ਤਿੰਨ ਟੀਕੇ ਲੱਗਣ ਦੇ ਬਾਵਜੂਦ ਮਹਾਰਾਣੀ ਦਾ ਬੇਟਾ ਕੋਰੋਨਾ ਤੋਂ ਪੀੜ੍ਹਤ ਹੋਇਆ

ਪਾਰਟੀਆਂ ਨੇ ਇਕਾਂਤਵਾਸ ਲਈ ਮਜ਼ਬੂਰ ਕੀਤਾ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਂਨੀਆਂ ਦੇ ਪ੍ਰਿੰਸ ਚਾਰਲਸ ਨੂੰ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੈ।ਇਸ ਸਬੰਧੀ ਪ੍ਰਿੰਸ ਚਾਰਲਸ ਦੇ ਦਫਤਰ ਨੇ ਸ਼ਾਹੀ ਪਰਿਵਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਨੂੰ  ਪ੍ਰਿੰਸ ਚਾਰਲਸ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ।ਹਾਲਾਂਕਿ ਇਸ ਦੇ ਇਲਾਵਾ ਉਹਨਾਂ ਨਾਲ ਜੁੜੀ ਕੋਈ ਹੋਰ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੋ ਸਕੀ ਹੈ। 73 ਸਾਲ ਦੇ ਚਾਰਲਸ ਬੁੱਧਵਾਰ ਸ਼ਾਮ ਬ੍ਰਿਟਿਸ਼ ਮਿਊਜ਼ੀਅਮ ਵਿਚ ਇਕ ਸਵਾਗਤ ਸਮਾਰੋਹ ਦੌਰਾਨ ਦਰਜਨਾਂ ਲੋਕਾਂ ਨਾਲ ਮਿਲੇ ਸਨ। ਇਸ ਸਮਾਰੋਹ ਵਿੱਚ ਰਿਸ਼ੀ ਸੁਨਕ, ਪ੍ਰੀਤੀ ਪਟੇਲ ਸਮੇਤ ਕਈ ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਸ਼ਾਮਿਲ ਸਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਿੰਸ ਚਾਰਲਸ ਮਾਰਚ 2020 ਵਿਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਉਸ ਦੌਰਾਨ ਉਹਨਾਂ ਵਿਚ ਹਲਕੇ ਲੱਛਣ ਸਨ। ਇਸ ਵਾਰ ਪਾਜ਼ੇਟਿਵ ਹੋਣ ਮਗਰੋਂ ਪ੍ਰਿੰਸ ਚਾਰਲਸ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਪ੍ਰਿੰਸ ਚਾਰਲਸ ਕੋਰੋਨਾ ਵੈਕਸੀਨ ਦੀਆਂ ਤਿੰਨ ਖੁਰਾਕਾਂ ਵੀ ਪ੍ਰਾਪਤ ਕਰ ਚੁੱਕੇ ਹਨ।

Comments are closed, but trackbacks and pingbacks are open.