ਯੂਕੇ: ਦੇਸ਼ ਨਿਕਾਲੇ ਲਈ 7 ਵਿਅਕਤੀਆਂ ਦੀ ਵਿਸ਼ੇਸ਼ ਉਡਾਣ ‘ਤੇ ਖਰਚ ਆਇਆ 2 ਲੱਖ ਪੌਂਡ

ਯੂਕੇ ਦੇ ਗ੍ਰਹਿ ਵਿਭਾਗ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਇੱਕ ਉਡਾਨ ਨੂੰ ਆਖਰੀ ਕਾਨੂੰਨੀ ਚੁਣੌਤੀਆਂ ਤੋਂ ਬਾਅਦ ਬੁੱਧਵਾਰ ਨੂੰ ਸਿਰਫ ਸੱਤ ਲੋਕਾਂ ਦੇ ਨਾਲ ਰਵਾਨਾਕੀਤਾ ਗਿਆ ਹੈ।

ਇਹ ਮੰਨਿਆ ਜਾਂਦਾ ਹੈ ਕਿ ਇਹ ਫਲਾਈਟ ਏਸੇਕਸ ਦੇ ਸਟੈਨਸਟੇਡ ਏਅਰਪੋਰਟ ਤੋਂ ਰਵਾਨਾ ਹੋਈ ਹੈ, ਅਸਲ ਵਿੱਚ 50 ਲੋਕਾਂ ਨੂੰ ਡਿਪੋਰਟ ਕਰਨ ਲਈ ਸੀ।ਜਦਕਿ ਆਖਰੀ ਸਮੇਂ ਇਹ ਸਿਰਫ 7 ਜਮਾਇਕਾ ਵਾਸੀਆਂ ਨਾਲ ਰਵਾਨਾ ਹੋਈ। ਇਸ ਲਈ ਸਰਕਾਰ ਦੇ ਇਸ ਕਦਮ ਨੂੰ ਪੈਸੇ ਦੀ ਬਰਬਾਦੀ ਵੀ ਕਿਹਾ ਜਾਂਦਾ ਹੈ।ਗ੍ਰਹਿ ਦਫਤਰ ਅਨੁਸਾਰ ਜਹਾਜ਼ ਵਿੱਚ ਸਵਾਰ ਸਾਰੇ ਵਿਅਕਤੀ ਅਪਰਾਧੀ ਸਨ ਜਿਨ੍ਹਾਂ ਨੂੰ ਯੂਕੇ ਵਿੱਚ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਕਾਨੂੰਨ ਦੁਆਰਾ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰਨ ਦੀ ਲੋੜ ਹੁੰਦੀ ਹੈ ਜਿਸਨੂੰ ਇੱਕ ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਹੋਈ ਹੋਵੇ।

ਕੁੱਝ ਲੋਕ ਇਸ ਫਲਾਈਟ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਕਿਉਕਿ ਰਿਪੋਰਟਾਂ ਅਨੁਸਾਰ ਕੁੱਝ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦਾ ਅਧਿਕਾਰ ਹੋ ਸਕਦਾ ਸੀ ਦੇਸ਼ ਨਿਕਾਲੇ ਦੀ ਉਡਾਣ ਦੀ ਕੀਮਤ ਔਸਤਨ ਲਗਭਗ 200,000 ਪੌਂਡ ਹੈ, ਇਸ ਲਈ ਯਾਤਰੀਆਂ ਨੂੰ ਇਸ ਕੈਰੇਬੀਅਨ ਦੇਸ਼  ਵਾਪਸ ਭੇਜਣ ਨਾਲ ਗ੍ਰਹਿ ਦਫਤਰ ਨੂੰ ਪ੍ਰਤੀ ਵਿਅਕਤੀ 30,000 ਪੌਂਡ ਦਾ ਖਰਚ ਆਉਣ ਦੀ ਸੰਭਾਵਨਾ ਹੈ।

ਪਿਛਲੇ ਸਾਲ ਦਸੰਬਰ ਵਿੱਚ ਵੀ 50 ਜਮਾਇਕਾ ਨਾਗਰਿਕਾਂ ਦੇ ਦੇਸ਼ ਨਿਕਾਲੇ ਲਈ ਨਿਰਧਾਰਿਤ ਕੀਤੀ ਗਈ ਸੀ ਪਰ ਸਿਰਫ 13 ਦੇ ਉਡਾਣ ਭਰੀ ਗਈ ਸੀ।ਬੁੱਧਵਾਰ ਦੀ ਉਡਾਣ ਲਈ ਨਿਰਧਾਰਿਤ ਕੁੱਝ ਵਿਅਕਤੀਆਂ ਨੇ ਕੋਵਿਡ ਲਈ ਸਕਾਰਾਤਮਕ ਟੈਸਟ ਕੀਤਾ ਜਦਕਿ ਕੁੱਝ ਉਸ ਸਮੇਂ ਤੋਂ ਯੂਕੇ ਰਹਿ ਰਹੇ ਸਨ , ਜਦੋਂ ਉਹ 10 ਜਾਂ 11 ਸਾਲ ਦੇ ਸਨ।