ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਵਲੋਂ ਅਜ਼ਾਦੀ ਦਿਹਾੜਾ ਮਨਾਇਆ ਗਿਆ

ਸਾਬਕਾ ਐ.ਪੀ. ਸ਼ਰਮਾ ਨੇ ਤਿਰੰਗਾ ਲਹਿਰਾਇਆ

ਸਾੳੂਥਾਲ – ਇੱਥੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਸਾਊਥਾਲ ਦੇ ਪ੍ਰਬੰਧਕਾਂ ਵਲੋਂ ਭਾਰਤ ਦਾ 78ਵਾਂ ਅਜ਼ਾਦੀ ਦਿਵਸ ਮੈਂਬਰਾਂ ਅਤੇ ਸਥਾਨਕ ਭਾਰਤੀਆਂ ਦੀ ਹਾਜ਼ਰੀ ਵਿੱਚ ਧੂਮਧਾਮ ਨਾਲ ਮਨਾਇਆ ਗਿਆ।

ਸਮਾਗਮ ਮੌਕੇ ਸਾਬਕਾ ਐਮ.ਪੀ. ਸ਼੍ਰੀ ਵਰਿੰਦਰ ਸ਼ਰਮਾ ਨੇ ਤਿਰੰਗਾ ਲਹਿਰਾਇਆ ਅਤੇ ਸਮੂਹ ਭਾਰਤੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਦੂਹੜਾ, ਜਨਰਲ ਸਕੱਤਰ ਕ੍ਰਿਸ਼ਨ ਸਾਰਦਾ, ਕੌਂਸਲਰ ਰਣਜੀਤ ਧੀਰ, ਟਰੱਸਟੀ ਹਰੀ ਸਿੰਘ ਸੋਲਿਸਟਰ, ਕੌਂਸਲਰ ਹਰਭਜਨ ਧੀਰ, ਕੌਂਸਲਰ ਮਹਿੰਦਰ ਮਿੱਢਾ, ਪ੍ਰੀਤਮ ਬਰਾੜ, ਟਰੱਸਟੀ ਗੁਰਦਿਆਲ ਧਾਮੀ (ਸਾਬਕਾ ਪ੍ਰਧਾਨ), ਪਰਮਜੀਤ ਸੰਧਾਵਾਲੀਆ, ਗੀਤਾ ਧਾਮੀ, ਟਰੱਸਟੀ ਅਮਰ ਨਾਥ ਜੋਸ਼ੀ, ਟਰੱਸਟੀ ਅਵਤਾਰ ਖੈਰ੍ਹਾ, ਮਹਿੰਦਰ ਬੀਹਰਾ, ਚਮਕੌਰ ਭੱਠਲ ਅਤੇ ਰਾਏ ਬਰਿੰਦਰ ਬੁੱਟਰ ਤੋਂ ਇਲਾਵਾ ਸਥਾਨਕ ਭਾਰਤੀ ਹਾਜ਼ਰ ਸਨ ਜਿਨ੍ਹਾਂ ਨੇ ਅਜ਼ਾਦੀ ਦਿਵਸ ਦੀ ਖੁਸ਼ੀ ਮਨਾਈ। ਫ਼ੋਟੋਗਰਾਫ਼ੀ ਦੀ ਸੇਵਾ ਰਵੀ ਬੋਲੀਨਾ ਅਤੇ ਵਿਰਦੀ ਵਲੋਂ ਨਿਭਾਈ ਗਈ।

Comments are closed, but trackbacks and pingbacks are open.