ਹੀਥਰੋ ਏਅਰਪੋਰਟ ’ਤੇ ਯੂ.ਕੇ ਕਾਂਗਰਸ ਵਲੋਂ ਭਰਵਾਂ ਸਵਾਗਤ
ਲੰਡਨ – ਲੁਧਿਆਣਾ ਦੇ ਹਲਕਾ ਦਾਖਾ ਦੇ ਕਾਂਗਰਸ ਇੰਚਾਰਜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸੱਕਤਰ ਕੈਪਟਨ ਸੰਦੀਪ ਸੰਧੂ ਦਾ ਇੰਗਲੈਂਡ ਪੁੱਜਣ ’ਤੇ ਹਲਕਾ ਦਾਖਾ ਦੇ ਪ੍ਰਵਾਸੀ ਪੰਜਾਬੀਆਂ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਹਲਕਾ ਦਾਖਾ ਦੇ ਐਨ ਆਰ ਆਈਜ਼ ਵਲੋਂ ਕੈਪਟਨ ਸੰਧੂ ਦਾ ਸਵਾਗਤ ਕਰਦਿਆ ਕਿਹਾ ਕਿ ਕੈਪਟਨ ਸੰਧੂ ਵਲੋਂ ਹਲਕਾ ਦਾਖਾ ਦਾ ਹਰ ਪੱਖੋਂ ਵਿਕਾਸ ਕਰਵਾਉਣ ਵਿੱਚ ਭਾਰੀ ਯੋਗਦਾਨ ਪਾਇਆ ਗਿਆ ਹੈ ਅਤੇ ਉਨ੍ਹਾਂ ਨੇ ਪਿੰਡਾਂ ਦੇ ਵਿਕਾਸ ਕਰਵਾਉਣ ਲਈ ਗਰਾਂਟਾਂ ਦਿਵਾਈਆਂ ਹਨ ਜਿਸ ਕਾਰਨ ਉਨ੍ਹਾਂ ਵਲੋਂ ਇੰਗਲੈਂਡ ਪੁੱਜਣ ’ਤੇ ਭਾਰੀ ਖੁਸ਼ੀ ਹੈ ਅਤੇ ਕੈਪਟਨ ਸੰਧੂ ਵਲੋਂ ਇੰਗਲੈਂਡ ਦਾ ਹਲਕਾ ਦਾਖਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਕੈਪਟਨ ਸੰਧੂ ਦੇ ਸਵਾਗਤ ਲਈ ਸ੍ਰੀ ਨਛੱਤਰ ਕਲਸੀ, ਇੰਦਰਪਾਲ ਗਿੱਲ, ਬਲਵਿੰਦਰ ਸਿੰਘ ਬਿੱਲਾ ਗਿੱਲ, ਹਰਦੀਪ ਸਿੰਘ ਗਰੇਵਾਲ, ਰੁਪਿੰਦਰ ਕੌਰ ਗਿੱਲ, ਸ਼ਿਵਦੀਪ ਕੌਰ ਢੇਸੀ, ਕਮਲ ਧਾਲੀਵਾਲ, ਇਸ਼ਮੀਤ ਸਿੰਘ ਫੁੱਲ, ਅਮੋਲਕ ਧਾਲੀਵਾਲ, ਹਰਨੇਕ ਸਿੰਘ ਭਲਵਾਨ, ਗੁਰਮੀਤ ਚੀਮਾ, ਵਿਕਰਮ ਦੁਹਾਂ, ਸੋਨੂੰ ਗਰੇਵਾਲ, ਰਸ਼ਪਾਲ ਸਿੰਘ ਸੰਘਾ, ਰਾਜਪਾਲ ਰੰਧਾਵਾ, ਕੁਲਦੀਪ ਦਿਓਲ ਅਤੇ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਉਚੇਚੇ ਤੌਰ ’ਤੇ ਹੀਥਰੋ ਏਅਰਪੋਰਟ ’ਤੇ ਪੁੱਜੇ ਹੋਏ ਸਨ।
Comments are closed, but trackbacks and pingbacks are open.