ਬ੍ਰਤਾਨਵੀ ਮਹਾਰਾਣੀ ਦੇ ਦੂਜੇ ਪੁੱਤਰ ਵਲੋਂ ਜਿਣਸੀ ਮਾਮਲੇ ਵਿੱਚ ਪੀੜ੍ਹਤ ਨਾਲ ਸਮਝੌਤਾ ਹੋਇਆ

ਮਹਾਰਾਣੀ ਦੇ ਸਹਿਯੋਗ ਨਾਲ 16 ਮਿਲੀਅਨ ਡਾਲਰ ਦਾ ਹਰਜਾਨਾ ਭਰਨਗੇ

ਲੰਡਨ – ਬ੍ਰਤਾਨਵੀ ਮਹਾਰਾਣੀ ਦੇ ਦੂਜੇ ਪੁੱਤਰ ਪ੍ਰਿੰਸ ਐਂਡਰੀਊ ਅਤੇ ਵਰਜੀਨੀਆ ਰੌਬਰਟਸ ਗਿਫਰੇ ਵਿਚਕਾਰ ਸਮਝੌਤਾ ਹੋ ਗਿਆ ਹੈ। ਪ੍ਰਿੰਸ ਐਂਡਰੀਊ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਬੇਟੇ ਹਨ। ਮਹਾਰਾਣੀ ਨੇ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਅਤੇ ਪ੍ਰਿੰਸ ਦੀ ਆਰਥਿਕ ਮਦੱਦ ਵੀ ਕੀਤੀ। ਇਸ ਦੇ ਬਾਅਦ ਗਿਫਰੇ ਅਤੇ ਪ੍ਰਿੰਸ ਐਂਡਰੀਊ ਵਿਚਕਾਰ ਜਿਨਸੀ ਸ਼ੋਸ਼ਣ ਦੇ ਦੋਸ਼ ਮਾਮਲੇ ਵਿੱਚ ਸਮਝੌਤਾ ਹੋਇਆ।

ਮੀਡੀਆ ਦੇ ਹਵਾਲੇ ਨਾਲ ਜਿਹੜੀ ਰਿਪੋਰਟ ਹੁਣ ਤੱਕ ਸਾਹਮਣੇ ਆਈ ਹੈ ਉਸ ਮੁਤਾਬਕ ਇਸ ਮਾਮਲੇ ਵਿੱਚ 16 ਮਿਲੀਅਨ ਡਾਲਰ ਮਤਲਬ 122 ਕਰੋੜ ਦੇਣ ਦਾ ਸਮਝੌਤਾ ਹੋਇਆ ਹੈ।

ਅਖ਼ਬਾਰੀ ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਮਹਾਰਾਣੀ ਐਲਿਜ਼ਾਬੇਥ ਨੇ ਦਖਲ ਦਿੱਤਾ। ਉਹ ਇਸ ਸਮਝੌਤੇ ਨਾਲ ਸਬੰਧਤ ਰਾਸ਼ੀ ਦੇਣ ਵਿੱਚ ਪ੍ਰਿੰਸ ਦੀ ਮਦੱਦ ਕਰੇਗੀ। ਕੁੱਲ ਮਿਲਾ ਕੇ ਇਹ ਸਾਰੀ ਰਾਸ਼ੀ ਮਹਾਰਾਣੀ ਦੇਵੇਗੀ। ਬ੍ਰਤਾਨਵੀ ਅਖ਼ਬਾਰ ਦੀ ਰਿਪੋਰਟ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ।

ਅਖ਼ਬਾਰੀ ਰਿਪੋਰਟ ਦੇ ਮੁਤਾਬਕ ਪ੍ਰਿੰਸ ਐਂਡਰੀਊ ਅਤੇ ਜੇਫਰੀ ਏਪਸਟੇਨ ਦੀ ਸਾਲ 1999 ਵਿੱਚ ਮੁਲਾਕਾਤ ਹੋਈ ਸੀ। ਜੇਫਰੀ ਨੇ ਪ੍ਰਿੰਸ ਦੀ ਮੁਲਾਕਾਤ ਘਿਸਲਾਈਨ ਮੈਕਸਵੇਲ ਨਾਲ ਕਰਵਾਈ ਸੀ। ਮੈਕਸਵੇਲ ਅਖ਼ਬਾਰ ਟਾਇਕੂਨ ਰੌਬਰਟ ਮੈਕਸਵੇਲ ਦੀ ਬੇਟੀ ਸੀ। ਇਸ ਮਗਰੋਂ ਐਂਡਰੀਊ ਨੇ ਏਬਰਡੀਨਸ਼ਾਇਰ ਵਿੱਚ ਮਹਾਰਾਣੀ ਐਲਿਜ਼ਾਬੇਥ ਵੱਲੋਂ ਆਯੋਜਿਤ ਸਕਾਟਿਸ਼ ਮੇਲ ਮਿਲਾਪ ਵਿੱਚ ਉਹਨਾਂ ਨੂੰ ਬੁਲਾਇਆ ਸੀ। ਸਾਲ 2001 ਵਿੱਚ ਵਰਜੀਨੀਆ ਗਿਫਰੇ ਰੌਬਰਟਸ ਨੇ ਦਾਅਵਾ ਕੀਤਾ ਕਿ ਪ੍ਰਿੰਸ ਐਂਡਰੀਊ ਨੇ ਤਿੰਨ ਵਾਰ ਉਸ ਨਾਲ ਸਬੰਧ ਬਣਾਏ।

Comments are closed, but trackbacks and pingbacks are open.