ਸਲੋਹ ਵਿਖੇ ਦੋ ਸਾਲਾਂ ਬਾਅਦ ਵਿਸਾਖੀ ਨਗਰ ਕੀਰਤਨ ਸਜਾਇਆ ਗਿਆ

ਢਿੱਲੋਂ ਗਰੁੱਪ ਅਤੇ ਜੇ ਪੀ ਬਿਲਡਰ ਸਮੇਤ ਅਨੇਕਾਂ ਕਾਰੋਬਾਰੀਆਂ ਨੇ ਸੰਗਤਾਂ ਦੀ ਸੇਵਾ ਕੀਤੀ

ਸਲੋਹ – ਸਰਬਜੀਤ ਸਿੰਘ ਬਨੂੜ – ਖ਼ਾਲਸਾ ਸਾਜਨਾ ਦਿਵਸ ’ਤੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਲੋਹ ਤੇ ਰਾਮਗੜ੍ਹੀਆ ਸਿੱਖ ਗੁਰਦਵਾਰਾ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਦੋ ਸਾਲ ਬਾਅਦ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਗੁਰੂ ਨਾਨਕ ਲੇਵਾ ਸੰਗਤਾਂ ਸ਼ਬਦ ਗੁਰੂ ਨੂੰ ਨਤਮਸਤਕ ਹੋਈਆ। ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਲੋਹ ਸ਼ੀਹੀ ਵੇਅ ਤੋਂ ਨਗਰ ਕੀਰਤਨ ਪੰਜ ਨਿਸ਼ਾਨਚੀ, ਪੰਜ ਪਿਆਰਿਆਂ ਦੀ ਅਗਵਾਈ ਤੇ ਸ਼ਬਦ ਗੁਰੂ ਦੀ ਛਤਰ ਛਾਇਆ ਹੇਠ ਆਰੰਭ ਹੋਇਆ। ਨਗਰ ਕੀਰਤਨ ਵਿੱਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੋਹਣੇ ਫੁੱਲਾਂ ਵਿੱਚ ਸੌਸੌਬਿਤ ਗੁਰੂ ਗ੍ਰੰਥ ਸਾਹਿਬ ਵਾਲੇ ਪਾਲਕੀ ਵਾਲੇ ਟਰੱਕ ਪਿੱਛੇ ਤੁਰ ਰਹੀਆਂ ਸਨ।

ਕੋਰੋਨਾ ਮਹਾਮਾਰੀ ਦੇ ਭਿਆਨਕ ਕਹਿਰ ਤੋਂ ਦੋ ਸਾਲ ਬਾਦ ਪਹਿਲਾ ਨਗਰ ਕੀਰਤਨ ਵਿੱਚ ਗੁਰੂ ਨਾਨਕ ਲੇਵਾ ਸੰਗਤਾਂ ਨੇੜਲੇ ਇਲਾਕਿਆਂ ਵਿੱਚੋਂ ਹੁੰਮ ਹੰਮਾ ਕੇ ਪਹੁੰਚੀਆਂ ਹੋਈਆ ਸਨ। ਇਸ ਮੌਕੇ ਸੰਗਤਾਂ ਨੇ ਨਗਰ ਕੀਰਤਨ ਦੇ ਰਸਤੇ ਵਿੱਚ ਥਾਂ ਥਾਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਵੱਖ ਵੱਖ ਧਰਮਾਂ ਦੇ ਲੋਕ ਨਗਰ ਕੀਰਤਨ ਵਿੱਚ ਮੁਫ਼ਤ ਵੰਡੇ ਜਾ ਰਹੇ ਰਸਦਾਂ ਨੂੰ ਵੇਖ ਹੈਰਾਨ ਸਨ। ਨਗਰ ਕੀਰਤਨ ਸ਼ਹਿਰ ਦੀਆਂ ਵੱਖ ਵੱਖ ਰਸਤਿਆਂ ਤੋ ਹੁੰਦਾ ਹੋਇਆ ਰਾਮਗੜ੍ਹੀਆ ਸਿੱਖ ਗੁਰਦਵਾਰਾ ਵੂਡਲੈਂਡ ਐਵਨਿਊ ਵਿਖੇ ਸਮਾਪਤ ਹੋਇਆ। ਇਸ ਮੌਕੇ ਖ਼ਾਲਸਾ ਪ੍ਰਾਇਮਰੀ ਸਕੂਲ ਦੇ ਬੱਚਿਆ ਨੇ ਕੀਰਤਨ ਕੀਤਾ ਗਿਆ। ਸਭਾ ਦੇ ਗ੍ਰੰਥੀ ਸਿੰਘ ਵੱਲੋਂ ਸਮਾਪਤੀ ਦੀ ਅਰਦਾਸ ਕੀਤੀ ਗਈ।

ਇਸ ਮੌਕੇ ਸਲੋਹ ਦੇ ਸਿੱਖ ਸੰਸਦ ਮੈਂਬਰ ਸ ਤਨਮਨਜੀਤ ਸਿੰਘ ਢੇਸੀ, ਸ. ਪਰਮਜੀਤ ਸਿੰਘ ਢੇਸੀ, ਰਾਮਗੜ੍ਹੀਆ ਸਿੱਖ ਗੁਰਦਵਾਰੇ ਦੇ ਸਾਬਕਾ ਪਰਧਾਨ ਤੇ ਕੌਂਸਲਰ ਸ. ਹਰਜਿੰਦਰ ਸਿੰਘ ਗਹੀਰ, ਪਿੰਗਲਵਾੜਾ ਟਰੱਸਟ ਦੇ ਸ. ਜੁਗਰਾਜ ਸਿੰਘ ਸਰਾ, ਸ. ਬਲਜਿੰਦਰ ਸਿੰਘ ਜੌਹਲ, ਸ. ਇੰਦਰਜੀਤ ਸਿੰਘ ਭੂਈ, ਰਾਮਗੜ੍ਹੀਆ ਸਭਾ ਦੇ ਸਾਬਕਾ ਜਨਰਲ ਸਕੱਤਰ ਸ. ਅਮਰਜੀਤ ਸਿੰਘ ਭੱਚੂ, ਸ. ਅਵਤਾਰ ਸਿੰਘ ਰਾਏ, ਸ. ਬਲਦੀਪ ਸਿੰਘ ਚੰਨਾ, ਬੌਬੀ ਜੁਟਲਾ, ਵਕੀਲ ਕੁਲਦੀਪ ਸਿੰਘ ਗਰੇਵਾਲ, ਕੌਂਸਲਰ ਗੁਰਦੀਪ ਸਿੰਘ ਗਰੇਵਾਲ, ਸ. ਅਵਤਾਰ ਸਿੰਘ ਰਾਏ, ਸ. ਰੁਪਿੰਦਰ ਸਿੰਘ ਪੱਡਾ, ਕੌਂਸਲਰ ਸ. ਜੋਗਿੰਦਰ ਸਿੰਘ ਬੱਲ, ਕੌਂਸਲਰ ਕਮਲਜੀਤ ਕੋਰ, ਕੌਂਸਲਰ ਬਲਜਿੰਦਰ ਕੌਰ, ਕੌਂਸਲਰ ਫਿਜਾ ਮਤਲੂਬ, ਸਲੋਹ ਮੇਅਰ ਮਹੁਮੰਦ ਨਜ਼ੀਰ, ਕੌਂਸਲਰ ਤੇ ਸਲੋਹ ਲੇਬਰ ਲੀਡਰ ਜੈਮਸ, ਸ ਸੀਤਲ ਸਿੰਘ ਲਾਲ, ਖ਼ਾਲਸਾ ਏਡ ਦੇ ਚੈਅਰਮੈਨ ਰਵੀ ਸਿੰਘ, ਸਿੱਖ ਫੈਡਰੇਸਨ ਦੇ ਸੀਨੀਅਰ ਆਗੂ ਦਵਿੰਦਰਜੀਤ ਸਿੰਘ, ਸ ਜਸਪਾਲ ਸਿੰਘ ਸਲੋਹ ਆਦਿ ਨੇ ਸੰਗਤਾਂ ਨੂੰ ਵਿਸਾਖੀ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।

ਇਸ ਮੌਕੇ ਸਲੋਹ ਦੇ ਨਾਮੀ ਕਾਰੋਬਾਰੀ ਸ. ਜਸਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜੇ ਪੀ ਬਿਲਡਰਜ਼ ਦੇ ਜਤਿੰਦਰ ਪਾਲ ਸਿੰਘ ਨੇ ਅਨੇਕਾਂ ਕਾਰੋਬਾਰੀਆਂ ਦੇ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦੀ ਲੰਗਰਾਂ ਨਾਲ ਖੁੱਲ੍ਹੇ ਦਿਲ ਨਾਲ ਸੇਵਾ ਕੀਤੀ ਜਿਸ ਨੂੰ ਸੰਗਤਾਂ ਵਲੋਂ ਬਹੁਤ ਸਰਾਹਿਆ ਗਿਆ।

Comments are closed, but trackbacks and pingbacks are open.