ਬ੍ਰਤਾਨੀਆ ਨੇ ਰੂਸ ’ਤੇ ਸ਼ਿਕੰਜਾ ਕੱਸਿਆ

ਰਾਸ਼ਟਰਪਤੀ ਪੁਤਿਨ ਦੀਆਂ ਧੀਆਂ ’ਤੇ ਲਾਈਆਂ ਪਾਬੰਦੀਆਂ

ਲੰਡਨ – ਬ੍ਰਤਾਨੀਆ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋਵੇਂ ਧੀਆਂ ਨੂੰ ਆਪਣੀ ਪਾਬੰਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਹੈ। ਬ੍ਰਤਾਨੀਆ ਨੇ ਇਹ ਕਾਰਵਾਈ ਅਮਰੀਕਾ ਅਤੇ ਯੂਰਪੀ ਸੰਘ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਕੀਤੀ ਹੈ।

ਬ੍ਰਤਾਨਵੀ ਸਰਕਾਰ ਨੇ ਬੀਤੇ ਹਫ਼ਤੇ ਕਿਹਾ ਕਿ ਉਸਨੇ ਪੁਤਿਨ ਦੀਆਂ ਧੀਆਂ – ਕੈਟਰੀਨਾ ਤਿਖੋਨੋਵਾ ਅਤੇ ਮਾਰੀਆ ਵੋਰੋਨਸੋਵਾ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਧੀ – ਯਾਕਾਤੇਰੀਨਾ ਵਿਨੋਕੁਰੋਵਾ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਉਨ੍ਹਾਂ ’ਤੇ ਯਾਤਾਰ ਪਾਬੰਦੀਆਂ ਲਗਾ ਦਿੱਤੀਆਂ ਹਨ।

ਬ੍ਰਤਾਨੀਆ ਦਾ ਕਹਿਣਾ ਹੈ ਕਿ ਯੂਕ੍ਰੇਨ ’ਤੇ 24 ਫਰਵਰੀ ਨੂੰ ਰੂਸੀ ਹਮਲੇ ਤੋਂ ਬਾਅਦ ਉਸ ਨੇ ਹੁਣ ਤੱਕ 1,200 ਰੂਸੀ ਨਾਗਰਿਕਾਂ ਅਤੇ ਕਾਰੋਬਾਰਾਂ ’ਤੇ ਪਾਬੰਦੀਆਂ ਲਗਾਈਆਂ ਹਨ, ਜਿਹਨਾਂ ਵਿੱਚ 16 ਬੈਂਕ ਵੀ ਸ਼ਾਮਿਲ ਹਨ।

Comments are closed, but trackbacks and pingbacks are open.