ਪਰਿਵਾਰ ਵਲੋਂ ਪੰਜਾਬੀ ਭਾਸ਼ਾ ਲਈ ਸਮਰਪਿੱਤ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ
ਸਾਊਥਾਲ – ਪੰਜਾਬ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ ਦੇ ਜੇਤੂ, ਬ੍ਰਤਾਨੀਆ ਵਿੱਚ ਪੰਜਾਬੀ ਸਾਹਿਤ ਦੇ ਮੋਢੀ ਅਤੇ ਬ੍ਰਤਾਨਵੀ ਪੀੜ੍ਹੀ ਨੂੰ ਸਕੂਲਾਂ ਵਿੱਚ ਪੰਜਾਬੀ ਦੀ ਸਿੱਖਿਆ ਦੇਣ ਵਾਲੇ ਸ. ਸ਼ਿਵਚਰਨ ਸਿੰਘ ਗਿੱਲ ਦੀ ਪੰਜਵੀਂ ਬਰਸੀ ਮੌਕੇ ਸਾਊਥਾਲ ਦੇ ਮਿਲਨ ਪੈਲੇਸ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਘੀਆਂ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਵਿੱਚ ਸ੍ਰੀ ਵਰਿੰਦਰ ਸ਼ਰਮਾ (ਐਮ.ਪੀ), ਸੀਮਾ ਮਲਹੋਤਰਾ (ਐਮ.ਪੀ), ਈਲਿੰਗ ਦੇ ਡਿਪਟੀ ਮੇਅਰ ਬੀਬੀ ਮਹਿੰਦਰ ਕੌਰ ਮਿੱਢਾ, ਕੁਲਵੰਤ ਕੌਰ, ਮਨਜੀਤ ਸਿੰਘ ਬੁੱਟਰ, ਸ. ਗੁਰਮੇਲ ਸਿੰਘ ਮੱਲ੍ਹੀ, ਕੌਂਸਲਰ ਰਾਜੂ ਸੰਸਾਰਪੁਰੀ, ਸ. ਸੁਖਦੇਵ ਸਿੰਘ ਔਜਲਾ, ਬੀਬਾ ਰੂਪਦਵਿੰਦਰ ਕੌਰ ਚਾਹਲ, ਮਨਪ੍ਰੀਤ ਸਿੰਘ ਬੱਧਨੀਕਲਾਂ ਅਤੇ ਅਜ਼ੀਮ ਸ਼ੇਖਰ ਨੇ ਸੰਬੋਧਨ ਕਰਦਿਆਂ ਸ. ਗਿੱਲ ਦੀ ਬੇਟੀ ਸ਼ਿਵਦੀਪ ਕੌਰ ਢੇਸੀ ਵਲੋਂ ਸਾਲਾਨਾ ਸਮਾਗਮ ਅਯੋਜਿਤ ਕਰਨ ਲਈ ਸ਼ਲਾਘਾ ਕੀਤੀ ਗਈ ਅਤੇ ਸ. ਸ਼ਿਵਚਰਨ ਸਿੰਘ ਗਿੱਲ ਵਲੋਂ 1964 ਤੋਂ ਲੈ ਕੇ ਆਖਰੀ ਸਵਾਸਾਂ ਤੱਕ ਪੰਜਾਬੀ ਮਾਂ ਬੋਲੀ ਲਈ ਕੀਤੀ ਸੇਵਾ ਦੀ ਭਰਵੀਂ ਪ੍ਰਸੰਸਾ ਕੀਤੀ ਗਈ।
ਸਮਾਗਮ ਮੌਕੇ ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਕੌਂਸਲਰ ਅਤੇ ਸਾਹਿਤਕਾਰ ਰਣਜੀਤ ਧੀਰ, ਲੇਖਕ ਮਨਮੋਹਨ ਸਿੰਘ ਮਹੇੜੂ (ਵੁਲਵਰਹੈਂਪਟਨ), ਹੀਰਾ ਗਰੁੱਪ ਦੇ ਪ੍ਰਸਿੱਧ ਗਾਇਕ ਕਲਾਕਾਰ ਧਾਮੀ ਅਤੇ ਕੁਮਾਰ ਹੀਰਾ, ਬ੍ਰਤਾਨਵੀ ਨਾਵਲਕਾਰ ਰੂਪ ਢਿੱਲੋਂ ਸ਼ਾਮਿਲ ਸਨ।
ਪਰਿਵਾਰ ਵਲੋਂ ਮਾਤਾ ਧਨਵੰਤ ਕੌਰ ਗਿੱਲ, ਜੈਸਮੀਨ ਕੌਰ ਗਿੱਲ, ਸ਼ਿਵਦੀਪ ਕੌਰ ਢੇਸੀ ਅਤੇ ਦਰਸ਼ਨ ਬੁਲੰਦਵੀ ਵਲੋਂ ਸ. ਸ਼ਿਵਚਰਨ ਸਿੰਘ ਗਿੱਲ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਅਕਾਸ਼ ਰੇਡੀਓ ਦੇ ਸੰਸਥਾਪਕ ਸੁਖਵਿੰਦਰ ਸਿੰਘ ਸੁੱਖੀ ਅਤੇ ਹੇਜ਼ ਤੋਂ ਕੌਂਸਲਰ ਬੀਬੀ ਕਮਲਪ੍ਰੀਤ ਕੌਰ ਵੀ ਹਾਜ਼ਰ ਸਨ।
Comments are closed, but trackbacks and pingbacks are open.