Edition No: 2750

ਗੋਲਡੀ ਬਰਾੜ ਨੂੰ ਏਜੰਸੀਆਂ ਦਾ ਟੁੱਕੜਬੋਚ ਦੱਸਿਆ

ਇਸ ਦੇ ਜਵਾਬ ਵਿੱਚ ਪੰਮਾ ਨੇ ਬਰਾੜ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ 40 ਗੋਲੀਆਂ ਚਲਾਉਣ ਦੀ ਗੱਲ ਕਹੀ ਹੈ ਤਾਂ ਉਸ ਦੇ ਬਦਲੇ 4000 ਗੋਲੀਆਂ ਚੱਲਣਗੀਆਂ। ਪੰਮਾ ਨੇ ਕਿਹਾ ਕਿ ਬਰਾੜ ਨੇ ਨਿੱਝਰ ਨੂੰ ਸ਼ਹੀਦ ਕਰਕੇ ਚੰਗਾ ਨਹੀਂ ਕੀਤਾ ਅਤੇ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਉਸ ਨੇ ਬਰਾੜ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ 365 ਦਿਨ ਛੱਡ ਕੇ 366 ਦਿਨਾਂ ਦਾ ਸਮਾਂ ਲੈ ਸਕਦਾ ਹੈ ਅਤੇ ਜੇਕਰ ਮੁਕਾਬਲਾ ਕਰਨਾ ਹੈ ਤਾਂ ਦਿਨ ਅਤੇ ਤਾਰੀਖ਼ ਦੱਸ ਕੇ ਸਾਹਮਣੇ ਆਵੇ । ਪੰਮਾ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਕਿ ਪਿਛਲੇ ਕਈ ਸਾਲਾਂ ਵਿੱਚ ਉਸ ਉੱਤੇ ਹਮਲੇ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਪਰ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ।

ਪੰਮਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਗੋਲਡੀ ਬਰਾੜ ‘ਤੇ ਤਿੱਖਾ ਹਮਲਾ ਕੀਤਾ। ਉਸ ਨੇ ਕਿਹਾ ਕਿ ਜੇਕਰ ਬਰਾੜ ਵਿੱਚ ਹਿੰਮਤ ਸੀ ਤਾਂ ਨਿੱਝਰ ਨੂੰ ਸਾਹਮਣੇ ਤੋਂ ਦੱਸ ਕੇ ਹਮਲਾ ਕਰਨਾ ਚਾਹੀਦਾ ਸੀ। ਪੰਮਾ ਨੇ ਨਿੱਝਰ ਨੂੰ ਕੌਮ ਲਈ ਕੰਮ ਕਰਨ ਵਾਲਾ ਵਿਅਕਤੀ ਦੱਸਦਿਆਂ ਕਿਹਾ ਕਿ ਉਸ ਦੀਆਂ ਤਸਵੀਰਾਂ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਲੱਗੀਆਂ ਹਨ । ਉਸ ਨੇ ਬਰਾੜ ਨੂੰ ਚੇਤਾਵਨੀ ਦਿੱਤੀ ਕਿ ਉਸ ਦਾ ਅਤੇ ਪਰਿਵਾਰ ਦਾ ਅਜਿਹਾ ਹਸ਼ਰ ਹੋਵੇਗਾ ਕਿ ਸਿੱਖ ਸਮਾਜ ਦੇ ਕਿਸੇ ਗੁਰਦੁਆਰੇ ਵਿੱਚ ਉਸ ਦਾ ਭੋਗ ਤੱਕ ਨਹੀਂ ਪਾਇਆ ਜਾਵੇਗਾ ।

ਪੰਮਾ ਨੇ ਗੋਲਡੀ ਬਰਾੜ ਨੂੰ ਭਾਰਤੀ ਸਰਕਾਰੀ ਏਜੰਸੀਆਂ ਦਾ ਮੋਹਰਾ ਦੱਸਿਆ। ਉਸ ਨੇ ਕਿਹਾ ਕਿ ਬਰਾੜ ਨਿੱਝਰ ਦੇ ਕਤਲ ਨੂੰ ਆਪਸੀ ਵਿਵਾਦ ਦੱਸ ਕੇ ਆਪਣੇ ਕਥਿਤ ਆਕਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਮਾ ਨੇ ਅਮਰੀਕਾ ਦੇ ਸੰਘੀ ਦੋਸ਼ ਪੱਤਰ ਅਤੇ ਐੱਫ.ਬੀ.ਆਈ. ਦੀ ਜਾਂਚ ਦਾ ਹਵਾਲਾ ਦਿੰਦਿਆਂ ਬਰਾੜ ਨੂੰ ਇਹ ਪੜ੍ਹਨ ਦੀ ਗੱਲ ਕਹੀ। ਉਸ ਨੇ ਦਾਅਵਾ ਕੀਤਾ ਕਿ ਜਾਂਚ ਏਜੰਸੀਆਂ ਕੋਲ ਫ਼ੋਨ ਕਾਲ ਅਤੇ ਲੋਕੇਸ਼ਨ ਨਾਲ ਜੁੜੇ ਸਬੂਤ ਹਨ।