ਮਲਿਕ, ਲੱਲੀ ਅਤੇ ਬੱਲ ਨੇ ਪ੍ਰਧਾਨ ਮੰਤਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ
ਪੰਜਾਬ – ਪੰਜਾਬ ਵਿੱਚ ਫ਼ਰਵਰੀ ਮਹੀਨੇ ਹੋ ਰਹੀਆਂ ਵਿਧਾਨ ਸਮਾਂ ਚੋਣਾਂ ਦਾ ਮਾਹੌਲ ਹੱਦੋਂ ਵੱਧ ਗਰਮਾਇਆ ਹੋਇਆ ਹੈ। ਕਿਸਾਨ ਮੋਰਚੇ ਤੋਂ ਹੁਣ ਤੱਕ ਦੇ ਹਾਲਾਤਾਂ ਨੇ ਵੋਟਰਾਂ ਨੂੰ ਕਈ ਕਿਸਮ ਦੇ ਭੰਬਲ਼ਭੂਸੇ ਵਿੱਚ ਲਿਆ ਖੜਾ ਕੀਤਾ ਹੋਇਆ ਹੈ। ਕਾਂਗਰਸ ਪਾਰਟੀ ਜੋ ਪਿਛਲੀਆਂ ਚੋਣਾਂ ਵਿੱਚ ਅੱਗੇ ਆਈ ਸੀ। ਕਾਰਨ ਕਿ ਲੋਕ ਬਾਦਲ ਪਰਵਾਰ ਦੇ ਰਾਜ ਤੋਂ ਤੰਗ, ਕਰਜ਼ਦਾਰ ਅਤੇ ਬੇਹੱਦ ਮਾੜੀ ਹਾਲਤ ਵਿੱਚ ਜਾ ਚੁੱਕੇ ਸਨ। ਜਿਸ ਕਾਂਗਰਸ ਲੀਡਰਸ਼ਿਪ ਭਾਵ ਕੈਪਟਨ ਅਮਰਿੰਦਰ ਨੂੰ ਹਿਤੂ ਜਾਣ ਕੇ ਲੋਕਾਂ ਇਹਨਾਂ ਨੂੰ ਗੱਦੀ ਦਿੱਤੀ, ਕਾਂਗਰਸੀ ਉਸ ਹਿਤੂ ਅਮਰਿੰਦਰ ਸਿੰਘ ਤੋ ਵਾਂਝੇ ਅਤੇ ਅਧੂਰੀ ਕਾਂਗਰਸ ਹੋ ਚੁੱਕੇ ਹਨ। ਅਜ ਸਿਧੂ, ਚੰਨੀ ਦੀ ਜੋੜੀ ਨੇ ਇੰਦਰਾ ਪਰਵਾਰ (ਜੋ ਪੰਜਾਬ ਤੇ ਸਿੱਖਾਂ ਨੂੰ ਸਦਾ ਉਜਾੜਨ ਵਾਲੇ ਰਹੇ ) ਦੀ ਝੋਲੀ ਵਿੱਚ ਪੈ ਕੇ ਉਹੀ ਪੁਰਾਣਾ ਰੁਖ਼ ਅਪਣਾ ਰਹੇ ਹਨ, ਜਿਸ ਤੋਂ ਸਮੁੱਚਾ ਪੰਜਾਬ, ਚਿੰਤਤ ਹੀ ਨਹੀਂ ਸਗੋਂ ਦੁਖੀ ਹੈ। 5 ਜਨਵਰੀ ਨੂੰ ਜੋ ਸਲੂਕ ਕਿਸਾਨਾਂ ਤੇ ਚੰਨੀ ਸਰਕਾਰ ਨੇ ਪ੍ਰਧਾਨ ਮੰਤਰੀ ਵਿਰੁੱਧ ਜੋ ਗੈਰ -ਜਮਹੂਰੀਅਤ ਡਰਾਮਾ ਫ਼ਿਰੋਜ਼ਪੁਰ ਫੇਰੀ ਸਮੇਂ ਕੀਤਾ, ਉਹ ਚੰਨੀ, ਸਿਧੂ ਸਰਕਾਰ ਤੇ ਲੱਗਾ ਧੱਬਾ ਲੋਕ ਜਾਣ ਚੁਕੇ ਹਨ । ਪੰਜਾਬ ਨੂੰ ਦਿੱਤਾ ਜਾ ਰਿਹਾ 42750 ਕਰੋੜ ਰੁਪਏ ਦਾ ਪਰੋਜੈਕਟ ਕਿਸਾਨਾਂ ਤੇ ਸਿਧੂ-ਚੰਨੀ ਮਿਲੀ ਭੁਗਤ ਨੇ ਹਾਲ ਦੀ ਘੜੀ ਧੂੜ ਵਿੱਚ ਮਿਲਾ ਦਿੱਤਾ ਹੈ। ਕਾਮਰੇਡ/ਬਰਾਂਡ ਕਿਸਾਨ ਤਾਂ ਇਸ ਗੱਲ ਤੋਂ ਪਹਿਲਾਂ ਹੀ ਔਖੇ ਹੋ ਕੇ ਦਿੱਲੀਓਂ ਆਏ ਸਨ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਕਿਉਂ ਹੋਇਆ ? ਕੀ ਉਹ ਮੋਦੀ ਸਰਕਾਰ ਦੀ ਸਿੱਖਾਂ ਨਾਲ ਦਿਖਾਈ ਜਾ ਰਹੀ ਨੇੜਤਾ ਜਾਂ ਸਤਿਕਾਰ ਤੋਂ ਔਖੇ ਹਨ, ਪਰ ਕਿਉਂ ? ਪੰਜਾਬ ਵਿੱਚ ਸਿੱਖਾਂ ਦੀ ਬਾਕੀ ਸਾਰੇ ਧਰਮਾਂ ਅਤੇ ਸੱਭਿਆਚਾਰ ਦੀ ਇਕ ਸਦੀਵੀਂ ਅਤੇ ਅਨਿੱਖੜਵੀਂ ਸਾਂਝ ਹੈ। ਇੰਦਰਾ, ਸੋਨੀਆ, ਰਾਹੁਲ ਟੱਬਰ ਆਪਣੇ ਪਿਛੋਕੜ ਨੂੰ ਸਮਝਦਾ ਹੋਇਆ ਇਸ ਸਾਂਝ ਨੂੰ ਪਸੰਦ ਕਿਵੇ ਕਰ ਸਕਦਾ ਹੈ ? ਵੋਟਰ ਜਾਣਦੇ ਹਨ ਕਿ ਇਸ ਪਰਵਾਰ ਨੇ ਜਦੋਂ ਵੀ ਕਠਪੁਤਲੀਆਂ ਦਾ ਢਾਂਚਾ ਦਿਤਾ ਹੈ, ਬੇਅੰਤ ਸਰਕਾਰ ਵਰਗੀਆਂ ਸਰਕਾਰਾਂ ਹੀ ਦਿੱਤੀਆਂ ਹਨ। ਬੀ ਜੇ ਪੀ ਪਾਰਟੀ ਦੇ ਪੰਜਾਬ ਵਿੱਚ ਜਾਣੇ ਪਹਿਚਾਣ ਗਏ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ “ਖਿਆਲਾ” ਨੇ ਆਪਣੇ ਤਾਜ਼ਾ ਬਿਆਨ ਵਿੱਚ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਅਜਿਹੀ ਹੀ ਚਿੰਤਾ ਦੇ ਸੁਆਲ ਖੜੇ ਕੀਤੇ ਹਨ, ਜਿਨਾਂ ਕਾਰਨਾਂ ਕਰਕੇ ਉਹ ਦਰਸਾ ਰਹੇ ਹਨ ਕਾਂਗਰਸ ਨੇ ਹਮੇਸ਼ਾ ਸਿੱਖਾਂ ਅਤੇ ਪੰਜਾਬ ਨੂੰ ਉਜਾੜਿਆ ਹੈ, ਲੁੱਟਿਆ, ਮਾਰਿਆ ਤੇ ਬੇਪੱਤ ਕੀਤਾ ਹੈ। ਬਿਨਾ ਸ਼ੱਕ ਦੇ “ਖੀਆਲਾ” ਜੀ ਇਹ ਵੀ ਦਾਅਵਾ ਕਰਦੇ ਹਨ ਕਿ ਮੋਦੀ ਸਰਕਾਰ ਹੀ ਸਿੱਖਾਂ ਅਤੇ ਪੰਜਾਬ ਦੇ ਭਲੇ ਵਿੱਚ ਉਤਰਨ ਵਾਲਾ ਰਾਜ ਪ੍ਰਬੰਧ ਹੈ । ਉਹ ਲਿਖਦੇ ਹਨ ਕਿ ਮੋਦੀ ਸਰਕਾਰ ਵੱਲੋਂ ਪਿਛਲੇ ਤੇ ਹੁਣ ਦੇ ਸਮੇਂ ਦੇ ਸਮੁੱਚੇ ਫੈਸਲੇ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਸੰਜੀਦਾ ਤੌਰ ’ਤੇ ਦੇਖੇ ਜਾ ਰਹੇ ਹਨ । ਇਹ ਗੱਲ ਬਿਲਕੁਲ ਦਰੁਸਤ ਹੈ, ਜਦ ਕਿ ਕਾਂਗਰਸ ਦੇ ਛੇ ਦਹਾਕਿਆਂ ਤੋਂ ਪੰਜਾਬ ਦੇ ਭਲੇ ਲਈ ਕੋਈ ਗੱਲ ਸਾਹਮਣੇ ਆਈ ਨਹੀਂ ਦੇਖੀ ਗਈ। ਲੋਕਾਂ, ਵੋਟਰਾਂ ਸਾਹਮਣੇ ਇਕ ਇਹ ਭੀ ਅਹਿਮ ਸਵਾਲ ਹੈ, ਕਿ ਕਿਸਾਨਾਂ ਦਾ ਸੰਯੁਕਤ ਮੋਰਚਾ, ਜੋ ਦਿੱਲੀ ਵਿੱਚ ਮੋਰਚੇ ਸਮੇਂ ਸਿਆਸਤ ਤੋਂ ਨਿਰਲੇਪ ਸੀ, ਇਹ ਤਿੰਨ ਕਾਨੂੰਨਾਂ ਦੀ ਵਾਪਸੀ ਤੇ ਲੱਡੂ ਵੰਡਦੇ ਪੰਜਾਬ ਆਏ, ਲੋਕਾਂ ਨੇ ਇਹਨਾਂ ਨੂੰ ਸਾਂਝੇ ਜਾਣ ਕੇ ਭੁਲੇਖਾ ਖਾਧਾ, ਪਰ ਅੱਜ ਇਹ ਤਾਂ ਕਿਸ ਮਾਸਕੋ ਦੇ ਇਨਕਲਾਬ ਨੂੰ ਕੁੱਛੜ ਚੁੱਕੀ ਫਿਰਦੇ ਹਨ, ਬਿਨਾ ਕਿਸੇ ਚੋਣ ਮੈਨੀਫੇਸਟੋ ਦੇ, ਬਿਨਾ ਕਿਸੇ ਆਟੇ ਦਾਲ ਦੀ ਧੂੜ ਦੇ, ਜਾਂ ਵਾਅਦੇ ਬਗੈਰ । ਜੋ ਕੱਲ ਤੱਕ “ਕਿਸਾਨ ਮਜ਼ਦੂਰ ਏਕਤਾ” ਦਾ ਜੁਟ ਦੱਸਦੇ ਹੋਏ, ਅੱਜ ਸਿਰਫ਼ “ਸੰਯੁਕਤ ਕਿਸਾਨ ਮੋਰਚਾ” ਮਜ਼ਦੂਰ ਨੂੰ ਮੰਨਫੀ ਕਰਨ ਦਾ ਇਹ ਫ਼ਰੇਬ, ਇਕ ਨੈਤਿਕਤਾ ਨਾਲ ਧੋਖਾ ਜਾਂ ਕੁਝ ਕੁ ਜਾਗੀਰਦਾਰੀ ਕਿਸਾਨੀ/ਕਾਮਰੇਡੀ ਜਥਾ ।ਇਹੀ ਦੱਸਣ ਕਿ ਮਜ਼ਦੂਰਾਂ ਨੂੰ ਮੰਨਫੀ ਕਿਵੇਂ ਕੀਤਾ ਗਿਆ ? ਅਜਿਹੀ ਜਾਗੀਰਦਾਰੀ ਤਾਂ ਲੋਕ ਬਾਦਲ ਪਰਿਵਾਰ ਦੀ ਸੱਤਾ ਦੌਰਾਨ ਹੰਢਾ ਹੀ ਚੁੱਕੇ ਹਨ । ਅੱਜ ਲੋਕ ਸਿਧੂ ਵਗੈਰਾ ਦੇ ਕਮਿਡੀਅਨ ਸ਼ੋਅ ਤੋਂ ਦਿਨ ਬਦਿਨ ਤੰਗ ਆ ਚੁੱਕੇ ਹਨ । ਲੋਕ ਜਾਣਦੇ ਹਨ ਕਿ ਮੌਜੂਦਾ “ਨਰਿੰਦਰ ਮੋਦੀ”ਸਰਕਾਰ ਹੀ ਹੈ ਜੋ ਲੋਕ ਭਲੇ ਲਈ ਕੰਮ ਕਰਦੀ ਹੋਈ, ਸਮੁੱਚੇ ਦੇਸ਼ ਨੂੰ ਤਰੱਕੀ ਰਸਤੇ ਲਿਜਾ ਰਹੀ ਹੈ । ਪੰਜਾਬ ਵੀ ਇਹ ਸਭ ਕੁਝ ਦੇਖਦਾ, ਸਮਝਦਾ ਬੀ ਜੇ ਪੀ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਗਠਬੰਧਨ ਨੂੰ ਸਹਿਯੋਗ ਦੇਣ ਦਾ ਦਿਲ ਬਣਾ ਚੁੱਕਾ ਹੈ । ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਵਿਕਾਸ, ਸੱਭਿਆਚਾਰਕ ਸਾਂਝ ਤੇਖ਼ੁਸ਼ਹਾਲੀ ਨੂੰ ਇਕ ਨਵਾਂ ਨਰੋਆ ਰੂਪ ਮਿਲੇ। ਜਿਸ ਤੋਂ ਸਿੱਖਾਂ ਅਤੇ ਆਮ ਕਰਕੇ ਪੰਜਾਬੀਆਂ ਨੂੰ ਹੱਦੋਂ ਜ਼ਿਆਦਾ ,ਕਈ ਦਹਾਕੇ ਨਹਿਰੂ, ਇੰਦਰਾ ਦੇ ਰਾਜ ਵਿੱਚ, ਬੇਇਨਸਾਫ਼ੀ ਦੇ ਦੌਰ ਰਾਹੀ ਸੱਖਣੇ ਰੱਖਿਆ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਫੈਡਰੇਸ਼ਨ ਯੂ.ਕੇ ਦੇ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਬੱਲ ਵਲੋਂ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਅਦੁੱਤੀ ਸ਼ਹਾਦੁਤ ਨੂੰ ਭਾਰਤ ਵਿੱਚ ਵੀਰ ਬਾਲ ਦਿਵਸ ਘੋਸ਼ਿਤ ਕਰਨ ’ਤੇ ਇੰਗਲੈਂਡ ਵਿੱਚ ਖਾਲਿਸਤਾਨ ਦੇ ਰਾਸ਼ਟਰਪਤੀ ਵਜੋਂ ਐਲਾਨੇ ਗਏ ਸਰਦਾਰ ਸੇਵਾ ਸਿੰਘ ਲੱਲੀ ਨੇ ਕਿਹਾ ਹੈ ਕਿ ਬੜੀ ਦੇਰ ਤੋਂ ਭਾਰਤ ਦੇ ਕੁਝ ਸੁਹਿਰਦ ਇਨਸਾਫ਼ ਪਸੰਦ ਸਿਆਸਤਦਾਨਾਂ, ਲੀਡਰਾਂ ਅਤੇ ਕਈ ਨਾਮਵਰ ਕਵੀਆਂ ਵੱਲੋਂ ਸਰਵੰਸ ਦਾਨੀ ਸਾਹਿਬੇ ਕਮਾਲੁ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਜ਼ੋਰਾਵਰੁ ਸਿੰਘ, ਸਾਹਿਬਜ਼ਾਦਾ ਫਤਹਿ ਸਿੰਘ ਜੀ ਦੀ ਅਦੁੱਤੀ ਕੁਰਬਾਨੀ ਦੇ ਪ੍ਰਸੰਗਾਂ ਨੂੰ ਗਾਉਂਦੇ ਹੋਏ ਕਈ ਵਾਰ ਇਹ ਖਾਹਿਸ਼ ਜ਼ਾਹਿਰ ਕੀਤੀ ਜਾਂਦੀ ਰਹੀ ਹੈ ਕਿ ਸਾਹਿਬਜ਼ਾਦਿਆਂ ਦੇ ਨਾਮ ਉਤੇ ਭਾਰਤ ਵਿੱਚ ਬਾਲ ਦਿਵਸ ਮਨਾਇਆ ਜਾਣਾਂ ਚਾਹੀਦਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦੇ ਫਤਹਿ ਸਿੰਘ ਜੀ ਦੀ ਸ਼ਹਾਦਤ, ਨਿੱਕੀਆਂ ਜਿੰਦਾਂ ਵੱਡੇ ਸਾਕੇ ਦੀ ਅਦੁੱਤੀ ਕੁਰਬਾਨੀ ਨੂੰ ਭਾਰਤ ਵਿੱਚ ਵੀਰ ਬਾਲ ਦਿਵਸ ਵਜੋ ਐਲਾਨਣ ਦਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ। ਹੁਣ ਪੂਰੇ ਭਾਰਤ ਵਿੱਚ ਸਰਕਾਰੀ ਅਦਾਰਿਆਂ ਅਤੇ ਸਕੂਲਾਂ, ਕਾਲਜਾਂ, ਵਿਦਿਅੱਕ ਅਦਾਰਿਆਂ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਦੇ ਇਤਿਹਾਸ ਨੂੰ ਪੜਾਇਆ ਜਾ ਸਕੇਗਾ ਅਤੇ ਘੱਰ ਘੱਰ ਬੱਚੇ ਬੱਚੇ ਦੇ ਦਿਲੋਂ ਦਿਮਾਗ ਵਿੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਸਿੱਖ ਧਰਮ ਦਾ ਮਾਂਣ ਸਤਿਕਾਰ ਪੁੰਗਰੇਗਾ ਅਤੇ ਕੁਰਬਾਨੀ ਦਾ ਜਜ਼ਬਾ ਵੱਧੇਗਾ। ਸਾਡਾ ਸਾਰਿਆਂ ਦਾ ਖ਼ਾਸ ਕਰਕੇ ਜਿਮੇਵਾਰ ਸਿੱਖ ਲੀਡਰਾਂ ਦਾ ਫਰਜ਼ ਬਣਦਾ ਹੈ ਕਿ ਅਸੀ ਇਸ ਫ਼ੈਸਲੇ ਦਾ ਸਤਿਕਾਰ ਕਰੀਏ ਅਤੇ ਸਿਖਾ ਦੇ ਹੱਕ ਵਿੱਚ ਲਏ ਗਏ ਇਤਿਹਾਸਕ ਫ਼ੈਸਲੇ ਨੂੰ ਹੋਰ ਵੀ ਉਤਸ਼ਾਹ ਕਰੀਏ । ਬਿਨਾ ਵਜ੍ਹਾ ਸਰਕਾਰ ਦੀ ਭਾਵਨਾ ਉਤੇ ਕਿੰਤੂ ਪਰੰਤੂ ਕਰਨਾ ਸਿਆਣਪ ਨਹੀਂ ਹੋਵੇਗੀ ਸਿੱਖ ਕੌਮ ਦੇ ਹੱਕ ਵਿੱਚ ਏਨਾ ਮਾਣ ਵਾਲਾ ਇਤਿਹਾਸਿਕ ਫੈਸਲਾ ਚੰਗੀ ਭਾਵਨਾ ਤੋਂ ਬਿਨ੍ਹਾ ਨਹੀਂ ਲਿਆ ਜਾ ਸਕਦਾ ਸੀ । ਗਲਤ ਗੱਲ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਜ਼ੁਰਤ ਰੱਖਣੀ ਚਾਹੀਦੀ ਹੈ ਅਤੇ ਸਮੇ ਨਾਲ ਨਜਿੱਠਣ ਦਾ ਹੌਸਲਾ ਬੁਲੰਦ ਰੱਖਣ ਦੀ ਲੋੜ ਹੈ । ਸਿਆਸੀ ਮਸਲੇ ਆਪਣੇ ਥਾਂਹ ਵੱਖਰੇ ਹਨ ਇਸ ਇਤਿਹਾਸਿਕ ਫ਼ੈਸਲੇ ਵਿੱਚ ਹੋਰ ਸਿਆਸੀ ਮਸਲਿਆਂ ਦਾ ਗਿਲਾ ਪੀਹਣ ਪਾਕੇ ਕੱਚੀ ਘਾਣੀ ਨਾਂ ਬਣਾਈ ਜਾਵੇ ਜਿਸ ਨਾਲ ਨਾਂ ਤੇਲ ਬਣੇਗਾ ਨਾ ਖੱਲ ਬਣੇਗੀ । ਸਦੀਆਂ ਬਾਅਦ ਕਿਤੇ ਇਸ ਸਰਕਾਰ ਨੇ ਸਿਖਾ ਪਰੱਤੀ ਕੁਝ ਨੇਕੀ ਦੇ ਕੰਮ ਕਰਨ ਦਾ ਹੌਸਲਾ ਅਤੇ ਸ਼ੁਰੁਆਤ ਕੀਤੀ ਹੈ ਉਸਨੂੰ ਹੋਰ ਵੀ ਉਤਸ਼ਾਹਿਤ ਕਰੀਏ । ਅੱਕਲਮੰਦਾਂ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।
ਕੈਨੇਡਾ ਤੋਂ ਰਿਪੁਦਮਨ ਸਿੰਘ ਮਲਿਕ ਨੇ ਮੋਦੀ ਦਾ ਧੰਨਵਾਦ ਕੀਤਾ।
ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਸਿੱਖ ਆਗੂ ਅਤੇ ਸਤਿਨਾਮ ਐਜੂਕੇਸ਼ਨ ਸੁਸਾਇਟੀ ਦੇ ਆਗੂ ਰਿਪੁਦਮਨ ਸਿੰਘ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਗਏ ਕਈ ਸਕਾਰਾਤਮਕ ਕਦਮਾਂ ਲਈ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਹਨਾਂ ਨੇ ਮੋਦੀ ਸਰਕਾਰ ਦੁਆਰਾ ਚੁੱਕੇ ਗਏ ਬੇਮਿਸਾਲ ਸਕਾਰਾਤਮਕ ਕਦਮਾਂ ਲਈ ਉਹਨਾਂ ਦਾ ‘‘ਤਹਿਦਿਲੋਂ ਧੰਨਵਾਦ’’ ਪ੍ਰਗਟ ਕੀਤਾ।ਆਪਣੇ ਪੱਤਰ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਇਹ ਪੱਤਰ ਤੁਹਾਨੂੰ ਲੰਬੇ ਸਮੇਂ ਤੋਂ ਪੜ੍ਹੀਆਂ ਜਾਣ ਵਾਲੀਆਂ ਸਿੱਖ ਮੰਗਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੇ ਵੱਲੋਂ ਚੁੱਕੇ ਗਏ ਬੇਮਿਸਾਲ ਸਕਾਰਾਤਮਕ ਕਦਮਾਂ ਲਈ ਦਿਲੋਂ ਧੰਨਵਾਦ ਪ੍ਰਗਟ ਕਰਨ ਲਈ ਲਿਖ ਰਿਹਾ ਹਾਂ, ਜਿਸ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਹਜ਼ਾਰਾਂ ਸਿੱਖਾਂ ਦੇ ਭਾਰਤ ਦੌਰੇ, ਪਾਸਪੋਰਟ ਅਤੇ ਵੀਜ਼ਾ ਦੇਣ ’ਤੇ ਪਾਬੰਦੀ ਲਗਾਉਣ ਵਾਲੀ ਬਲੈਕਲਿਸਟ ਨੂੰ ਖ਼ਤਮ ਕਰਨਾ ਸ਼ਾਮਿਲ ਹੈ। ਸ਼ਰਨਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ 1984 ਦੰਗਿਆਂ ਦੇ ਬੰਦ ਕੀਤੇ ਗਏ ਸੈਂਕੜੇ ਕੇਸਾਂ ਨੂੰ ਮੁੜ ਖੋਲ੍ਹਣਾ, ਜਿਹਨਾਂ ਵਿੱਚ ਕੁਝ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਜੇਲ੍ਹ ਦੀ ਸਜ਼ਾ ਦਿੱਤੀ ਗਈ।
Comments are closed, but trackbacks and pingbacks are open.