ਲੰਡਨ – ‘ਦੇਸ ਪ੍ਰਦੇਸ’ ਨੂੰ ਬੀਬੀ ਬਲਵਿੰਦਰ ਕੌਰ ਚਾਹਲ ਸੂਚਿਤ ਕਰਦੇ ਹਨ ਕਿ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਸਰਦਾਰ ਦੀਦਾਰ ਸਿੰਘ ਰੰਧਾਵਾ ਦੀ ਸੁਪਤਨੀ ਬੀਬੀ ਜੀਤ ਕੌਰ 10 ਜਨਵਰੀ 2022 ਨੂੰ ਆਪਣੇ ਸਵਾਸ ਤਿਆਗ ਗਏ ਹਨ। ਬੀਬੀ ਜੀਤ ਕੌਰ ਰੰਧਾਵਾ ਧਰਮਪਤਨੀ ਸਰਦਾਰ ਦੀਦਾਰ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਾਊਥਾਲ 10 ਜਨਵਰੀ 2022 ਦੀ ਸਵੇਰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਸਵਰਗਵਾਸ ਹੋ ਗਏ ਹਨ। ਬੀਬੀ ਜੀ ਆਪਣੇ ਉਘੇ ਵਪਾਰਕ ਅਦਾਰੇ ਦੇ ਮਾਲਕ ਪਤੀ ਨਾਲ ਵੀ ਬੜਾ ਸਹਿਯੋਗ ਕਰਦੇ ਸਨ ਅਤੇ ਹੁਣ ਲੰਮੇ ਸਮੇਂ ਤੋਂ ਗੁਰਦੁਆਰੇ ਵਿੱਚ ਪਾਠ ਅਤੇ ਲੰਗਰਾਂ ’ਚ ਵੀ ਸੇਵਾ ਕਰਦੇ ਸਨ। ਉਹ ਆਪਣਾ ਜ਼ਿਆਦਾ ਸਮਾਂ ਗੁਰੂਘਰ ਵਿੱਚ ਗੁਜ਼ਾਰਦੇ ਸਨ, ਉਹਨਾਂ ਦਾ ਸੁਭਾਅ ਵੀ ਬੜਾ ਮਿਲਾਪੜਾ ਸੀ। ਭਾਈਚਾਰਾ ਲੰਮੇਰੇ ਸਮੇਂ ਤੋਂ ਪ੍ਰਵਾਰ ਨੂੰ ਜਾਣਦਾ ਹੈ ਅਤੇ ਉਹਨਾਂ ਵਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ ਹੈ। ਪ੍ਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਦੇ ਅੰਤਿਮ ਸਸਕਾਰ ਸਬੰਧੀ ਪ੍ਰੋਗਰਾਮ ਦੀ ਜਾਣਕਾਰੀ ਬਾਅਦ ਵਿੱਚ ਭੇਜੀ ਜਾਵੇਗੀ।
2022-01-11
Comments are closed, but trackbacks and pingbacks are open.