ਪ੍ਰਮੋਟਰ ਪ੍ਰਤਾਪ ਮੋਮੀ ਅਤੇ ਅਮਰਜੀਤ ਧਾਮੀ ਵਲੋਂ ਹੇਜ਼ ਦੇ ‘ਫੇਮਸ ਮੇਲੇ’ ਦੀਆਂ ਤਿਆਰੀਆਂ ਮੁਕੰਮਲ
ਲੰਡਨ – ਪੰਜਾਬੀ ਗਾਇਕੀ ਦਾ ਉਭਰਦਾ ਸਿਤਾਰਾ ਰਾਜਵੀਰ ਜਵੰਦਾ ਹੇਜ਼ ਵਿਖੇ ਹੋ ਰਹੇ ‘ਫੇਮਸ ਮੇਲੇ’ ਵਿੱਚ ਯੂ.ਕੇ ਦੇ ਪੰਜਾਬੀਆਂ ਦਾ ਮਨੋਰੰਜਨ ਕਰਨ ਲਈ ਲੰਡਨ ਪੁੱਜ ਗਿਆ ਹੈ।
ਸਕੂਲ, ਕਾਲਜ ਤੋਂ ਬੋਲੀਆਂ ਪਾਉਣ ਦੇ ਸ਼ੌਕੀਨ ਰਾਜਵੀਰ ਜਵੰਦਾ ਦਾ ਪਹਿਲਾ ਗੀਤ 2016 ਵਿੱਚ ਰੀਲੀਜ਼ ਹੋਇਆ ਸੀ ਜਿਸ ਬਾਅਦ ਰਾਜਵੀਰ ਜਵੰਦਾ ਨੇ ਹੁਣ ਤੱਕ ਅਨੇਕਾਂ ਹਿੱਟ ਗੀਤ ਪੰਜਾਬੀ ਦਰਸ਼ਕਾਂ ਦੀ ਝੋਲੀ ਪਾਏ ਹਨ ਜਿਨ੍ਹਾਂ ਵਿੱਚ ‘‘ਕੰਗਣੀ’’, ‘‘ਸਰਦਾਰੀ’’, ‘‘ਸਰਨੇਮ’’, ‘‘ਸ਼ਾਨਦਾਰ’’, ‘‘ਮੇਰਾ ਦਿਲ’’, ‘‘ਰੜਕਾਂ ਤੇ ਮੜਕਾਂ’’, ‘‘ਜੰਮੇ ਨਾਲ ਦੇ’’ ਅਤੇ ‘‘ਕਲੀ ਜਵੰਦੇ ਦੀ’’ ਜ਼ਿਕਰਯੋਗ ਹਨ।
ਰਾਜਵੀਰ ਜਵੰਦਾ ਨੇ ‘ਦੇਸ ਪ੍ਰਦੇਸ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਭਾਵੇਂ ਪਹਿਲਾਂ ਅਮਰੀਕਾ, ਕੈਨੇਡਾ, ਅਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਟੂਰ ਕਰ ਚੁੱਕੇ ਹਨ ਪਰ ਹੁਣ ਪਹਿਲੀ ਵਾਰ ਯੂ.ਕੇ ਅਤੇ ਯੂਰਪ ਦੇ ਟੂਰ ’ਤੇ ਆਏ ਅਤੇ ਹੇਜ਼ ਵਿਖੇ ਹੋ ਰਹੇ ‘ਫੇਮਸ ਮੇਲੇ’ ’ਤੇ ਪਹਿਲੀ ਵਾਰ ਯੂ.ਕੇ ਦੇ ਦਰਸ਼ਕਾਂ ਦੇ ਰੂਬਰੂ ਹੋਣਗੇ।
ਰਾਜਵੀਰ ਜਵੰਦਾ ਖੁੱਦ ਵੀ ਲਿਖਾਰੀ ਹੈ ਪਰ ਉਸ ਨੇ ਸਵਰਗੀ ਗੀਤਕਾਰ ਕੰਡਾ ਧਾਲੀਵਾਲ ਅਤੇ ਗਿੱਲ ਰੌਂਤੇਵਾਲਾ ਦੇ ਗੀਤ ਜ਼ਿਆਦਾ ਰਿਕਾਰਡ ਕਰਵਾਏ ਹਨ ਜਿਨ੍ਹਾਂ ਨੂੰ ਮਾਰਕਿਟ ਵਿੱਚ ਉਨ੍ਹਾਂ ਦੇ ਬੇਲੀ ਭਰਾ ਕਮਲ ਬੋਪਾਰਾਏ ਨੇ ਏਂਜਲ ਰਿਕਾਰਜ਼ ਰਾਹੀਂ ਦਰਸ਼ਕਾਂ ਤੱਕ ਪਹੁੰਚਾਇਆ ਹੈ। ਕਮਲ ਬੋਪਾਰਾਏ ਨੇ ‘ਏਂਜਲ ਰਿਕਾਰਡਜ਼’ ਰਾਹੀਂ ਗਾਇਕ ਜੈਲੀ, ਅਮਰ ਅਰਸ਼ੀ, ਗੀਤਾ ਜ਼ੈਲਦਾਰ ਸਮੇਤ ਕਈ ਗਾਇਕਾਂ ਦੀ ਮਾਡਰਨ ਗਾਇਕੀ ਰਾਹੀਂ ਨਿਵੇਕਲੀ ਪਹਿਚਾਣ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਨ੍ਹਾਂ ਵਿਚੋਂ ਰਾਜਵੀਰ ਜਵੰਦਾਂ ਨੇ ਨਵੇਕਲੀ ਗਾਇਕੀ ਪੇਸ਼ ਕੀਤੀ ਹੈ ਅਤੇ ਆਪਣਾ ਨਾਮ ਬਣਾਇਆ ਹੈ।
ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਦੇ ਪ੍ਰਮੋਟਰ ਪ੍ਰਤਾਪ, ਉਨ੍ਹਾਂ ਦੇ ਅਨੇਕਾਂ ਸਹਿਯੋਗੀਆਂ ਨੇ ਹਰ ਸਾਲ ਦੀ ਤਰ੍ਹਾਂ ‘ਫੇਮਸ ਮੇਲਾ’ 21 ਮਈ 2023 ਨੂੰ ਹੇਜ਼ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਲੈਸਟਰ ਤੋਂ ਉੱਘੇ ਪ੍ਰਮੋਟਰ ਅਮਰਜੀਤ ਧਾਮੀ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਮੇਲੇ ਬਾਰੇ ਵਧੇਰੇ ਜਾਣਕਾਰੀ ਲਈ ਪ੍ਰਤਾਪ ਮੋਮੀ ਨਾਲ 07956 658 791 ਜਾਂ ਰਾਜਵੀਰ ਜਵੰਦਾ ਦੇ ਪ੍ਰੋਗਰਾਮ ਬੁੱਕ ਕਰਵਾਉਣ ਲਈ ਅਮਰਜੀਤ ਧਾਮੀ ਨਾਲ 07773 858330 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਰਾਜਵੀਰ ਜਵੰਦਾ ਨਾਲ ਮੁਲਾਕਾਤ ਮੌਕੇ ‘ਦੇਸ ਪ੍ਰਦੇਸ’ ਦਫ਼ਤਰ ਵਿਖੇ ਰਾਜਵੀਰ ਜਵੰਦਾ ਦੇ ਨਾਲ ਕਮਲ ਬੋਪਾਰਾਏ, ਅਮਰਜੀਤ ਧਾਮੀ, ਸੁਰਿੰਦਰ ਸ਼ਿੰਦਾ (ਸਕੋਟਸਮੈਨ ਪੱਬ ਸਾਊਥਾਲ), ਰੇਸ਼ਮ ਖੇਲਾ, ਬਬਲੀ ਦਾਦੂਵਾਲੀਆ (ਬੈਡਫਰਡ) ਅਤੇ ‘ਦੇਸ ਪ੍ਰਦੇਸ’ ਦੇ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ‘ਦੇਸ ਪ੍ਰਦੇਸ’ ਦਫ਼ਤਰ ਦੇ ਬਾਹਰ ਫੋਟੋ ਕਰਵਾਉਣ ਮੌਕੇ ਰਾਜਵੀਰ ਜਵੰਦਾ ਦੇ ਪ੍ਰਸੰਸਕਾਂ ਨੇ ਉਨ੍ਹਾਂ ਨੂੰ ਘੇਰ ਕੇ ਫੋਟੋਆਂ ਕਰਵਾਈਆਾਂ ਅਤੇ ਉਸ ਦੀ ਗਾਈਕੀ ਦੀ ਭਰਪੂਰ ਸ਼ਲਾਘਾ ਕੀਤੀ।
Comments are closed, but trackbacks and pingbacks are open.