ਯੂ.ਕੇ ਸਰਕਾਰ ਦੀ ਰਿਪੋਰਟ ਲੀਕ ਹੋ ਗਈ
ਲੰਡਨ – ਯੂ.ਕੇ ਵਿੱਚ ਉੱਭਰ ਰਹੇ ਖ਼ਤਰਿਆਂ ਵਿੱਚ ਹਿੰਦੂ ਰਾਸ਼ਟਰਵਾਦ ਅਤੇ ਖਾਲਿਸਤਾਨੀ ਕੱਟੜਵਾਦ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂ.ਕੇ ਸਰਕਾਰ ਦੀ ‘ਅੱਤਵਾਦ ਸਮੀਖਿਆ ਵਿੱਚ ਲੀਕ ਹੋਈ ਇੱਕ ਰਿਪੋਰਟ ਵਿੱਚ ਇਸ ਸਬੰਧੀ ਖਲਾਸਾ ਹੋਇਆ ਹੈ। ਜੋ ਯੂ.ਕੇ ਦੀ ਇੱਕ ਕੈਬਨਿਟ ਮੰਤਰੀ ਵਲੋਂ ਬਣਾਈ ਗਈ ਹੈ।
ਯੂ.ਕੇ ਦੀ ਇੱਕ ਅਖ਼ਬਾਰ ਗਾਰਡੀਅਨ ਅਨੁਸਾਰ ਗ੍ਰਹਿ ਮੰਤਰਾਲੇ ਦੀ ਰਿਪੋਰਟ ਵਿੱਚ ‘‘ਹਿੰਦੂ ਰਾਸ਼ਟਰਵਾਦ’’ ਅਤੇ ਹਿੰਦੂਤਵ ਨੂੰ ਚਿੰਤਾ ਦੀਆਂ ਵਿਚਾਰਧਾਰਾਵਾਂ ਵਜੋਂ ਪਛਾਣਿਆ ਗਿਆ ਹੈ। ਯੂ.ਕੇ ਦੇ ਗ੍ਰਹਿ ਦਫ਼ਤਰ ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਹਾੳੂਸ ਆਫ਼ ਕਾਮਨਜ਼ ਨੂੰ ਦੱਸਿਆ ਕਿ ਇਹ ‘‘ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਰਿਪੋਰਟ ਦਾ ਕਿਹੜਾ ਸੰਸਕਰਣ ਲੀਕ ਹੋਇਆ ਸੀ’’ ਅਤੇ ਜ਼ੋਰ ਦੇ ਕੇ ਕਿਹਾ ਕਿ ਇਸਦੇ ਦਾਅਵੇ ਸਰਕਾਰੀ ਨੀਤੀ ਨੂੰ ਦਰਸਾਉਦੇ ਨਹੀਂ ਹਨ।
ਹਿੰਦੂ ਰਾਸ਼ਟਰਵਾਦ ਨੂੰ ਖ਼ਤਰੇ ਵਜੋਂ ਸ਼ਾਮਿਲ ਕਰਨ ਦਾ ਕਾਰਨ 2022 ਵਿੱਚ ਲੈਸਟਰ ਵਿੱਚ ਹੋਏ ਦੰਗਿਆਂ ਨੂੰ ਮੰਨਿਆ ਜਾਂਦਾ ਹੈ, ਜਦੋਂ 28 ਅਗਸਤ ਨੂੰ ਏਸ਼ੀਆ ਕੱਪ 2022 ਦੇ ਮੈਚ ਤੋਂ ਬਾਅਦ ਹਿੰਦੂ ਅਤੇ ਦੱਖਣੀ ਏਸ਼ੀਆਈ ਮੂਲ ਦੇ ਬਿ੍ਰਟਿਸ਼ ਮੁਸਲਮਾਨਾਂ ਵਿੱਚਕਾਰ ਝੜਪਾਂ ਹੋਈਆਂ ਸਨ। ਲੀਕ ਹੋਈ ਰਿਪੋਰਟ ਅਨੁਸਾਰ ਸਭ ਤੋਂ ਲੰਬੇ ਭਾਗ ਨੂੰ ‘‘ਸਮਝੋ’’ ਦਾ ਲੇਬਰ ਦਿੱਤਾ ਗਿਆ ਹੈ। ਪਾਲਿਸੀ ਐਕਸਚੇਂਜ ਥਿੰਕ ਟੈਂਕ ਨੂੰ ਲੀਕ ਹੋਏ ਇੱਕ ਦਸਤਾਵੇਜ਼ ਵਿੱਚ ਯੂ.ਕੇ ਦੇ ਅੱਤਵਾਦ ਵਿਰੋਧੀ ਨੀਤੀ ਲਈ ਨੌਂ ਉੱਭਰ ਰਹੇ ਅੱਤਵਾਦੀ ਖ਼ਤਰਿਆਂ ਨੂੰ ਤਰਜੀਹ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇਸਲਾਮੀ, ਅਤਿ ਸੱਜੇ-ਪੱਖੀ, ਅਤਿ ਔਰਤ-ਵਿਰੋਧੀ, ਖਾਲਿਸਤਾਨ ਪੱਖੀ ਅਤਿਵਾਦ, ਹਿੰਦੂ ਰਾਸ਼ਟਰਵਾਦ ਅਤਿਵਾਦ, ਵਾਤਾਵਰਣ ਅਤਿਵਾਦ, ਅਤਿ ਖੱਬੇ ਪੱਖੀ, ਅਰਾਜਕਤਾਵਾਦੀ ਅਤੇ ਸਿੰਗਲ-ਮੁੱਦੇ ਵਾਲਾ ਅਤਿਵਾਦ, ਹਿੰਸਾ ਮੋਹ ਅਤੇ ਸਾਜ਼ਿਸ਼ ਸਿਧਾਂਤ ਵਰਗੇ ਖ਼ਤਰੇ ਸ਼ਾਮਿਲ ਹਨ। ਜਿਸਨੂੰ ਖਾਲਿਸਤਾਨ ਪੱਖੀ ਅਤਿਵਾਦ ਅਤੇ ਹਿੰਦੂ ਰਾਸ਼ਟਰਵਾਦੀ ਅਤਿਵਾਦ ਵਜੋਂ ਦਰਸਾਇਆ ਗਿਆ ਹੈ।
ਰਿਪੋਰਟ ਵਿੱਚ ਖਾਲਿਸਤਾਨ ਸਮਰਥੱਕਾਂ ਵੱਲੋਂ ਆਪਣੇ ਉਦੇਸ਼ ਲਈ ਹਿੰਸਾ ਫੈਲਾਉਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਰਿਪੋਰਟ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਖਾਲਿਸਤਾਨੀ ਲਹਿਰ ਨਾਲ ਜੁੜੇ ਲੋਕ ਅਜਿਹੇ ਸੁਨੇਹੇ ਫੈਲਾਉਦੇ ਹਨ ਜੋ ਮੁਸਲਿਮ ਭਾਈਚਾਰਿਆਂ ਨੂੰ ਬਦਨਾਮ ਕਰਦੇ ਹਨ, ਖਾਸ ਕਰਕੇ ਬੱਚਿਆਂ ਨਾਲ ਬਦਸਲੂਕੀ ਦੇ ਦੋਸ਼ਾਂ ਦੇ ਸੰਦਰਭ ਵਿੱਚ। ਰਿਪੋਰਟ ਵਿੱਚ ਭਾਰਤ ਦੀਆਂ ਵਿਦੇਸ਼ਾਂ ਵਿੱਚ ਗਤੀਵਿਧੀਆਂ ’ਤੇ ਵੀ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਹਨ, ਜਿਸ ਵਿੱਚ ਕੈਨੇਡਾ ਅਤੇ ਅਮਰੀਕਾ ਵਿੱਚ ਸਿੱਖਾਂ ਵਿਰੁੱਧ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵੀ ਸ਼ਾਮਿਲ ਹਨ। ਇਹ ਰਿਪੋਰਟ ਗ੍ਰਹਿ ਮੰਤਰਾਲੇ ਦੇ ਵੱਖ-ਵੱਖ ਸੰਗਠਨਾਂ ਦੁਆਰਾ ਤਿਆਰ ਕੀਤਾ ਗਈ ਹੈ, ਜਿਨ੍ਹਾਂ ਵਿੱਚ ਪ੍ਰੀਵੈਂਟ, ਰਿਸਰਚ, ਇਨਫਰਮੇਸ਼ਨ ਐਂਡ ਕਮਿੳੂਨੀਕੇਸ਼ਨ ਯੂਨਿਟ ਅਤੇ ਹੋਮਲੈਂਡ ਸਿਕਿਓਰਿਟੀ, ਐਨਾਲਿਸਿਸ ਐਂਡ ਇਨਸਾਈਟ ਸ਼ਾਮਿਲ ਹਨ।
Comments are closed, but trackbacks and pingbacks are open.