ਸਰੋਤਿਆਂ ਵਲੋਂ ਮਿਲਿਆ ਭਰਵਾਂ ਹੁੰਗਾਰਾ
ਲੰਡਨ – ਹੀਥਰੋ ਏਅਰਪੋਰਟ, ਲੰਡਨ (ਯੂ ਕੇ) ਉੱਤੇ ਐਵੀਏਸ਼ਨ ਸਕਿਉਰਿਟੀ ਅਦਾਰੇ ਵਿੱਚ ਨੌਕਰੀ ਕਰਦੇ ਗੁਰਮੇਲ ਕੌਰ ਸੰਘਾ (ਥਿੰਦ) ਨੂੰ ਕਵਿਤਾ ਲਿਖਣ ਤੇ ਗਾਉਣ ਦਾ ਸ਼ੌਕ ਸਕੂਲ ਤੋਂ ਹੀ ਸੀ।
ਮੈਟਿ੍ਕ ਦੀ ਪੀ੍ਖਿਆ ਆਪਣੇ ਜੱਦੀ ਪਿੰਡ ਰਹੀਮਪੁਰ (ਜਲੰਧਰ) ਦੇ ਸਕੂਲ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ।
ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈੱਨ, ਨਕੋਦਰ(ਜਲੰਧਰ) ਤੋਂ ਬੀ.ਏ. ਪਾਸ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਏ. ਪੰਜਾਬੀ ਪਾਸ ਕੀਤੀ।
ਕਾਲਜ ਤੋਂ ਪ੍ਕਾਸ਼ਿਤ ਹੁੰਦੇ ਸਲਾਨਾ ਮੈਗਜ਼ੀਨ ‘ਚਿੜੀਆਂ ਦਾ ਚੰਬਾ’ ਦੀ ਪੰਜਾਬੀ ਭਾਗ ਦੀ ਵਿਦਿਆਰਥਣ ਸੰਪਾਦਕ ਰਹੀ। ਇਸ ਮੈਗਜ਼ੀਨ ਵਿੱਚ ਕਵਿਤਾ ਅਤੇ ਕੁਝ ਹੋਰ ਰਚਨਾਵਾਂ ਪ੍ਕਾਸ਼ਿਤ ਹੋਈਆਂ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕੱਢੇ ਜਾਂਦੇ ਸਲਾਨਾ ਮੈਗ਼ਜ਼ੀਨ ਵਿੱਚ ਗੁਰਮੇਲ ਦੀ ਲਿਖੀ ਕਹਾਣੀ “ਅਧੂਰੀ ਕਹਾਣੀ” ਛਪੀ।
ਕਾਲਜ ਅਤੇ ਯੂਨੀਵਰਸਿਟੀ ਵਿੱਚ ਰਚਨਾਵਾਂ ਛਪਣ ਨਾਲ ਇਨ੍ਹਾਂ ਦਾ ਰੁਝਾਨ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਣ ਲਈ ਵਧ ਗਿਆ ਅਤੇ ਫਿਰ ਲਗਾਤਾਰ ਇਨ੍ਹਾਂ ਦੀਆਂ ਰਚਨਾਵਾਂ ’ਰੋਜ਼ਾਨਾ ਅਜੀਤ’, ਰੋਜ਼ਾਨਾ ਜੱਗਬਾਣੀ,ਸਿਮਰਨ ਵੀਕਲੀ, ਪੰਜਾਬੀ ਪੋਰਟਰੇਟ, ਜਾਗ੍ਰਿਤੀ, ਨਵਾਂ ਜ਼ਮਾਨਾ ਰੋਜ਼ਾਨਾ, ਅਦਬੀ ਮਹਿਕ, ਵਿਗਿਆਨਕ ਸੋਚ, ਬਾਲ ਮਿਲਣੀ, ਸਰਘੀ (ਦੋ ਮਾਸਿਕ), ਚਿਹਰੇ, ਸੁਰਤਾਲ, ਬੇਗ਼ਮਪੁਰਾ ਪਰਿਵਾਰ ਆਦਿ ਬਹੁਤ ਸਾਰੇ ਪੇਪਰ ਸਨ। ਲਿਖਣ ਦੇ ਨਾਲ ਨਾਲ ਮੈਂ ਸ਼ੌਕੀਆ ਤੌਰ ਤੇ ਕੁਝ ਅਖਬਾਰਾਂ ਤੇ ਮੈਗਜ਼ੀਨ ਜਿਵੇਂ ਰੋਜ਼ਾਨਾ ਜੱਗਬਾਣੀ, ਨਵਾਂ ਜ਼ਮਾਨਾ, ਸਿਮਰਨ ਵੀਕਲੀ ਤੇ ਅਦਬੀ ਮਹਿਕ ਅਤੇ ਹੋਰ ਬਹੁਤ ਸਾਰੇ ਅਖ਼ਬਾਰਾਂ ਰਸਾਲਿਆਂ ਵਿੱਚ ਪ੍ਕਾਸ਼ਿਤ ਹੁੰਦੀਆਂ ਰਹੀਆਂ।
ਇਨ੍ਹਾਂ ਦੇ ਲਿਖੇ ਅਤੇ ਗਾਏ ਹੋਏ 13 ਦੇ ਕਰੀਬ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਲੋਕ ਗੀਤ “ਮਿਰਜ਼ਾ” ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਦੇ ਮਾਰਚ, 2021 ਵਿੱਚ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਹੋਰ ਗੀਤ ਜਿਵੇਂ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’, ‘ਰੱਬ ਦਿਲਾਂ ਵਿੱਚ ਰਹਿੰਦਾ’, ‘ਸੰਧੂਰੀ ਪੱਗ’, ‘ਕੰਧ ਸਰਹੰਦ ਦੀ’ ,“ਮਾਵਾਂ ਯਾਦ ਆਉਂਦੀਆਂ” ਅਤੇ ਪਾ ਲਓ ਭੰਗੜੇ’ , ‘ਲਹੌਰ’, ‘ਗੰਦਲ ਵਰਗੀ ਜੱਟੀ’, ‘ਧੀਆਂ’, ‘ਸਰਦਾਰੀ’, ‘ਲਾਰੇ’ ਉਪਰੋਥਲੀ ਰਿਕਾਰਡ ਕਰਵਾਏ ਅਤੇ ਹੋਰ ਵੀ ਆ ਰਹੇ ਹਨ।
ਗੁਰਮੇਲ ਕੌਰ ਸੰਘਾ ਦੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’ ਤੇ ‘ਦਰਦ ਅਵੱਲੜੇ’ ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਾਸ਼ਿਤ ਕੀਤੇ ਗਏ।
ਇਸੇ ਤਰ੍ਹਾਂ ਗੁਰਮੇਲ ਦੀਆਂ ਲਿਖੀਆਂ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ, ਰਾਜਪੁਰਾ ਵੱਲੋਂ ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ‘ਫ਼ਲਕ’ (ਕਨੇਡਾ) ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ ਕਹਾਣੀ’ ਛਪੀਆਂ ਹਨ।
ਡਾ. ਕਲਿਆਣ ਸਿੰਘ ਕਲਿਆਣ -ਲਹੌਰ ਵੱਲੋਂ ਮੇਰੇ ਕਾਵਿ ਸੰਗ੍ਰਹਿ ‘ਦਰਦ ਅਵੱਲੜੇ’ ਦਾ ਉਲੱਥਾ ਸ਼ਾਹਮੁਖੀ ਵਿੱਚ ਕੀਤਾ ਗਿਆ ਹੈ।
ਇੰਗਲੈਂਡ ਵਿੱਚ ’ਦੇਸ ਪ੍ਰਦੇਸ ਵੀਕਲੀ, ਲੰਡਨ-ਯੂਕੇ, ਮਨ ਜਿੱਤ ਵੀਕਲੀ ਯੂ ਕੇ ਤੋਂ, ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ, ਨਿਰਪੱਖ ਆਵਾਜ਼, ਗੁਰਮੁਖ਼ੀ ਵੀਕਲੀ, ਕਲਮਾਂ ਦੀ ਪਰਵਾਜ਼, ਬਾਗ਼ਾਂਵਾਲਾ ਟਾਈਮਜ਼ ਅਤੇ ਸਕਾਟਲੈਂਡ ਤੋਂ ਛਪਦੇ ਰੋਜ਼ਾਨਾ ਆਨਲਾਈਨ ਅਖ਼ਬਾਰ ਪੰਜ ਦਰਿਆ ਆਦਿ ਅਨੇਕਾਂ ਪੇਪਰਾਂ ਅਤੇ ਅਖ਼ਬਾਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਮੇਰੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।
ਅਖ਼ਬਾਰਾਂ ਵਿੱਚ ਖ਼ਬਰਾਂ ਲਿਖਣ ਦਾ ਵੀ ਸ਼ੌਕ ਹੈ ਜੋ ਪੰਜਾਬ ਵਿੱਚ ਵੀ ਸੀ।
ਇਸ ਤੋਂ ਇਲਾਵਾਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ, ਯੂ ਕੇ ਦੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਂਝੇ ਪੋ੍ਗਰਾਮ “ਸਾਂਝੀ ਮਹਿਕ” ਵਿੱਚ ਰੇਡੀਓ ਹੋਸਟ ਵਜੋਂ ਕੰਮ ਕੀਤਾ।
ਗੁਰਮੇਲ ਕੌਰ ਸੰਘਾ ਸਮੇਂ ਸਮੇਂ ਤੇ ਕਵੀ ਦਰਬਾਰਾਂ, ਸੰਗੀਤਕ ਸਮਾਗਮਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਸਰਗਰਮ ਰਹਿੰਦੀ ਹੈ।
ਅਸੀਂ ਦੁਆ ਕਰਦੇ ਹਾਂ ਕਿ ਗੁਰਮੇਲ ਕੌਰ ਸੰਘਾ ਦੀ ਕਲਮ ਇਸੇ ਤਰ੍ਹਾਂ ਸਾਹਿਤ ਰਚਨਾ ਵਿੱਚ ਨਿਰੰਤਰ ਯੋਗਦਾਨ ਪਾਉਂਦੀ ਰਹੇ ਅਤੇ ਇਸਦੀ ਅਵਾਜ਼ ਬੁਲੰਦੀਆਂ ਨੂੰ ਛੂਹੇ ਅਤੇ ਸਾਡਾ ਪੰਜਾਬੀ ਵਿਰਸਾ ਵਧੇ ਫੁੱਲੇ।
Comments are closed, but trackbacks and pingbacks are open.