣ। ਵਿਜ਼ਿਟ ਸਕਾਟਲੈਂਡ ਦੁਆਰਾ ਹੋਟਲਾਂ, ਬੀ ਐਂਡ ਬੀ  ਅਤੇ ਹੋਰ ਵਿਜ਼ਟਰ ਸਥਾਨਾਂ ਨੂੰ ‘ਸਕਾਟ ਸਪਿਰਿਟ ਹਾਲੀਡੇ ਵਾਊਚਰ ਸਕੀਮ’ ਲਈ ਸਾਈਨ ਅਪ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਜੋ ਕਿ ਅਦਾਇਗੀ ਰਹਿਤ ਦੇਖਭਾਲ ਕਰਨ ਵਾਲਿਆਂ ਅਤੇ ਮਹਾਂਮਾਰੀ ਦੌਰਾਨ ਸਹਾਇਤਾ ਤੋਂ ਵਾਂਝੇ ਨੌਜਵਾਨਾਂ ਦੀ ਵੀ ਸਹਾਇਤਾ ਕਰੇਗੀ।ਇਸ ਸਕੀਮ ਨੂੰ ਸਕਾਟਿਸ਼ ਸਰਕਾਰ ਦੁਆਰਾ 1.4 ਮਿਲੀਅਨ ਪੌਂਡ ਦਾ ਫੰਡ ਦਿੱਤਾ ਜਾ ਰਿਹਾ ਹੈ ਅਤੇ ਵਾਊਚਰ ਲਈ ਅਰਜ਼ੀਆਂ ਉਦੋਂ ਖੁੱਲ੍ਹਣਗੀਆਂ ਜਦੋਂ ਲੋੜੀਂਦੇ ਕਾਰੋਬਾਰ ਸਾਈਨ ਅਪ ਕਰ ਲੈਣਗੇ। ਇਸ ਸਕੀਮ ਤਹਿਤ ਫੈਮਿਲੀ ਹੋਲੀਡੇ ਐਸੋਸੀਏਸ਼ਨ ਅਤੇ ਸ਼ੇਅਰਡ ਕੇਅਰ ਸਕਾਟਲੈਂਡ ਸਮੇਤ ਕਈ ਚੈਰਿਟੀਜ਼ ਇਹ ਯਕੀਨੀ ਬਣਾਉਣਗੀਆਂ ਕਿ ਵਾਊਚਰ ਸਭ ਤੋਂ ਵੱਧ ਲੋੜ ਵਾਲੇ ਲੋਕਾਂ ਨੂੰ ਵੰਡੇ ਜਾ ਰਹੇ ਹਨ ਜਾਂ ਨਹੀਂ। ਇਹ ਪ੍ਰੋਜੈਕਟ ਫਸਟ ਮਨਿਸਟਰ ਦੁਆਰਾ ਮਾਰਚ ਵਿੱਚ ਸੈਰ -ਸਪਾਟਾ ਰਿਕਵਰੀ ਪ੍ਰੋਗਰਾਮ ਲਈ ਐਲਾਨ ਕੀਤੀ 25 ਮਿਲੀਅਨ ਪੌਂਡ ਦੀ ਸਹਾਇਤਾ ਦਾ ਇੱਕ ਹਿੱਸਾ ਹੈ। ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)Continue Reading

ਟੈਲੀਕਾਮ ਕੰਪਨੀ ਵੋਡਾਫੋਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਬ੍ਰੈਕਸਿਟ ਤਬਦੀਲੀ ਤੋਂ ਬਾਅਦ ਯੂਰਪ ਵਿੱਚ ਯਾਤਰਾ 
ਕਰਨ ਵਾਲੇ ਬ੍ਰਿਟਿਸ਼ ਲੋਕਾਂ ਲਈ ਰੋਮਿੰਗ ਚਾਰਜਾਂ ਨੂੰ ਜਨਵਰੀ 2022 ਵਿੱਚ ਦੁਬਾਰਾ ਪੇਸ਼ ਕਰੇਗੀ। Continue Reading

ਯੂਕੇ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਅਤੇ ਕਾਰ ਉਤਪਾਦਨ ਕੰਪਨੀਆਂ ਵਿੱਚ ਕਾਮਿਆਂ ਦੀ ਘਾਟ ਕਾਰਨ ਨਵੀਆਂ ਕਾਰਾਂ ਦੇ ਉਤਪਾਦਨ ਵਿੱਚ ਕਮੀ ਆਈ ਹੈ।Continue Reading

ਸਕਾਟਲੈਂਡ ਵਿੱਚ ਇਸ ਸਾਲ ਸਰਦੀਆਂ ਦੇ ਮੌਸਮ ਦੌਰਾਨ ਇੱਕ ਟੀਕਾਕਰਨ ਪ੍ਰੋਗਰਾਮ ਵਿੱਚ 40 ਲੱਖ  ਲੋਕਾਂ ਨੂੰ ਫਲੂ ਦੇ ਟੀਕੇ ਲਗਾਏ ਜਾਣਗੇ।Continue Reading

ਯੂਕੇ ਸਰਕਾਰ ਨੇ ਪਾਣੀ ਵਿਚਲੀਆਂ ਪਾਈਪਾਂ ਰਾਹੀਂ ਫਾਈਬਰ ਆਪਟਿਕ ਬ੍ਰਾਡਬੈਂਡ ਕੇਬਲਾਂ ਨੂੰ ਚਲਾਉਣ 
ਵਾਲੇ ਪ੍ਰੋਜੈਕਟਾਂ ਦੀ ਬਿਹਤਰੀ ਲਈ 40 ਲੱਖ ਪੌਂਡ ਦੇ ਫੰਡਜਾਰੀ ਕੀਤੇ ਹਨContinue Reading

ਅਫਗਾਨਿਸਤਾਨ ਵਿੱਚ ਤਾਇਨਾਤ ਵੱਖ ਵੱਖ ਦੇਸ਼ਾਂ ਦੀਆਂ ਫੌਜਾਂ ਵਿੱਚ ਬ੍ਰਿਟੇਨ ਦੀ ਫੌਜ ਵੀ ਸ਼ਾਮਲ ਸੀ, 
ਉਹਨਾਂ ਦੇ ਉੱਥੋਂ ਵਾਪਸੀ ਪ੍ਰਕਿਰਿਆ ਦੇ ਬਾਅਦ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ।Continue Reading

ਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਈਟਹਾਲ ਦੇ ਲਗਭਗ ਹਰ ਵਿਭਾਗ ਨੇ ਯੂਨੀਅਨ ਫਲੈਗ ‘ਤੇ ਹਜ਼ਾਰਾਂ ਪੌਂਡ ਖਰਚ ਕੀਤੇ ਹਨ।
ਸਿਰਫ ਪਿਛਲੇ ਦੋ ਸਾਲਾਂ ਵਿੱਚ, ਕੈਬਨਿਟ ਨੇ ਰਾਸ਼ਟਰੀ ਝੰਡਿਆਂ ‘ਤੇ 163,000 ਪੌਂਡ ਤੋਂ ਵੱਧ ਖਰਚ ਕੀਤੇ ਹਨ। Continue Reading

ਯੂਕੇ ਵਿੱਚ ਪਿਛਲੇ ਸਾਲ  ਕੋਰੋਨਾ ਮਹਾਂਮਾਰੀ ਦੌਰਾਨ ਲਗਾਈਆਂ ਪਾਬੰਦੀਆਂ ਕਰਕੇ ਜਿਆਦਾਤਰ 
ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਸਮਾਂ ਬਤੀਤ ਕੀਤਾ ਹੈ।Continue Reading

ਯੂਕੇ ਵਿੱਚ ਸਮੁੰਦਰੀ ਪਾਣੀਆਂ ਰਾਹੀਂ ਕਿਸ਼ਤੀਆਂ ਦੀ ਵਰਤੋਂ ਕਰਕੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਸਰਕਾਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਦਿਨ ਵਿੱਚ ਘੱਟੋ ਘੱਟ 430 ਪ੍ਰਵਾਸੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਸਮੁੰਦਰੀ ਚੈੱਨਲਨੂੰ ਪਾਰ ਕਰਕੇ ਯੂਕੇ ਵਿੱਚ ਪੈਰ ਧਰਿਆ ਹੈ। ਸੋਮਵਾਰ ਨੂੰ ਦੇਸ਼ ਵਿੱਚ ਦਾਖਲ ਹੋਏ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਨੇ ਸਤੰਬਰ 2020 ਵਿੱਚ ਇੱਕ ਦਿਨ ‘ਚ ਆਏ 416 ਪ੍ਰਵਾਸੀਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਰਕਾਰ ਅਨੁਸਾਰ ਯੂਕੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖਤਰਨਾਕ ਤਰੀਕੇ ਨਾਲ ਭੀੜ ਭਰੀਆਂ ਕਿਸ਼ਤੀਆਂ ‘ਤੇ ਯੂਕੇ ਦੇ ਸਮੁੰਦਰੀ ਚੈੱਨਲ ਰਾਹੀਂ ਆਉਂਦੇ ਹਨ। ਅੰਕੜਿਆਂ ਅਨੁਸਾਰ 2020 ਦੀ ਸ਼ੁਰੂਆਤ ਤੋਂ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਜਿਆਦਾਤਰ ਪ੍ਰਵਾਸੀ ਇੰਗਲੈਂਡ ਦੇ ਦੱਖਣੀ ਤੱਟ ‘ਤੇ ਕੈਂਟ ਵਿੱਚ ਦਾਖਲ ਹੁੰਦੇ ਹਨ। ਅੰਕੜਿਆਂ ਅਨੁਸਾਰ ਪਿਛਲੇ ਸਾਲ ਯੂਰਪ ਤੋਂ ਚੈਨਲ ਪਾਰ ਕਰ ਕੇ ਖਤਰਨਾਕ ਰਸਤੇ ਨੂੰ ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਨਾਲ ਪਾਰ ਕਰਕੇ ਲੱਗਭਗ 8,500 ਲੋਕ ਬ੍ਰਿਟੇਨ ਵਿੱਚ ਪਹੁੰਚੇ ਅਤੇ ਇਹ ਜ਼ਿਆਦਾਤਰ ਕ੍ਰਾਸਿੰਗ ਫਰਾਂਸ ਵਿੱਚ ਸ਼ੁਰੂ ਹੁੰਦੀ ਹੈ। ਯੂਕੇ ਸਰਕਾਰ ਦੁਆਰਾ ਸਮੁੰਦਰੀ ਰਾਸਤੇ ਰਾਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਨਾਲ ਨਜਿੱਠਣ ਲਈ ਕਾਨੂੰਨੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)Continue Reading