ਦਹਾਕਿਆਂ ਬਾਅਦ ਟੋਰੀ ਮੇਅਰ ਬਣਨ ਦਾ ਮਾਣ ਪ੍ਰਾਪਤ ਕੀਤਾ
ਸਲੋਹ – ਬੀਤੇ ਵੀਰਵਾਰ 16 ਮਈ 2024 ਨੂੰ ਅਪਟਨ ਵਾਰਡ ਤੋਂ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੇ ਦਹਾਕਿਆਂ ਬਾਅਦ ਟੋਰੀ ਮੇਅਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।
ਸੰਨ 2004 ਵਿੱਚ ਬਲਵਿੰਦਰ ਸਿੰਘ ਢਿੱਲੋਂ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ ਜੋ ਮਈ 2007 ਵਿੱਚ ਦੁਬਾਰਾ ਕੌਂਸਲਰ ਬਣੇ ਸਨ। ਸ. ਢਿੱਲੋਂ ਤੀਜੀ ਵਾਰ ਮਈ 2023 ਵਿੱਚ ਕੌਂਸਲਰ ਚੁਣੇ ਗਏ ਅਤੇ ਡਿਪਟੀ ਮੇਅਰ ਵੀ ਬਣਾਏ ਗਏ ਸਨ।
ਕੌਂਸਲਰ ਢਿੱਲੋਂ ਦਾ ਮੇਅਰ ਲਈ ਨਾਮ ਕੌਂਸਲ ਲੀਡਰ ਕੌਂਸਲਰ ਡੈਕਸਟਰ ਸਮਿੱਥ ਨੇ ਨਾਮਜ਼ਦ ਕੀਤਾ ਜਦਕਿ ਪ੍ਰੋੜਤਾ ਕੌਂਸਲ ਦੇ ਡਿਪਟੀ ਲੀਡਰ ਕੌਂਸਲਰ ਵੱਲ ਚਾਹਲ ਨੇ ਕੀਤੀ ਅਤੇ ਆਏ ਮਹਿਮਾਨਾ ਨੇ ਮੇਅਰ ਢਿੱਲੋਂ ਦਾ ਤਾੜੀਆਂ ਨਾਲ ਸਵਾਗਤ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਗੁਰਨਾਮ ਸਿੰਘ ਢਿੱਲੋਂ, ਜਸਵੰਤ ਸਿੰਘ ਢਿੱਲੋਂ, ਚੀਫ਼ ਅਗਜ਼ੈਕਟਿਵ ਵਿਲ ਟਕਲੀ ਅਤੇ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਹਾਜ਼ਰ ਸਨ। ਮੇਅਰ ਕੌਂਸਲਰ ਢਿੱਲੋਂ ਨੇ ਕਿਹਾ ਕਿ ਉਹ ਸਾਰੇ ਸਲੋਹ ਦੀ ਢਿੱਲੋਂ ਅਤੇ ਮਿਹਨਤ ਨਾਲ ਸੇਵਾ ਕਰਕੇ ਆਪਣਾ ਫ਼ਰਜ਼ ਨਿਭਾਉਣਗੇ। ਯਾਦ ਰਹੇ ਕਿ ਢਿੱਲੋਂ ਪਰਿਵਾਰ ਤਰਨਤਾਰਨ (ਅੰਮਿ੍ਰਤਸਰ) ਨਾਲ ਸਬੰਧਿਤ ਹਨ ਜੋ ਸਮਾਜ ਸੇਵਾ ਲਈ ਮਸ਼ਹੂਰ ਹਨ।
Comments are closed, but trackbacks and pingbacks are open.