ਲੰਡਨ ਵਿੱਚ ਆਰਟਿਸਟ ਪ੍ਰਮੋਸ਼ਨ ਯੂ.ਕੇ ਦੀ ਸਥਾਪਨਾ

ਸਾਬਕਾ ਐਮ.ਪੀ. ਸ਼ਰਮਾ ਅਤੇ ਉੱਘੀਆਂ ਸਖ਼ਸ਼ੀਅਤਾਂ ਨੇ ਸਮਰਥਨ ਦਿੱਤਾ

ਲੰਡਨ (ਹੰਸਲੋ) – ਬੀਤੇ ਵੀਰਵਾਰ 29 ਅਗਸਤ 2024 ਨੂੰ ਹੰਸਲੋ ਦੇ ਕਰਿਸ਼ਮਾ ਰੈਸਟੋਰੈਂਟ ਵਿਖੇ ਲੰਡਨ ਦੇ ਕਲਾਕਾਰਾਂ ਅਤੇ ਪਤਵੰਤੇ ਸੱਜਣਾਂ ਦੀ ਇਕੱਤਰਤਾ ਬੁਲਾਈ ਗਈ। ਜਿਸ ਵਿੱਚ ਪੰਜਾਹ ਸਾਲ ਤੋਂ ਵੱਧ ਸਮੇਂ ਤੋਂ ਸੰਗੀਤ ਜਗਤ ਨਾਲ ਜੁੜੀਆਂ ਤਿੰਨ ਸਖ਼ਸ਼ੀਅਤਾਂ ਗੁਰਦੇਵ ਸਿੰਘ ਦੇਵ, ਕਮਲਜੀਤ ਸਿੰਘ ਭੰਮਰਾ ਅਤੇ ਨਿਰਮਲ ਸਿੰਘ ਪੁਰੇਵਾਲ ਨੇ ਸਾਬਕਾ ਐਮ.ਪੀ. ਵਰਿੰਦਰ ਸ਼ਰਮਾ, ਸੁਰਜੀਤ ਸਿੰਘ ਘੁੰਮਣ ਐਮ.ਬੀ.ਈ, ਕੁਲਵਿੰਦਰ ਕੌਰ ਘੁੰਮਣ (ਪੰਜਾਬ ਰੇਡੀਉ), ਸੱਜਣ ਮਾਨ (ਦੇਸੀ ਰੇਡੀਉ) ਅਤੇ ਸੰਸਾਰ ਦੇ ਪ੍ਰਸਿੱਧ ਅਖ਼ਬਾਰ ‘ਦੇਸ ਪ੍ਰਦੇਸ’ ਦੇ ਪ੍ਰਤੀਨਿਧ ਸਰਬਜੀਤ ਸਿੰਘ ਵਿਰਕ ਅਤੇ ਮੁਢੱਲੇ ਮੈਂਬਰਾਂ ਦੀ ਹਾਜ਼ਰੀ ਵਿੱਚ ਆਰਟਿਸਟ ਪ੍ਰਮੋਸ਼ਨ ਯੂ.ਕੇ. ਦੀ ਸਥਾਪਨਾ ਕੀਤੀ ਗਈ।

ਸਮਾਗਮ ਵਿੱਚ ਦਿਲਜੀਤ ਅਟਵਾਲ (ਚਾਚਾ ਢੋਲੀ), ਸੁਰਜੀਤ ਅਟਵਾਲ, ਮਨਦੀਪ ਰੇਡੀਉ ਪ੍ਰਜੈਂਟਰ, ਐਸ਼ਮੀਤ, ਸੁਰਿੰਦਰ ਸ਼ਰਮਾ, ਕੇਵਲ ਢੋਲੀ, ਦੀਪਕ ਭੰਡਾਰੀ, ਰਛਪਾਲ ਬਾਬੀ (ਗਾਇਕ), ਗੁਰਮੇਲ ਸੰਘਾ (ਗਾਇਕਾ ਅਤੇ ਲੇਖਕ), ਕੁੱਕੂ ਹੇਅਰ (ਗਾਇਕ), ਸੁੱਖੀ ਭੰਵਰਾ, ਬਿੰਦਾ ਜੌਹਲ (ਲੇਖਕ), ਸਕਾਟਸਮੈਨ ਪੱਬ ਦੇ ਮਾਲਕ, ਸ਼ਿੰਦਾ ਮਾਹਲ, ਅਮਨ ਨਿੱਝਰ, ਰੇਸ਼ਮ ਸੋਹਲ ਅਤੇ ਹੋਰ ਸੁਲਝੇ ਹੋਏ ਸੱਜਣ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਸੰਸਥਾ ਨੂੰ ਭਰਪੂਰ ਮਦੱਦ ਕਰਨ ਦਾ ਹੁੰਗਾਰਾ ਭਰਿਆ।

ਇਸ ਮੌਕੇ ਜਿਥੇ ਵਰਿੰਦਰ ਸ਼ਰਮਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ, ਉਥੇ ਸੁਰਜੀਤ ਘੁੰਮਣ ਨੂੰ ਵਿਸ਼ੇਸ਼ ਵਿਅਕਤੀ ਦਾ ਸ਼ਾਲ ਅਤੇ ਟਰਾਫ਼ੀ ਦੇ ਕੇ ਸਨਮਾਨ ਕੀਤਾ ਗਿਆ।

ਆਏ ਸਾਰੇ ਮਹਿਮਾਨ ਸੱਜਣਾਂ ਦਾ ਸੰਸਥਾ ਵਲੋਂ ਦਿਲੋਂ ਧੰਨਵਾਦ ਕੀਤਾ ਗਿਆ। ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬੀ ਸੰਗੀਤ ਅਤੇ ਫ਼ਿਲਮੀ ਦੁਨੀਆ ਨਾਲ ਜੁੜੇ ਸਾਰੇ ਸੱਜਣ ਸੰਸਥਾ ਨੂੰ ਆਪਣਾ ਸਾਥ ਅਤੇ ਯੋਗਦਾਨ ਦੇ ਕੇ ਕਾਮਯਾਬ ਬਣਾਉਣਗੇ। ਹਰ ਇਕ ਦਾ ਦਿੱਤਾ ਸੁਝਾਅ ਸੰਸਥਾ ਵਾਸਤੇ ਬਹੁਤ ਕੀਮਤੀ ਹੋਵੇਗਾ।

ਸੰਸਥਾ ਦਾ ਕੰਮ ਨਵੇਂ ਕਲਾਕਾਰਾਂ ਨੂੰ ਪ੍ਰਮੋਟ ਕਰਨਾ। ਬੇਸਹਾਰਾ ਅਤੇ ਲੋੜਵੰਦ ਕਲਾਕਾਰਾਂ ਦੀ ਮਦੱਦ ਕਰਨਾ। ਚੰਗੇ ਕਲਾਕਾਰਾਂ ਨੂੰ ਸਨਮਾਨਤ ਕਰਨਾ। ਪੰਜਾਬੀ ਸੰਗੀਤ ਨੂੰ ਵਧੀਆ ਮਨੋਰੰਜਨ ਕਰਨ ਲਈ ਵਧੀਆ ਢੰਗ ਤਰੀਕੇ ਨਾਲ ਉਸਾਰੂ ਸ਼ੇਪ ਦੇਣੀ ਹੋਵੇਗਾ।

ਸਭ ਤੋਂ ਵੱਧ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਗੀਤਾ ਵਿੱਚ ਲੋੜ ਤੋਂ ਵੱਧ ਅੰਗਰੇਜ਼ੀ ਦੇ ਲਫ਼ਜ਼ ਨਾ ਪਾਉਣ ਦੀ ਸਲਾਹ ਦਿੱਤੀ ਜਾਵੇਗੀ।

ਫੁੱਕਰੇ ਅਤੇ ਹਥਿਆਰਾਂ ਵਾਲੇ ਗੀਤਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਵੇਗਾ।

ਸੰਸਥਾ ਨੂੰ ਪੂਰੀ ਉਮੀਦ ਹੈ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਚੁੱਕੇ ਕਦਮ ਲਈ ਸਾਰੇ ਪੰਜਾਬੀ ਸਾਥ ਦੇਣਗੇ।

ਸਾਰੇ ਪ੍ਰੋਗਰਾਮ ਦੀ ਕਾਰਵਾਈ ਨੂੰ ਰਵੀ ਬੋਲੀਨਾ ਨੇ ਵੀਡੀਉ ਅਤੇ ਕੈਮਰੇ ਨਾਲ ਖਿੱਚੀਆ ਤਸਵੀਰਾਂ ਵਿੱਚ ਜਾਨ ਪਾ ਦਿੱਤੀ। ਜਿਸ ਦਾ ਸੰਸਥਾ ਵਲੋਂ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।

ਸਟੇਜ ਦੀ ਸਾਰੀ ਕਾਰਵਾਈ ਕਮਲਜੀਤ ਸਿੰਘ ਭੰਮਰਾ ਵਲੋਂ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਈ ਗਈ।

ਰਿਪੋਰਟ – ਨਿਰਮਲ ਪੁਰੇਵਾਲ

Comments are closed, but trackbacks and pingbacks are open.