ਬੇਕਰਸਫੀਲਡ ਸਿਟੀ ਕੌਂਸਲ ਮੀਟਿੰਗ ਦੌਰਾਨ ਕੀਤੀਆਂ ਟਿੱਪਣੀਆਂ ਕਾਰਨ ਪੈਦਾ ਹੋਇਆ ਵਿਵਾਦ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬੇਕਰਸਫੀਲਡ (ਕੈਲੀਫੋਰਨੀਆ) ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਇਤਰਾਜਯੋਗ ਟਿਪਣੀਆਂ ਕਰਨ ਕਾਰਨ ਭਾਰਤੀ ਅਮਰੀਕੀ ਰਿਧੀ ਪਟੇਲ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਉਸ ਨੂੰ ਕੌਂਸਲ ਮੀਟਿੰਗ ਦੌਰਾਨ ਕੌਂਸਲ ਮੈਂਬਰਾਂ ਤੇ ਮੇਅਰ ਕਰੇਨ ਗੋਹ ਨੂੰ ਮਾਰ ਦੇਣ ਦੀਆਂ ਧਮਕੀਆਂ ਦੇਣ ਸਮੇਤ 18 ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਕੌਂਸਲ ਮੀਟਿੰਗ ਵਿਚ ਜਨਤਿਕ ਮੁੱਦਿਆਂ ਸਬੰਧੀ ਚਰਚਾ ਦੌਰਾਨ ਬੋਲਦਿਆਂ ਪਟੇਲ (28) ਨੇ ਇਸਰਾਈਲ ‘ਤੇ ਸ਼ਬਦੀ ਹਮਲਾ ਕੀਤਾ। ਮਹਾਤਮਾ ਗਾਂਧੀ ਤੇ ਹਿੰਦੂ ਉਤਸਵ ਚੇਤਰ ਨਵਰਾਤਿਆਂ ਦੀ ਗੱਲ ਕੀਤੀ। ਉਪਰੰਤ ਉਸ ਦੇ ਭਾਸ਼ਣ ਕਾਰਨ ਉਸ ਵੇਲੇ ਵਿਵਾਦ ਪੈਦਾ ਹੋ ਗਿਆ ਜਦੋਂ ਉਸ ਨੇ ਮੇਅਰ ਗੋਹ ਸਮੇਤ ਕੌਂਸਲ ਮੈਂਬਰਾਂ ਨੂੰ ਹਿੰਸਕ ਧਮਕੀਆਂ ਦਿੱਤੀਆਂ। ਪਟੇਲ ਦੀਆਂ ਟਿਪਣੀਆਂ ਵੀਡੀਓ ਵਿਚ ਰਿਕਾਰਡ ਹੋ ਗਈਆਂ ਤੇ ਵੱਡੀ ਪੱਧਰ ਉਪਰ ਆਨ ਲਾਈਨ ਫੈਲ ਗਈਆਂ ਜਿਸ ਦੀ ਕਈ ਪਾਸਿਆਂ ਤੋਂ ਅਲੋਚਨਾ ਹੋਈ। ਪਟੇਲ ਦੀ ਅਦਾਲਤ ਵਿਚ ਅਗਲੀ ਪੇਸ਼ੀ 24 ਅਪ੍ਰੈਲ ਨੂੰ ਹੋਵੇਗੀ। ਇਕ ਜਨਤਿਕ ਬਚਾਅ ਪੱਖ ਦੇ ਵਕੀਲ ਨੇ ਪਟੇਲ ਦੀ ਤਰਫੋਂ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਕਿਹਾ ਹੈ ਕਿ ਉਹ ਨਿਰਦੋਸ਼ ਹੈ।
Comments are closed, but trackbacks and pingbacks are open.