ਲੰਡਨ ਦੇ ਵਿਸ਼ਵ- ਪ੍ਰਸਿੱਧ ਲੈਂਡਮਾਰਕ ਬਿੱਗ ਬੈਨ ਦੇ ਨਵੀਨੀਕਰਨ ਦਾ ਕੰਮ ਖਤਮ ਹੋਣ ਦੇ ਨੇੜੇ ਹੈ।
ਇਸੇ ਕੰਮ ਦੀ ਲੜੀ ਤਹਿਤ ਇਸਦੀ ਨਵੀਂ ਘੜੀ ਦਾ ਰੂਪ ਸੋਮਵਾਰ ਨੂੰ ਸਾਹਮਣੇ ਆਇਆ, ਜਿਸਦਾ ਰੰਗ ਕਾਲੇ ਤੋਂ ਨੀਲੇ ਵਿੱਚ ਤਬਦੀਲ ਕੀਤਾ ਗਿਆ ਹੈ ਵੈਸਟਮਿੰਸਟਰ ਪੈਲੇਸ ਦੇ ਉੱਤਰੀ ਸਿਰੇ ‘ਤੇ ਤਕਰੀਬਨ 320 ਫੁੱਟ ਉੱਚੇ ਇਸ ਟਾਵਰ ਦੀਆਂ ਪੈੜਾਂ ਨੂੰ ਹਟਾਇਆ ਜਾ ਰਿਹਾ ਹੈ
ਇਸ ਟਾਵਰ ਦੇ ਨਵੀਨੀਕਰਨ ਦੀ ਸ਼ੁਰੂਆਤੀ ਲਾਗਤ ਦਾ ਅਨੁਮਾਨ 29 ਮਿਲੀਅਨ ਪੌਂਡ ਲਗਾਇਆ ਗਿਆ ਸੀ ਪਰ ਉਦੋਂ ਤੋਂ ਇਹ ਵਧ ਕੇ 80 ਮਿਲੀਅਨ ਪੌਂਡ ਹੋ ਗਿਆ ਹੈ ਵੈਸਟਮਿੰਸਟਰ ਬ੍ਰਿਜ ਤੋਂ ਲੰਘਣ ਵਾਲੇ ਲੋਕ ਹੁਣ ਘੜੀ ਦੇ ਬਦਲੇ ਹੋਏ ਰੰਗ ਨੂੰ ਵੇਖ ਸਕਦੇ ਸਨ
ਮਾਹਰਾਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ ਦੇ ਪ੍ਰਭਾਵਾਂ ਨੂੰ ਘਟਾਉਣ ਲਈ 1930 ਦੇ ਦਹਾਕੇ ਵਿੱਚ ਰੰਗ ਸਕੀਮ ਦੀ ਚੋਣ ਕੀਤੀ ਗਈ ਸੀ, ਪਰ ਸੰਸਦ ਦੇ ਆਰਕੀਟੈਕਟ ਚਾਰਲਸ ਬੈਰੀ ਅਤੇ ਅਗਸਟਸ ਵੈਲਬੀ ਪੁਗਿਨ ਦੁਆਰਾ ਘੜੀ ਨੂੰ ਅਪਡੇਟ ਕੀਤਾ ਗਿਆ ਹੈ ਮਹਾਂਮਾਰੀ ਕਾਰਨ ਹੋਈ ਇੱਕ ਸਾਲ ਦੀ ਦੇਰੀ ਕਾਰਨ, ਇਸਦਾ ਕੰਮ 2022 ਵਿੱਚ ਪੂਰਾ ਹੋਣ ਵਾਲਾ ਹੈ ।
Comments are closed, but trackbacks and pingbacks are open.