ਸੁਲੱਖਣ ਸਿੰਘ ਦਰਦ ਜੀ ਨੂੰ ਨਵੇਂ ਸਾਲ ਦੇ ਹੌਨਰਜ ਵਿੱਚ ਬਰਿਟਿਸ਼ ਐਮਪਾਏਰ ਮੈਡਲ ਮਿਲਿਆ

ਬਰਤਾਨੀਆਂ ਦੀ ਮਹਾਂਰਾਣੀ ਦੀ ਨਵੇ ਸਾਲ ਦੇ ਹੌਨਰਜ ਵਿੱਚ ਲੈਸਟਰ ਦੇ ਅਮ੍ਰਿਤਧਾਰੀ ਸਿੱਖ ਸੁਲੱਖਣ ਸਿੰਘ ਦਰਦ ਜੀ ਨੂੰ ਬਰਿਟਿਸ਼ ਹਾਰਟ ਫਾਊਂਡੇਸ਼ਨ ਦੇ ਰਾਜਦੂਤ ਹੋਣ ਕਾਰਨ ਅਤੇ ਲੈਸਟਰ ਸ਼ਹਿਰ ਦੇ ਸਿੱਖ ਭਾਈਚਾਰੇ ਲਈ ਸਿਹਤ ਸਬੰਧੀ ਸੇਵਵਾਵਾਂ ਲਈ ਬਰਿਟਿਸ਼ ਐਮਪਾਏਰ ਮੈਡਲ ਭਓੰ ਮਿਲਿਆ ਹੈ।

2000 ਵਿੱਚ ਉਨ੍ਹਾ ਨੂੰ ਹਾਰਟ ਅਟੈਕ ਹੋਇਆ ਸੀ ਅਤੇ ਉਨ੍ਹੀ ਦੇਖਿਆ ਕਿ ਹਸਪਤਾਲ ਵਿੱਚ ਰਹਿੰਦੇ ਮਰੀਜਾਂ ਨੂੰ ਦੁੱਖ ਦੀ ਘੜੀ ਵਿੱਚ ਮੱਦਦ ਦੀ ਬਹੁੱਤ ਜਰੂਰੀ ਲੋੜ ਹੈ। ਦਿੱਲ ਦੇ ਦੌਰੇ ਤੋਂ ਅਰਾਮ ਹੋਣ ਉਪਰੰਤ ਇਨ੍ਹਾ ਤੇ ਇੱਕ ਛੋਟੀ ਵਿਡੀਓ ਫਿਲਮ ਬਣਾਈ ਗਈ ਸੀ ਕਿਉਂਕਿ ਇਹ ਬਹੁੱਤ ਜਲਦੀ ਤੰਦਰੁਸਤ ਹੋ ਗਏ ਸਨ।ਬਰਿਟਿਸ਼ ਹਾਰਟ ਫਾਊਂਡੇਸ਼ਨ ਨੇ ਆਪਣੀ ਇੱਕ ਕਿਤਾਬਚਾ ਦੇ ਪਹਿਲੇ ਸਫੇ ਤੇ ਸੁਲੱਖਣ ਸਿੰਘ ਦੀ ਫੋਟੋ ਲਾਈ ਹੈ। ਇਹ ਕਿਤਾਬਚਾ ਬਰਤਾਨੀਆ ਦੇ ਸਾਰੇ ਹਸਪਤਾਲਾਂ ਵਿੱਚ ਰੱਖੀ ਹੋਈ ਹੈ ਤਾਂ ਕਿ ਮਰੀਜ ਲਾਭ ਲੈ ਸਕਣ।

ਸਿੱਖ ਚੈਪਲਿਨ ਸੇਵਾਦਾਰ ਰਾਹੀਂ ਇਹ ਲੈਸਟਰ ਦੇ ਹਸਪਤਾਲ ਜਿਵੇਂ ਗਲੈਨਫੀਲਡ, ਜਨਰਲ, ਰੌਇਲ ਇਨਫ੍ਰਮਰੀ, ਲੋਰਸ ਸਰਾਂ ਅਤੇ ਨਜਦੀਕ ਦੀਆਂ ਜੇਲਾਂ ਵਿੱਚ ਜਾ ਕੇ ਇਹ ਮਰੀਜਾਂ ਤੇ ਦੁਖੀਆਂ ਦੇ ਦੁੱਖ ਤਕਲੀਫ ਸੁਣਦੇ ਅਤੇ ਉਨ੍ਹਾ ਨੂੰ ਗੁਰਬਾਣੀ ਪੜ ਕੇ ਸੁਣਾਉਂਦੇ ਹਨ, ਭਾਸ਼ਾ ਨਾ ਸਮਝ ਆਉਣ ਕਰਕੇ ਸਹਾਇਤਾ ਕਰਦੇ ਹਨ ਅਤੇ ਉਹਨਾ ਲਈ ਅਰਦਾਸ ਕਰਦੇ। ਸਿੱਖ ਪੁਲਸ ਚੈਪਲਿਨ ਦੀ ਸੇਵਾ 13 ਸਾਲ ਕੀਤੀ ਜਦੋਂ ਇਹ ਯੂ ਕੇ ਦੀਆਂ ਜੇਲਾਂ ਵਿੱਚ ਜਾ ਕੇ ਸਿੱਖ ਕੈਦੀਆਂ ਨੂੰ ਗੁਰਬਾਣੀ ਨਾਲ ਜੋੜਦੇ ਅਤੇ ਉਹਨਾ ਨੂੰ ਨਾਮ ਜੱਪਣਾ, ਕਿਰਤ ਕਰਨਾ ਅਤੇ ਵੰਡ ਛੱਕਣਾ ਦੇ ਰਸਤੇ ਤੇ ਚੱਲਣ ਲਈ ਪ੍ਰੇਰਦੇ ਸਨ। ਕਈ ਸਾਲਾਂ ਤੋਂ ਲੈਸਟਰ ਕੌਂਸਲ ਔਫ ਫੇਥ ਦੇ ਬੋਰਡ ਮੈਂਮਬ ਹਨ। ਸੁਲੱਖਣ ਸਿੰਘ ਜੀ ਨੇ ਬਰਿਟਿਸ਼ ਹਾਰਟ ਫਾਊਡੇਸ਼ਨ, ਲੌਰਸ ਸਰਾਂ, ਏਅਰ ਐਂਬੂਲੈਂਸ, ਖਾਲਸਾ ਏਡ ਅਤੇ ਲੈਸਟਰ ਹਸਪਤਾਲ ਚੈਰਿਟੀਜ ਲਈ ਬੇਅੰਤ ਮਾਇਆ ਇਕੱਠੀ ਕਰ ਕੇ ਉਹਨਾ ਨੁੰ ਦਿੱਤੀ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਗੁਰਪੁਰਬ 2003 ਤੋਂ ਹਸਪਤਾਲ ਵਿੱਚ ਮਨਾਉਦੇ ਹਨ ਜਿਸ ਵਿੱਚ ਮਰੀਜਾਂ, ਡਾਕਟਰਾਂ, ਨਰਸਾਂ, ਹਸਪਤਾਲ ਕਰਮਚਾਰੀਆਂ ਅਤੇ ਸੇਵਾਦਾਰਾਂ ਦੀ ਤੰਦਰੁਸਤੀ ਤੇ ਚੜਦੀ ਕਲਾਂ ਦੀ ਅਰਦਾਸ ਕੀਤੀ ਜਾਂਦੀ ਹੈ। 2018 ਵਿੱਚ ਬਰਿਟਿਸ਼ ਹਾਰਟ ਫਾਊਂਡੇਸ਼ਨ ਨੇ ਇਨਾ ਨੂੰ ‘ਆਊਟਸਟੈਡਿੰਗ ਅਚੀਵਮੈਂਟ ਅਵਾਰਡ’ ਲੰਡਨ ਵਿੱਚ ਦਿੱਤਾ ਸੀ। ਲੈਸਟਰ ਦੇ ਗੁਰੂੁ ਨਾਨਕ ਗੁਰਦਵਾਰਾ ਸਾਹਿਬ ਵਿਖੇ ਮੀਤ ਪ੍ਰਧਾਨ, ਜਨਰਲ ਸਕੱਤਰ ਦੀ ਸੇਵਾ ਤੋਂ ਇਲਾਵਾ ਇਨਾ ਨੇ ਗੁਰੂ ਨਾਨਕ ਪੰਜਾਬੀ ਸਕੂਲ ਅਤੇ ਗੁਰੂ ਨਾਨਕ ਕੌਮਉਨਿਟੀ ਸੈਂਟਰ ਸਥਾਪਤ ਕਰਨ ਵਿਚ ਵੱਡਮੁਲਾ ਹਿਸਾ ਪਾਇਆ ਸੀ।

ਸੁਲੱਖਣ ਸਿੰਘ ਦਰਦ ਜੀ ਦੀ ਉਮਰ 82 ਸਾਲ ਦੀ ਹੈ ਅਤੇ ਉਹਨਾ ਦਾ ਪਿੰਡ ਨੰਗਲ ਚੋਰਾਂ, ਜਿਲਾ ਹੁਸ਼ਿਆਰਪੁਰ ਹੈ ਅਤੇ 1961 ਨੂੰ ਇਹ ਲੈਸਟਰ ਆਏ ਸਨ। ਉਨ੍ਹਾ ਨੇ ਕਿਹਾ “ਸੇਵਾ ਭਾਵਨਾ ਮੈਨੂੰ ਮੇਰੇ ਦਾਦਾ ਜੀ ਭਾਈ ਇੰਦਰ ਸਿੰਘ ਜੀ ਹੋਰਾਂ ਤੋਂ ਪ੍ਰਾਪਤ ਹੋਈ ਜੋ ਕਿ ਗੁਰਬਾਣੀ ਦੇ ਧਾਰਨੀ ਅਤੇ ਪ੍ਰਚਾਰਿੱਕ ਸਨ ਅਤੇ ਉਹਨਾ ਨੇ ਪਿੰਡ ਦੇ ਨਜਦੀਕ ਗੁਰਦਵਾਰਾ ਸਾਹਿਬ ਸਥਾਪਿਤ ਕੀਤਾ ਸੀ ਜਿਥੇ ਪੂਰੀ ਸਿੱਖ ਮਰਿਯਾਦਾ ਅਨੁਸਾਰ ਕਾਰਜ ਹੋ ਰਹੇ ਹਨ। ਮੇਰੀ ਕੋਈ ਉਕਾਤ ਨਹੀਂ ਕਿ ਮੈਨੂੰ ਕੋਈ ਇਨਾਮ ਮਿਲੇ, ਇਹ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੈ। ਜਿਨ੍ਹਾ ਲਈ ਅਰਦਾਸਾਂ ਕੀਤੀਆਂ ਉਹਨਾ ਦੀਆਂ ਅਸੀਸਾਂ ਅਤੇ ਸ਼ੁੱਭ ਇਸ਼ਾਵਾਂ ਹਨ।ਜਿਨ੍ਹਾ ਨੇ ਮੇਰੇ ਲਈ ਅਰਜੀ ਭਰੀ ਹੈ ਉਹਨਾ ਦਾ ਬਹੁੱਤ ਧੰਨਵਾਦ ਕਰਦਾ ਹਾਂ।“

Comments are closed, but trackbacks and pingbacks are open.