ਵਿਜੀਲੈਂਸ ਬਿੳੂਰੋ ਦੇ ਸਹਾਇਕ ਇੰਸਪੈਕਟਰ ਜਨਰਲ ਦਾ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ

ਉੱਚ ਕੋਟੀ ਦੀਆਂ ਸੇਵਾਵਾਂ ਲਈ ਅਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ

ਚੰਡੀਗੜ੍ਹ – ਮਨਮੋਹਨ ਕੁਮਾਰ ਸ਼ਰਮਾ ਅਸਿਸਟੈਂਟ ਇੰਸਪੈਕਟਰ ਜਨਰਲ ਫਲਾਇੰਗ ਸਕੁਐਂਡ, ਵਿਜ਼ੀਲੈਂਸ ਬਿੳੂਰੋ ਪੰਜਾਬ ਨੂੰ ਆਜ਼ਾਦੀ ਦਿਵਸ-2024 ਦੇ ਮੌਕੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਨਿਵਾਜ਼ਿਆ ਗਿਆ ਹੈ।

ਇਹ ਉਨ੍ਹਾਂ ਨੂੰ ਮਿਲਣ ਵਾਲਾ ਦੂਜਾ ਰਾਸ਼ਟਰਪਤੀ ਮੈਡਲ ਹੈ, ਕਿਉਕਿ ਉਹ ਪਹਿਲਾਂ ਹੀ ਐੱਸ. ਐੱਸ. ਪੀ. ਵਜੋਂ ਸ਼ਾਨਦਾਰ ਸੇਵਾਵਾਂ ਦਿੰਦੇ ਸਮੇਂ 2019 ਵਿੱਚ ਰਾਸ਼ਟਰਪਤੀ ਮੈਡਲ ਪ੍ਰਾਪਤ ਕਰ ਚੁੱਕੇ ਹਨ।

ਉਨ੍ਹਾਂ ਦੇ ਛੋਟੇ ਭਰਾ ਮਨੀਸ਼ ਕੁਮਾਰ ਡੀ.ਐੱਸ.ਪੀ. ਵਿਜ਼ੀਲੈਂਸ ਹੁਸ਼ਿਆਰਪੁਰ ਨੂੰ ਵੀ 15 ਅਗਸਤ ਨੂੰ ਸ਼ਾਨਦਾਰ ਸੇਵਾਵਾਂ ਲਈ ਮੁੱਖ ਮੰਤਰੀ ਮੈਡਲ ਨਾਲ ਨਿਵਾਜ਼ਿਆ ਗਿਆ ਹੈ।

Comments are closed, but trackbacks and pingbacks are open.