ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਮੀਟਿੰਗਾਂ ਸ਼ੁਰੂ
ਲੰਡਨ – ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਨਾਮੋਸ਼ੀ ਭਰੀ ਹਾਰ ਨੇ ਵਿਦੇਸ਼ੀ ਸਿੱਖਾਂ ’ਚ ਭਾਵੇਂ ਖੁਸ਼ੀ ਲਿਆਂਦੀ ਹੈ ਪਰ ਟਕਸਾਲੀ ਅਕਾਲੀ ਆਪਣੇ ਬਜ਼ੁਰਗਾਂ ਦੇ ਲਹੂ ਤੇ ਹਜ਼ਾਰਾਂ ਕੁਰਬਾਨੀਆਂ ਨਾਲ ਸਿਰਜੇ ਪੁਰਾਤਨ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਕੇ ਲੀਹਾਂ ’ਤੇ ਲਿਆਉਣ ਲਈ ਮੀਟਿੰਗਾਂ ਵਿੱਚ ਰੁੱਝ ਗਏ ਹਨ।
ਬੀਤੇ ਕਈ ਸਾਲਾਂ ਤੋਂ ਪਰਿਵਾਰਕਿ ਮੋਹ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅਕਾਲੀ ਦਲ ਨੂੰ ਨਿੱਜੀ ਕੰਪਨੀ ਬਣਾ ਕੇ ਇਸ ਦੇ ਪੁਰਾਤਨ ਇਤਿਹਾਸ ਨੂੰ ਮਿਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਤੇ ਗੁਰਦੁਆਰਾ ਪ੍ਰਬੰਧ ਤੇ ਆਪਣੀ ਮਰਜ਼ੀ ਨਾਲ ਕੀਤੀਆਂ ਜਾ ਰਹੀਆਂ ਸਿੱਖ ਵਿਰੋਧੀ ਕਾਰਵਾਈਆਂ ਨੇ ਵਿਦੇਸ਼ੀ ਸਿੱਖਾਂ ਨੂੰ ਨਾਮੋਸ਼ੀ ਵਿੱਚ ਧੱਕਿਆ ਹੈ, ਜਿਸ ਤੋਂ ਦੁਖੀ ਹੋ ਕੇ ਵਿਦੇਸ਼ੀ ਪੰਜਾਬੀਆਂ ਨੇ ਇਕਜੁੱਟ ਹੋ ਕੇ ਪੰਥਕ ਮੁਦਿਆਂ ਤੋਂ ਭਟਕੇ ਪੁਰਾਤਨ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਪ੍ਰਣ ਲਿਆ ਹੈ।
Comments are closed, but trackbacks and pingbacks are open.