ਮਨਿੰਦਰ ਅਤੇ ਅਮਨਦੀਪ ਨੂੰ ਕਰੀਬ 27 ਸਾਲ ਕੈਦ
ਲੰਡਨ – ਬਰਤਾਨੀਆ ਦੀ ਬ੍ਰਮਿੰਘਮ ਅਦਾਲਤ ਨੇ ਭਾਰਤੀ ਮੂਲ ਦੇ ਲੋਕਾਂ ਦੇ ਇਕ ਗਿਰੋਹ ਦੇ ਮੈਂਬਰਾਂ ਨੂੰ ਮੁਰਗਿਆਂ ਅਤੇ ਹੋਰ ਚੀਜ਼ਾਂ ਦੇ ਪੈਕੇਟਾਂ ਵਿੱਚ ਲੁਕਾ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ। ਪਿਛਲੇ ਹਫ਼ਤੇ ਬਰਮਿੰਘਮ ਕਰਾੳੂਨ ਕੋਰਟ ਨੇ ਮਨਿੰਦਰ ਦੁਸਾਂਝ ਨੂੰ 16 ਸਾਲ 8 ਮਹੀਨੇ ਅਤੇ ਅਮਨਦੀਪ ਰਿਸ਼ੀ ਨੂੰ 11 ਸਾਲ 2 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।
ਵੈਸਟ ਮਿਡਲੈਂਡਜ਼ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ 400 ਕਿਲੋਗ੍ਰਾਮ ‘ਹਾਈ ਸ਼ੁੱਧਤਾ’ ਕੋਕੀਨ ਦੇ ਨਾਲ-ਨਾਲ 1.6 ਮਿਲੀਅਨ ਪੌਂਡ ਗੈਰ-ਕਾਨੂੰਨੀ ਨਕਦੀ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ, ਜਾਂਚਕਰਤਾਵਾਂ ਨੇ ਥੋਕ ਸਪਲਾਈ ਚੇਨ ਨੂੰ ਤੋੜ ਦਿੱਤਾ ਸੀ, ਜਿਸ ਵਿੱਚ ਇੱਕ 10 ਮੈਂਬਰੀ ਗਿਰੋਹ ਕੱਚੇ ਮੁਰਗਿਆਂ ਦੇ ਪੈਕੇਟਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਕਰਦਾ ਸੀ। ਪੁਲਸ ਨੇ ਆਸਟ੍ਰੇਲੀਆ ਭੇਜਣ ਲਈ 225 ਕਿਲੋਗ੍ਰਾਮ ਕੋਕੀਨ ਵੀ ਜ਼ਬਤ ਕੀਤੀ, ਜਿਸ ਨੂੰ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਸਟਨ ਕੋਲਡਫੀਲਡ ਦੇ ਇੱਕ ਗੋਦਾਮ ਵਿੱਚ ਸਟੋਰ ਕੀਤਾ ਗਿਆ ਸੀ।
ਦੋਸਾਂਝ ਅਤੇ ਰਿਸ਼ੀ ਨੂੰ ਫ੍ਰੀਜ਼ ਕੀਤੇ ਚਿਕਨ ਉਤਪਾਦਾਂ ਵਿੱਚ 150 ਕਿਲੋਗ੍ਰਾਮ ਤੋਂ ਵੱਧ ਕੋਕੀਨ ਲੁਕਾਉਣ ਲਈ ਗਿ੍ਰਫ਼ਤਾਰ ਕੀਤਾ ਗਿਆ ਸੀ ਜਦੋਂ ਬਰਮਿੰਘਮ ਵਿੱਚ ਪੁਲਸ ਅਧਿਕਾਰੀਆਂ ਨੇ ਵੈਨ ਨੂੰ ਰੋਕਿਆ ਜਿਸ ਵਿੱਚ ਉਹ ਐਸੈਕਸ ਦੀ ਬੰਦਰਗਾਹ ਤੋਂ ਵਾਪਸ ਆ ਰਹੇ ਸਨ। ਬਰਮਿੰਘਮ, ਵੁਲਵਰਹੈਂਪਟਨ, ਸੈਂਡਵੈਲ, ਵਾਲਸਾਲ, ਸਾੳੂਥ ਸਟੈਫੋਰਡਸ਼ਾਇਰ ਅਤੇ ਲੰਡਨ ਸਥਿਤ ਗਿਰੋਹ ਦੇ ਦਸ ਮੈਂਬਰਾਂ ਨੂੰ ਜੁਲਾਈ 2020 ਵਿੱਚ ਗਿ੍ਰਫ਼ਤਾਰ ਕੀਤਾ ਗਿਆ ਸੀ।
Comments are closed, but trackbacks and pingbacks are open.