21 ਨਵੰਬਰ ਨੂੰ ਸੁਣਾਈ ਜਾਵੇਗੀ ਸਜ਼ਾ
ਬ੍ਰਮਿੰਘਮ – ਇਥੋਂ ਦੀ ਇਕ ਅਦਾਲਤ ਨੇ ਇੱਕ ਔਰਤ ਨੂੰ ਇੱਕ ਚੈਰਿਟੀ ਤੋਂ ਪੈਸੇ ਗਬਨ ਕਰਨ ਅਤੇ ਫਿਰ ਆਪਣੇ ਭਰਾ ਦੀ ਮਦੱਦ ਨਾਲ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਪਾਇਆ ਹੈ। ਪੁਲਸ ਨੇ ਦੱਸਿਆ ਕਿ ਬ੍ਰਮਿੰਘਮ ਦੀ ਰਹਿਣ ਵਾਲੀ 55 ਸਾਲਾ ਰਾਜਬਿੰਦਰ ਕੌਰ ਨੇ 2016 ਵਿੱਚ ਸਿੱਖ ਯੂਥ ਯੂ.ਕੇ ਦੀ ਸਥਾਪਨਾ ਕੀਤੀ ਅਤੇ ਨਿੱਜੀ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਇਸ ਤੋਂ ਪੈਸੇ ਲਏ, ਨਾਲ ਹੀ ਪਰਿਵਾਰਕ ਮੈਂਬਰਾਂ ਸਮੇਤ ਹੋਰਾਂ ਨੂੰ ਪੈਸੇ ਭੇਜੇ।
ਉਸ ਨੂੰ ਬ੍ਰਮਿੰਘਮ ਕ੍ਰਾਊਨ ਕੋਰਟ ਵਿੱਚ ਚੋਰੀ ਦੇ ਛੇ ਅਤੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ। ਰਾਜਬਿੰਦਰ ਨੂੰ ਵੀ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨ ਲਈ ਦੋਸ਼ੀ ਪਾਇਆ ਗਿਆ। ਰਾਜਬਿੰਦਰ ਉਸ ਦੇ ਭਰਾ ਕਲਦੀਪ ਸਿੰਘ ਲੇਹਲ (43) ਨੇ ਚੈਰਿਟੀ ਸਥਾਪਤ ਕਰਨ ਲਈ ਅਰਜ਼ੀ ਦਿੱਤੀ, ਪਰ ਚੈਰਿਟੀ ਕਮਿਸ਼ਨ ਨੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ।
ਇਸ ਦੇ ਬਾਵਜੂਦ ਸਿੱਖ ਯੂਥ ਯੂ.ਕੇ ਨੇ ਦਾਨ ਇਕੱਠਾ ਕੀਤਾ ਜਿਸ ਨੂੰ ਬਾਅਦ ਵਿੱਚ ਰਾਜਬਿੰਦਰ ਵਲੋਂ ਕਢਵਾ ਲਿਆ ਜੋ ਇਕ ਬੈਂਕ ਮੁਲਾਜ਼ਮ ਸੀ ਪੁਲਸ ਨੇ ਦੱਸਿਆ ਕਿ ਉਸ ਕੋਲ 50 ਤੋਂ ਵੱਧ ਨਿੱਜੀ ਬੈਂਕ ਖਾਤੇ ਹਨ ਤਾਂ ਜੋ ਚੋਰੀ ਕੀਤੇ ਪੈਸਿਆਂ ਦੇ ਪ੍ਰਵਾਹ ਨੂੰ ਜਿੰਨਾ ਸੰਭਵ ਹੋ ਸਕੇ ਗੁੰਝਲਦਾਰ ਬਣਾਇਆ ਜਾ ਸਕੇ। ਸੁਪਰਡੈਂਟ ਐਨੀ ਮਿਲਰ ਨੇ ਦੱਸਿਆ ਕਿ ਹੈਮਸਟੇਡ ਰੋਡ ਦੀ ਰਾਜਬਿੰਦਰ ਕੌਰ ਨੇ ਆਪਣੇ ਆਪ ਨੂੰ ਵਿੱਤੀ ਤੌਰ ’ਤੇ ਭੋਲਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਮਿਲਰ ਨੇ ਦੱਸਿਆ, ‘‘ਸਧਾਰਨ ਸ਼ਬਦਾਂ ਵਿੱਚ ਕੌਰ ਵੱਡੀ ਮਾਤਰਾ ਵਿੱਚ ਪੈਸੇ ਚੋਰੀ ਕਰ ਰਹੀ ਸੀ ਜੋ ਸਥਾਨਕ ਲੋਕਾਂ ਦੁਆਰਾ ਚੰਗੇ ਕਾਰਨਾਂ ਲਈ ਦਾਨ ਕੀਤੀ ਗਈ ਸੀ।’’ ਕੌਰ ਅਤੇ ਲਹਿਰ ਨੂੰ 21 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ।
Comments are closed, but trackbacks and pingbacks are open.