ਪ੍ਰਕਾਸ਼ ਪੁਰਬ ਮੌਕੇ ਗਿਆਨੀ ਪੱਟੀ ਨੇ ਸੰਗਤਾਂ ਨੂੰ ਗੂਰਜੱਸ ਨਾਲ ਜੋੜਿਆ
ਸਾਊਥਾਲ – ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਯੂਕੇ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ। ਇਸ ਸੰਬੰਧੀ ਸੁਸਾਇਟੀ ਵਿਖੇ ਵਿਸ਼ੇਸ਼ ਸਮਾਗਮ ਰੱਖੇ ਗਏ। ਜਿਸ ਵਿੱਚ ਪਹਿਲਾਂ ਭਾਈ ਬਲਵਿੰਦਰ ਸਿੰਘ ਪੱਟੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤਹਿਗੜ੍ਹ ਸਾਹਿਬ ਵਾਲਿਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਵਿੱਤਰ ਜੀਵਨ ਦਰਸ਼ਨ ਗੁਰਮਤਿ ਵਿਚਾਰਾਂ ਕਰਦੇ ਹੋਏ ਕਰਵਾਏ।ਉਹਨਾਂ ਕਿਹਾ ਕਿ ਸਾਨੂੰ ਗੁਰੂ ਗੋਬਿੰਦ ਜੀ ਨੇ ਆਪਣਾ ਤੇਜ ਪ੍ਰਕਾਸ਼ ਦਿੱਤਾ ਹੈ ਤੇ ਸਾਨੂੰ ਬਿਪਰਨ ਕੀ ਰੀਤ ਵਿੱਚ ਫਸ ਕੇ ਉਹ ਗਵਾਉਣਾ ਨਹੀਂ ਚਾਹੀਦਾ। ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾਵਾਂ ਲੈ ਕੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਅੰਤ ਵਿੱਚ ਸਿੱਖ ਮਿਸ਼ਨਰੀ ਸੁਸਾਇਟੀ ਵੱਲੋਂ ਗਿਆਨੀ ਹਰਪਾਲ ਸਿੰਘ ਜੀ ਹੋਣਾਂ ਦਾ ਸਨਮਾਨ ਕੀਤਾ ਗਿਆ।
ਇਸ ਸਮੇਂ ਸੁਸਾਇਟੀ ਵੱਲੋਂ ਸ.ਅਵਤਾਰ ਸਿੰਘ ਬੁੱਟਰ, ਸ. ਗੁਰਬਚਨ ਸਿੰਘ ਅਠਵਾਲ ਅਤੇ ਸਮੂਹ ਮੈਂਬਰ ਅਤੇ ਸੰਗਤਾਂ ਹਾਜ਼ਿਰ ਸਨ।
Comments are closed, but trackbacks and pingbacks are open.