ਚੰਡੀਗੜ੍ਹ ਦੀ ਮੇਅਰ ਬੀਬੀ ਸਰਬਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ
ਚੰਡੀਗੜ੍ਹ – ਇਲਾਕੇ ਦੇ ਉਘੇ ਸਮਾਜ ਸੇਵੀ ਸਵ: ਖਾਨਦਾਨੀ ਵੈਦ ਹਰਭਜਨ ਸਿੰਘ ਯੋਗੀ ਦਾ 78ਵਾਂ ਜਨਮ ਦਿਨ ਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਭਬਾਤ ਅਤੇ ਯੋਗੀ ਯੂਥ ਸੇਵਾ ਸੁਸਾਇਟੀ ਵੱਲੋ ਉਨ੍ਹਾ ਦੇ ਸਪੁੱਤਰ ਚੇਅਰਮੈਨ ਖਾਨਦਾਨੀ ਵੈਦ ਸੁਖਜਿਦੰਰ ਸਿੰਘ ਯੋਗੀ ਦੀ ਸਰਪ੍ਰਸਤੀ ਹੇਠ ਸੈਕਟਰ 22 ਚੰਡੀਗੜ ਵਿਖੇ ਬਹੁਤ ਹੀ ਸਰਧਾ ਨਾਲ ਮਨਾਇਆ ਗਿਆ।
ਇਲਾਕੇ ਦੀਆ ਕਈ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆ ਦੇ ਪ੍ਰਤੀਨਿਧਾ ਵੱਲੋ ਯੋਗੀ ਜੀ ਵੱਲੋ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਗਏ ਵਡਮੂਲੇ ਯੋਗਦਾਨ ਨੂੰ ਯਾਦ ਕਰਦਿਆ ਉਨ੍ਹਾ ਵਲੋ ਉਲੀਕੇ ਕਾਰਜਾ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਇਸ ਮੋਕੇ ਅਰਦਾਸ ਉਪ੍ਰੰਤ ਠੰਡੇ ਜਲ ਦੀ ਛਬੀਲ ਅਤੇ ਲੰਗਰ ਅਤੁੱਟ ਵਰਤਾਏ ਗਏ ਅਤੇ ਖਾਸ ਤੋਰ ’ਤੇ ਬੀਬੀ ਸਰਬਜੀਤ ਕੋਰ ਮੇਅਰ ਚੰਡੀਗੜ ਨੇ ਲੰਗਰ ਦੀ ਅਰੰਭਤਾ ਕੀਤੀ, ਚਰਨਜੀਤ ਸਿੰਘ ਪ੍ਰਧਾਨ ਵਪਾਰ ਮੰਡਲ, ਸੰਜੀਵ ਚੱਢਾ ਜਨਰਲ ਸੈਕਟਰੀ ਵਪਾਰ ਮੰਡਲ, ਦਰਸ਼ਣ ਚੋਧਰੀ, ਜਗਦੇਵ ਸਿੰਘ ਪ੍ਰਧਾਣ ਆਮ ਆਦਮੀ ਪਾਰਟੀ ਜਿਲਾ ਮੋਹਾਲੀ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ ,ਵਾਰਸ ਸਿੰਘ ਸ਼ਾਮਲ ਹੋਏ ।
Comments are closed, but trackbacks and pingbacks are open.