ਯੂ.ਕੇ ਵਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਕਰੋਨਾ ਜਾਂਚ ਖਾਰਜ ਕਰਨ ਦਾ ਐਲਾਨ

ਸਕਾਟਲੈਂਟ ਵਿੱਚ 11 ਫਰਵਰੀ ਤੋਂ ਢਿੱਲ ਦਿੱਤੀ ਜਾਵੇਗੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਰਕਾਰ ਵੱਲੋਂ ਹੌਲੀ ਹੌਲੀ ਕੋਵਿਡ ਪਾਬੰਦੀਆਂ ਨੂੰ ਖਤਮ ਕਰਕੇ ਜਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਸਕਾਟਲੈਂਡ ਪਹੁੰਚਣ ਵਾਲੇ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਵਾਲੇ ਯਾਤਰੀਆਂ ਨੂੰ ਹੁਣ ਪੋਸਟ-ਅਰਾਈਵਲ ਲੈਟਰਲ ਫਲੋਅ ਟੈਸਟ ਨਹੀਂ ਦੇਣਾ ਪਵੇਗਾ। ਇਹ ਨਵਾਂ ਨਿਯਮ 11 ਫਰਵਰੀ ਨੂੰ ਸਵੇਰੇ 4 ਵਜੇ ਤੋਂ ਲਾਗੂ ਹੋਵੇਗਾ। ਮੌਜੂਦਾ ਸਮੇਂ ਯਾਤਰੀਆਂ ਨੂੰ ਸਕਾਟਲੈਂਡ ਵਿੱਚ ਪਹੁੰਚਣ ਤੋਂ ਬਾਅਦ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਇੱਕ ਟੈਸਟ ਦੇਣ ਦੀ ਲੋੜ ਹੁੰਦੀ ਹੈ, ਜੋ ਕਿ ਪੀ ਸੀ ਆਰ ਟੈਸਟ ਦੀ ਬਜਾਏ ਲੈਟਰਲ ਫਲੋਅ ਟੈਸਟ ਹੋ ਸਕਦਾ ਹੈ। ਹਾਲਾਂਕਿ ਯਾਤਰੀਆਂ ਨੂੰ ਅਜੇ ਵੀ ਯਾਤਰੀ ਲੋਕੇਟਰ ਫਾਰਮ ਭਰਨ ਅਤੇ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਲੋੜ ਹੋਵੇਗੀ। ਗੈਰ-ਟੀਕਾਕਰਨ ਵਾਲੇ ਯਾਤਰੀਆਂ ਨੂੰ ਅਜੇ ਵੀ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਪ੍ਰੀ-ਡਿਪਾਰਚਰ ਟੈਸਟ ਅਤੇ ਪੀ ਸੀ ਆਰ ਟੈਸਟ ਲੈਣ ਦੀ ਲੋੜ ਹੋਵੇਗੀ ਪਰ ਇਕਾਂਤਵਾਸ ਦੀ ਲੋੜ ਖਤਮ ਹੋ ਜਾਵੇਗੀ ਅਤੇ ਉਹਨਾਂ ਨੂੰ ਅੱਠਵੇਂ ਦਿਨ ਦਾ ਟੈਸਟ ਨਹੀਂ ਦੇਣਾ ਪਵੇਗਾ।

ਪਰ ਯੂ.ਕੇ ਵਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਿਸ ਯਾਤਰੀ ਨੇ ਯੂ.ਕੇ ਤੋਂ ਕਿਸੇ ਹੋਰ ਦੇਸ਼ ਵਿੱਚ ਜਾਣਾ ਹੋਵੇ ਤਾਂ ਉਹ ਖੁੱਦ ਉਥੋਂ ਦੇ ਕਰੋਨਾ ਕਾਨੂੰਨਾਂ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰ ਕੇ ਹੀ ਯਾਤਰਾ ਕਰਨ ਤਾਂਕਿ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Comments are closed, but trackbacks and pingbacks are open.