ਯੂ.ਕੇ ਸਰਕਾਰ ਉੱਤੇ ਭਾਰੀ ਆਰਥਿਕ ਦਬਾਅ
ਲੰਡਨ – ਨਵੇਂ ਜਾਰੀ ਹੋਏ ਅੰਕੜਿਆਂ ਮੁਤਾਬਕ ਬ੍ਰਤਾਨੀਆ ਮਹਿੰਗਾਈ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਚੁੱਕੀ ਹੈ ਅਤੇ ਇਹ ਜੀ7 ਦੇਸ਼ਾਂ ’ਚ ਫਿਲਹਾਲ ਸਭ ਤੋਂ ਉੱਪਰਲੇ ਪੱਧਰਾਂ ’ਤੇ ਹੈ। ਅੰਕੜਿਆਂ ਮੁਤਾਬਕ ਬਿ੍ਰਟੇਨ ਦੀ ਮਹਿੰਗਾਈ ਦਰ ਸਾਲ ਉਛਾਲ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਦੇਖਣ ਨੂੰ ਮਿਲੀ। ਖ਼ਬਰ ਮੁਤਾਬਕ ਅਰਥਸ਼ਾਸਤਰੀ ਮੰਨ ਰਹੇ ਹਨ ਕਿ ਅੱਗੇ ਹਾਲਾਤ ਹੋਰ ਖਰਾਬ ਹੋ ਸਕਦੇ ਹਨ ਅਤੇ ਬ੍ਰਤਾਨੀਆ ਨੂੰ ਉੱਚੀ ਮਹਿੰਗਾਈ ਦਰ ਅਤੇ ਸੁਸਤ ਵਿਕਾਸ ਦਰ ਦੀ ਖਤਰਨਾਕ ਸਥਿਤੀ ’ਚੋਂ ਲੰਘਣਾ ਪੈ ਸਕਦਾ ਹੈ। ਉੱਥੇ ਹੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਿੰਗਾਈ ਦਰ ਦਾ ਇਹ ਅੰਕੜਾ ਅਨੁਮਾਨਾਂ ਤੋਂ ਜ਼ਿਆਦਾ ਵੀ ਹੈ।
ਜਾਰੀ ਹੋਏ ਅੰਕੜਿਆਂ ਮੁਤਾਬਕ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਬਿ੍ਰਟਿਸ਼ ਕੰਜਿੳੂਮਰ ਪ੍ਰਾਈਸ ਇਨਫਲੇਸ਼ਨ ਮਈ ਦੇ ਮਹੀਨੇ ’ਚ 9.1 ਫੀਸਦੀ ਦੇ ਪੱਧਰ ’ਤੇ ਪਹੁੰਚ ਗਈ ਹੈ। ਰਾਇਟਰਸ ਦੇ ਪੋਲ ’ਚ 9 ਫੀਸਦੀ ਦੀ ਮਹਿੰਗਾਈ ਦਰ ਦਾ ਅਨੁਮਾਨ ਦਿੱਤਾ ਗਿਆ ਸੀ। ਆਫ਼ਿਸ ਆਫ਼ ਨੈਸ਼ਨਲ ਸਟੈਟਿਸਟਿਕਸ ਮੁਤਾਬਕ ਮਹਿੰਗਾਈ ਦਾ ਇਹ ਪੱਧਰ ਮਾਰਚ 1982 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਰਾਇਟਰਸ ਦੀ ਰਿਪੋਰਟ ’ਚ ਜਾਣਕਾਰਾਂ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਹਾਲਾਤ ਹੋਰ ਮੁਸ਼ਕਲ ਹੋ ਗਏ ਹਨ ਕਿਉਕਿ ਬ੍ਰਤਾਨੀਆ ਹੁਣ ਪਹਿਲਾਂ ਨਾਲੋਂ ਜ਼ਿਆਦਾ ਬੰਦ ਅਰਥਚਾਰਾ ਬਣ ਗਿਆ ਹੈ, ਜਿਸ ਨਾਲ ਉਤਪਾਦਕਤਾ ਅਤੇ ਆਮਦਨ ’ਤੇ ਬੁਰਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਵਿਕਸਿਤ ਦੇਸ਼ਾਂ ’ਚ ਬਿ੍ਰਟੇਨ ਦੀ ਮਹਿੰਗਾਈ ਦਰ ਸਭ ਤੋਂ ਉਪਰਲੇ ਪੱਧਰਾਂ ’ਤੇ ਹੈ।
ਬੈਂਕ ਆਫ਼ ਇੰਗਲੈਂਡ ਨੇ ਪਿਛਲੇ ਹਫ਼ਤੇ ਹੀ ਅਨੁਮਾਨ ਦਿੱਤਾ ਸੀ ਕਿ ਆਉਣ ਵਾਲੇ ਸਮੇਂ ’ਚ ਮਹਿੰਗਾਈ ਦਰ 9 ਫੀਸਦੀ ਤੋਂ ਉੱਪਰ ਹੀ ਰਹੇਗੀ। ਕੇਂਦਰੀ ਬੈਂਕ ਮੁਤਾਬਕ ਅਕਤੂਬਰ ’ਚ ਇਹ 11 ਫੀਸਦੀ ਦੇ ਰਿਕਾਰਡ ਪੱਧਰਾਂ ਤੋਂ ਉੱਪਰ ਪਹੁੰਚ ਸਕਦੀ ਹੈ। ਜਦੋਂ ਬਿਜਲੀ ਬਿੱਲ ਦੀਆਂ ਦਰਾਂ ’ਚ ਬੜ੍ਹਤ ਦੇਖਣ ਨੂੰ ਮਿਲੇਗੀ। ਮਈ ਦੇ ਮਹੀਨੇ ’ਚ ਖਾਣ-ਪੀਣ ਦੀਆਂ ਦਰਾਂ ’ਚ ਬੜ੍ਹਤ ਦੇਖਣ ਨੂੰ ਮਿਲੀ ਹੈ। ਖਾਣੇ ਅਤੇ ਨਾਨ ਅਲਕੋਹਲਿਕ ਡਿ੍ਰੰਕਸ ਦੀ ਮਹਿੰਗਾਈ ਦਰ 8.7 ਫੀਸਦੀ ਰਹੀ ਹੈ ਅਤੇ ਕੁੱਲ ਮਹਿੰਗਾਈ ਦਰ ਨੂੰ ਵਧਾਉਣ ’ਚ ਇਸ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ।
Comments are closed, but trackbacks and pingbacks are open.