ਮਾਤਾ ਸੁਰਜੀਤ ਕੌਰ ਅਕਾਲ ਚਲਾਣਾ ਕਰ ਗਏ
ਵੁਲਵਰਹੈਂਪਟਨ – ਯੂ.ਕੇ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਬਲਦੇਵ ਸਿੰਘ ਦਿਓਲ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸੁਰਜੀਤ ਕੌਰ 100 ਸਾਲ ਦੀ ਉਮਰ ਭੋਗ ਕੇ ਬੀਤੀ 18 ਦਸੰਬਰ 2022 ਨੂੰ ਅਕਾਲ ਚਲਾਣਾ ਕਰ ਗਏ ਹਨ।
ਮਾਤਾ ਜੀ ਦਾ ਜਨਮ 1 ਜਨਵਰੀ 1922 ਨੂੰ ਹੋਇਆ ਸੀ ਅਤੇ ਉਨ੍ਹਾਂ ਨੇ 1 ਜਨਵਰੀ 2022 ਨੂੰ 101 ਸਾਲਾਂ ਦੇ ਹੋ ਜਾਣਾ ਸੀ ਪਰੰਤੂ ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣੇ ਪਾਸ ਬੁਲਾ ਲਿਆ। ਮਾਤਾ ਜੀ ਉੱਘੇ ਸਮਾਜ ਸੇਵੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਲ ਸਿੰਘ ਸੀਚੇਵਾਲ ਦੇ ਭੈਣ ਜੀ ਬਣੇ ਹੋਏ ਸਨ ਅਤੇ ਪਰਿਵਾਰ ਸੰਤਾਂ ਦੇ ਕਾਰਜਾਂ ਵਿੱਚ ਹਮੇਸ਼ਾਂ ਯੋਗਦਾਨ ਪਾਉਦਾ ਰਿਹਾ ਹੈ।
ਮਾਤਾ ਜੀ ਦਾ ਅੰਤਿਮ ਸਸਕਾਰ ਸ਼ੁੱਕਰਵਾਰ 13 ਜਨਵਰੀ ਨੂੰ ਬੁਸ਼ਬਰੀ ਸ਼ਮਸ਼ਾਨਘਾਟ ਵੁਲਵਰਹੈਂਪਟਨ ਵਿਖੇ 9.15 ਵਜੇ ਸਵੇਰੇ ਕੀਤਾ ਜਾਵੇਗਾ ਜਿਸ ਤੋਂ ਪਹਿਲਾ ਮਾਤਾ ਜੀ ਦੀ ਦੇਹ ਅੰਤਿਮ ਦਰਸ਼ਨਾ ਲਈ ਸਵੇਰੇ 8.15 ਤੋਂ 8.50 ਵਜੇ ਤੱਕ ਗੁਰੂ ਨਾਨਕ ਸਤਿਸੰਗ ਸਿੱਖ ਟੈਂਪਨ, ਕੈਨਕ ਰੋਡ ਵੁਲਵਰਹੈਂਪਟਨ ਵਿਖੇ ਲਿਜਾਈ ਜਾਵੇਗੀ। ਉਪਰੰਤ ਪਾਠ ਦਾ ਭੋਗ ਕਰੀਬ 10.30 ਵਜੇ ਉਪਰੋਕਤ ਗੁਰੂਘਰ ਵਿਖੇ ਪਾਇਆ ਜਾਵੇਗਾ।
ਯੂ.ਕੇ ਦੇ ਸਮੂਹ ਭਾਈਚਾਰੇ ਵਲੋਂ ਬਲਦੇਵ ਸਿੰਘ ਦਿਓਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਦਾਰਾ ‘ਦੇਸ ਪ੍ਰਦੇਸ’ ਇਸ ਦੁੱਖ ਦੀ ਘੜੀ ਵਿੱਚ ਦਿਓਲ ਪਰਿਵਾਰ ਨਾਲ ਸ਼ਰੀਕ ਹੁੰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ ਅਤੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
Comments are closed, but trackbacks and pingbacks are open.