ਕਮੇਟੀ ਵਲੋਂ ਸਮਰਾ ਅਤੇ ਔਜਲਾ ਨੇ ਸਨਮਾਨਿਤ ਕੀਤਾ
ਸਾਊਥਾਲ – ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਅੰਤ੍ਰਿੰਗ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਮੈਂਬਰ ਪੀ. ਏ. ਸੀ ਸ਼੍ਰੋਮਣੀ ਅਕਾਲੀ ਦਲ ਆਪਣੇ ਨਿਜੀ ਦੌਰੇ ‘ਤੇ ਇੰਗਲੈਂਡ ਆਏ ਹੋਏ ਹਨ।
ਇਸ ਦੌਰੇ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਗੁਰੂ ਘਰਾਂ ਦੇ ਵੀ ਦਰਸ਼ਨ ਕੀਤੇ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਸ. ਸਰਦਾਰ ਸੋਹਣ ਸਿੰਘ ਸਮਰਾ ਅਤੇ ਕਮੇਟੀ ਮੈਂਬਰ ਸ. ਸੁਖਦੇਵ ਸਿੰਘ ਔਜਲਾ ਨੇ ਜਥੇਦਾਰ ਜੀ ਦਾ ਸਵਾਗਤ ਕੀਤਾ ਅਤੇ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
Comments are closed, but trackbacks and pingbacks are open.