ਲੈੈਸਟਰ ਵਿਖੇ ਗੁਰੂ ਨਾਨਕ ਜੀ ਦਾ ਗੁਰਪੁਰਬ ਮਨਾਇਆ ਗਿਆ

ਲੈਸਟਰ ਦੇ ਗੁਰੂ ਅਮਰਦਾਸ ਗੁਰਦਵਾਰਾ ਸਾਹਿਬ ਵਿਖੇ ਗੁਰੂ ਨਾਨਕ ਜੀ ਦਾ 552ਵਾਂ ਗੁਰਪੁਰਬ ਅਤੇ ਸਿੱਖ ਚੈਪਲਿਨਸੀ ਪਰੇਅਰ ਡੇ ਸ਼ਰਧਾ ਭਾਵਨਾ ਨਾਲ ਬੁੱਧਵਾਰ ਮਨਾਇਆ ਗਿਆ ਜਿਸ ਵਿੱਚ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਵਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸ਼ਬਦ ਕੀਰਤਨ ਦਾ ਪ੍ਰਬੰਧ ਕੀਤਾ ਗਿਆ।

ਯੂ.ਕੇ. ਸਿੱਖ ਹੈਲਥਕੇਅਰ ਚੈਪਲਿਨਸੀ ਗਰੁੱਪ ਚੇਅਰਮੈਨ ਭਾਈ ਕਰਤਾਰ ਸਿੰਘ ਬੜਿੰਗ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਾਧ ਸੰਗਤ ਜੀ ਨੂੰ ਗੁਰੂ ਜੀ ਦੇ ਦਰਬਾਰ ਵਿੱਚ ਇਕੱਠੇ ਹੋ ਕੇ ਐੇਨਐਚਐਸ, ਹਸਪਤਾਲ ਕਰਮਚਾਰੀ, ਸੇਵਾਦਾਰ, ਮਰੀਜ ਅਤੇ ਉਨ੍ਹਾ ਦੇ ਪ੍ਰੀਵਾਰਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾਂ ਲਈ ਅਰਦਾਸ ਕਰਨ ਦਾ ਸਮਾ ਮਿਲਿਆ।

ਸਿੱਖ ਚੈਪਲਿਨਸੀ ਸੇਵਾਦਾਰ ਭਾਈ ਸੁਲੱਖਣ ਸਿੰਘ ਜੀ ਨੇ ਕਿਹਾ ਕਿ ਇਹ ਪ੍ਰੋਗਰਾਮ 2003 ਨੂੰ ਲੈਸਟਰ ਜਨਰਲ ਹਸਪਤਾਲ ਦੇ ਚੈਪਲਿੰਨ ਕਮਰੇ ਤੋਂ ਅਰੰਭ ਹੋਏ ਸਨ। ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਕੋਵਿਡ-19 ਕਾਰਨ ਪ੍ਰੋਗਰਾਮ ਦਾ ਹਸਪਤਾਲ ਵਿੱਚ ਪ੍ਰਬੰਧ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੇ ਖਾਸ ਕਰਕੇ ਗੁਰੂ ਅਮਰ ਦਾਸ ਗੁਰਦਵਾਰਾ ਦੀ ਪ੍ਰਬੰਧਕ ਕਮੇਟੀ ਦੇ ਸਿਹਯੋਗ ਅਤੇ ਸਾਧ ਸੰਗਤ ਜੀ ਦਾ ਤਿਹ ਦਿਲੋਂ ਧੰਨਵਾਦ ਕੀਤਾ ਜਿਨ੍ਹਾ ਨੇ £3000 ਦਾਨ ਕੀਤਾ ਜੋ ਲੋਰਸ ਹੌਸਪਿਸ, ਬਰਿਟਿੱਸ਼ ਹਾਰਟ ਫਾਂਊਡੇਸ਼ਨ ਅਤੇ ਲੈਸਟਰ ਹਸਪਤਾਲ ਚੈਰਿਟੀ ਵਿੱਚ ਤਕਸੀਮ ਕਰਕੇ ਦਿੱਤਾ ਜਾਵੇਗਾ।

Comments are closed, but trackbacks and pingbacks are open.