ਪਿਛਲੇ ਸਾਲ ਕਬੱਡੀ ਟੂਰਨਾਮੈਂਟ ’ਤੇ ਹੋਈ ਲੜਾਈ ਵਿੱਚ 7 ਮੁੰਡੇ ਦੋਸ਼ੀ ਕਰਾਰ

ਅਕਤੂਬਰ ਮਹੀਨੇ ਸੁਣਾਈ ਜਾਵੇਗੀ ਸਜ਼ਾ

ਡਰਬੀ – ਪਿਛਲੇ ਸਾਲ ਇੱਥੇ ਹੋਏ ਟੂਰਨਾਮੈਂਟ ਮੌਕੇ ਹਿੰਸਕ ਝਗੜੇ ਵਿੱਚ ਦੋਸ਼ੀ ਪਾਏ ਗਏ 7 ਲੋਕਾਂ ਵਿਚੋਂ 5 ਲੋਕਾਂ ਨੇ ਆਪਣੇ ਦੋਸ਼ ਪਹਿਲਾਂ ਹੀ ਕਬੂਲ ਕਰ ਲਏ ਸਨ ਜਦਕਿ ਦੋ ਹੋਰਾਂ ਨੂੰ ਅਦਾਲਤ ਨੇ ਇਕ ਅਗਸਤ ਦੋਸ਼ੀ ਕਰਾਰ ਦਿੱਤਾ ਹੈ। ਅਲਵੈਸਟਨ ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ ਦੋ ਗਰੁੱਪਾਂ ਵਿੱਚਕਾਰ ਹਿੰਸਾ ਹੋਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਸਨ। ਗੋਲੀ ਚੱਲਣ ਅਤੇ ਲੋਕਾਂ ਦੇ ਹਥਿਆਰਾਂ ਨਾਲ ਲੜਨ ਦੀਆਂ ਰਿਪੋਰਟਾਂ ਤੋਂ ਬਾਅਦ ਐਤਵਾਰ 20 ਅਗਸਤ, 2023 ਨੂੰ ਸ਼ਾਮ 4 ਵਜੇ ਐਲਵਾਸਟਨ ਲੇਨ ’ਤੇ ਪੁਲਿਸ ਨੂੰ ਬੁਲਾਇਆ ਗਿਆ ਸੀ।

ਇਹ ਲੜਾਈ ਯੋਜਨਾਬੱਧ ਸੀ, ਜਿਸ ਬਾਰੇ ਬੰ੍ਰਸਵਿਕ ਸਟ੍ਰੀਟ ਡਰਬੀ ਵਿੱਚ ਇਕ ਸਮੂਹ ਨੇ ਮੀਟਿੰਗ ਕੀਤੀ ਸੀ। ਦੋਸ਼ੀ ਪਾਇਆ ਗਿਆ ਪਰਮਿੰਦਰ ਸਿੰਘ ਉਸ ਮੀਟਿੰਗ ਵਿੱਚ ਸ਼ਾਮਿਲ ਸੀ, ਪਰ ਘਟਨਾ ਸਥਾਨ ’ਤੇ ਉਸ ਦਾ ਚਿਹਰਾ ਢੱਕਿਆ ਹੋਇਆ ਸੀ। ਪੁਲਸ ਨੇ ਘਟਨਾ ਸਥਾਨ ’ਤੇ ਉਸ ਦਾ ਇਕ ਮੋਢੇ ਵਾਲਾ ਬੈਗ ਲੱਭਿਆ, ਜਿਸ ਵਿੱਚ ਇਕ ਪਿਸਤੌਲ ਸੀ। ਪਿਸਤੌਲ ਅਤੇ ਬੈਗ ਦੋਵਾਂ ’ਤੇ ਉਸ ਦਾ ਡੀ.ਐੱਨ.ਏ. ਮਿਲਿਆ ਸੀ। ਘਟਨਾ ਦੌਰਾਨ ਉਸ ਨੂੰ ਗੋਲੀ ਲੱਗੀ ਸੀ। ਵੈਸਟ ਮਿਡਲੈਂਡਜ਼ ਦੇ 25 ਸਾਲਾ ਨੌਜਵਾਨ ਨੂੰ ਹਿੰਸਕ ਗਤੀਵਿਧੀਆਂ ਅਤੇ ਹਥਿਆਰ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਦੂਜੇ ਗਰੁੱਪ ਦੇ 24 ਸਾਲਾ ਮਲਕੀਤ ਸਿੰਗ ਵਾਸੀ ਕੋਰਟ ਰੋਡ, ਵੁਲਵਰਹੈਂਪਟਨ ਨੂੰ ਹਿੰਸਕ ਗਤੀਵਿਧੀਆਂ ਦਾ ਦੋਸ਼ੀ ਠਹਿਰਾਇਆ ਗਿਆ ਹੈ।

ਜਦਕਿ ਇਸ ਘਟਨਾ ਵਿੱਚ ਸ਼ਾਮਿਲ ਪੰਜ ਹੋਰ ਵਿਅਕਤੀ ਕਰਮਜੀਤ ਸਿੰਘ (36) ਵਾਸੀ ਸ਼ੇਕਸਪੀਅਰ ਸਟ੍ਰੀਟ ਡਰਬੀ, ਬਲਜੀਤ ਸਿੰਘ (33) ਵਾਸੀ ਲਾਫਰੇਡ ਐਵੀਨਿੳੂ ਵੂਲਵਰਹੈਂਪਟਨ, ਹਰਦੇਵ ਉੱਪਲ (34) ਵਾਸੀ ਸਾਈਕਾਮੋਰ ਰੋਡ ਟਿਪਟਨ, ਜਗਜੀਤ ਸਿੰਘ (31) ਵਾਸੀ ਬੋਲਟਨ ਰੋਡ ਵੁਲਵਰਹੈਂਪਟਨ, ਦੂਧਨਾਥ ਤਿ੍ਰਪਾਠੀ (30) ਮੈਨਰ ਐਵੇਨਿੳੂ ਹੰਸਲੋ ਨੂੰ ਤੇਜ਼ਧਾਰ ਹਥਿਆਰ ਰੱਖਣ ਹਿੰਸਾ ਭੜਕਾਉਣ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਆਦਿ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਾਰੇ ਸੱਤ ਵਿਅਕਤੀਆਂ ਨੂੰ ਅਕਤੂਬਰ ਵਿੱਚ ਡਰਬੀ ਕ੍ਰਾੳੂਨ ਕੋਰਟ ਵਿੱਚ ਸਜ਼ਾ ਸੁਣਾਈ ਜਾਵੇਗੀ। ਜਾਂਚ ਅਧਿਕਾਰੀ ਇੰਸਪੈਕਟ ਮੈਟ ਕਰੂਮ ਨੇ ਕਿਹਾ ਕਿ ਇਹ ਖੇਡ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਲਈ ਚੰਗਾ ਦਿਨ ਹੋਣਾ ਸੀ ਜੋ ਵੱਡੀ ਹਿੰਸਾ ਵਿੱਚ ਬਦਲ ਗਿਆ। ਜਾਸੂਸ ਕਾਂਸਟੇਬਲ ਸਟੀਵੀ ਬਾਰਕਰ ਨੇ ਕਿਹਾ ਕਿ ਦੇਸ਼ ਭਰ ਦੇ ਸੈਂਕੜੇ ਅਫ਼ਸਰਾਂ ਨੇ ਇਸ ਜਾਂਚ ਵਿੱਚ ਸਹਿਯੋਗ ਦਿੱਤਾ ਹੈ।

Comments are closed, but trackbacks and pingbacks are open.