ਕ੍ਰਿਸਮਿਸ ਮੌਕੇ ਮਹਾਰਾਣੀ ਦੇ ਕਿਲ੍ਹੇ ਵਿੱਚ ਹਥਿਆਰ ਲੈ ਕੇ ਦਾਖਲ ਹੋਣ ਵਾਲੇ ਪੰਜਾਬੀ ਨੌਜਵਾਨ ’ਤੇ ਮੁਕੱਦਮਾ ਦਰਜ

ਲੰਡਨ (ਮਨਦੀਪ ਖੁਰਮੀ) – ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਨੂੰ ਮਾਰਨ ਦੀ ਧਮਕੀ ਦੇਣ ਅਤੇ ਕੋਸ਼ਿਸ਼ ਤਹਿਤ ਮਹੱਲ ਵਿੱਚ ਦਾਖ਼ਲ ਹੋਣ ਵਾਲੇ 19 ਸਾਲਾ ਨੌਜਵਾਨ ਜਸਵੰਤ ਸਿੰਘ ਚੈਲ ਦੀ ਤਸਵੀਰ ਜਾਰੀ ਕੀਤੀ ਗਈ ਹੈ। ਉਕਤ ਨੌਜਵਾਨ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਤੀਰ-ਕਮਾਨ ਸਮੇਤ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਮਹਿਲ ਵਿੱਚ ਦਾਖਲ ਹੋਇਆ ਸੀ।ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਕ੍ਰਿਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲਾਵਰ ਨੇ ਸੋਸ਼ਲ ਮੀਡੀਆ ’ਤੇ ਨਕਾਬ ਪਾ ਕੇ ਬਿਆਨ ਵਿਚ ਆਪਣਾ ਨਾਮ ਜਸਵੰਤ ਸਿੰਘ ਚੈਲ ਦੱਸਿਆ ਅਤੇ ਉਸ ਦੀ ਉਮਰ 19 ਸਾਲ ਹੈ।ਉਹ 1919 ਵਿੱਚ ਅੰਮ੍ਰਿਤਸਰ ਕਤਲੇਆਮ ਦਾ ਬਦਲਾ ਲੈਣ ਲਈ ਰਾਣੀ ਨੂੰ ਮਾਰਨ ਆਇਆ ਸੀ। ਪੁਲਸ ਨੇ ਉਸ ਨੂੰ ਮਾਨਸਿਕ ਸਿਹਤ ਅਤੇ ਹਥਿਆਰ ਲੈ ਕੇ ਨਿੱਜੀ ਜਾਇਦਾਦ ਵਿੱਚ ਦਾਖਲ ਹੋਣ ਦੇ ਐਕਟ ਤਹਿਤ ਹਿਰਾਸਤ ਵਿੱਚ ਲੈ ਲਿਆ ਸੀ। 

ਗ੍ਰਿਫਤਾਰ ਕੀਤੇ ਗਏ ਨੌਜਵਾਨ ਜਸਵੰਤ ਸਿੰਘ ਚੈਲ ਦੇ ਪਿਤਾ ਜਸਬੀਰ ਸਿੰਘ ਚੈਲ (57) ਨੇ ਦੁਖੀ ਮਨ ਨਾਲ ਕਿਹਾ ਹੈ ਕਿ “ਅਸੀਂ ਖੁਦ ਉਹ ਕਾਰਨ ਲੱਭ ਰਹੇ ਹਾਂ ਕਿ ਉਹਨਾਂ ਦੇ ਪੁੱਤਰ ‘ਤੇ ਅਜਿਹੇ ਹਾਲਾਤ ਕਿਉਂ ਬਣੇ? ਸਾਨੂੰ ਉਸ ਨਾਲ ਗੱਲ ਕਰਨ ਦਾ ਵੀ ਮੌਕਾ ਨਹੀਂ ਮਿਲਿਆ।ਪਰ ਅਸੀਂ ਉਸ ਦੀ ਮਦਦ ਲਈ ਚਾਰਾਜੋਈ ਕਰ ਰਹੇ ਹਾਂ।ਅਸੀਂ ਬਹੁਤ ਹੀ ਭਿਆਨਕ ਦੌਰ ਵਿੱਚੋਂ ਗੁਜਰ ਰਹੇ ਹਾਂ, ਇਸ ਮਸਲੇ ਨੂੰ ਹੱਲ ਕਰਨਾ ਵੀ ਚਾਹੁੰਦੇ ਹਾਂ ਪਰ ਸੌਖਾ ਨਹੀਂ ਹੈ।”

Comments are closed, but trackbacks and pingbacks are open.