ਬ੍ਰਤਾਨਵੀ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਤਿੰਨ ਭਾਰਤੀ ਮੂਲ ਦੇ ਐਮ.ਪੀ. ਸ਼ਾਮਿਲ

ਰਿਸ਼ੀ ਸੁਨਕ ਦਾ ਨਾਮ ਜੂਏਬਾਜ਼ਾਂ ਨੇ ਮੂਹਰੇ ਰੱਖਿਆ

ਲੰਡਨ – ਬ੍ਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਅਤੇ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਨਸਨ ਦੀ ਥਾਂ ਲੈਣ ਲਈ ਰਸਮੀ ਤੌਰ ’ਤੇ ਦਾਅਵੇਦਾਰੀ ਪੇਸ਼ ਕੀਤੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਜਾਨਸਨ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਚੁੱਕੇ ਬਿ੍ਰਟਿਸ਼ ਭਾਰਤੀ ਮੰਤਰੀ ਸਰਵਉੱਚ ਅਹੁਦੇ ਵਾਲੇ ਅਜਿਹੇ ਟੋਰੀ ਨੇਤਾ ਸਨ, ਜਿਨ੍ਹਾਂ ਵੱਲੋਂ ਲੀਡਰਸ਼ਿੱਪ ਦੀ ਦੌੜ ਵਿੱਚ ਦਾਅਵੇਦਾਰੀ ਪੇਸ਼ ਕੀਤੀ ਜਾਣੀ। ਬ੍ਰਤਾਨੀਆ ਦਾ ਪੀ.ਐੱਮ ਬਣਨ ਲਈ ਭਾਰਤੀ ਮੂਲ ਦੇ ਜਿਹੜੇ ਨਾਮ ਉੱਭਰ ਕੇ ਸਾਹਮਣੇ ਆਏ ਹਨ, ਉਨ੍ਹਾਂ ’ਚ ਰਿਸ਼ੀ ਸੁਨਕ ਤੋਂ ਇਲਾਵਾ ਬਿ੍ਰਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਅਤੇ ਬ੍ਰਤਾਨੀਆ ਕੈਬਨਿਟ ’ਚ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਵੀ ਸ਼ਾਮਿਲ ਹੈ।

ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਅਤੇ 42 ਸਾਲਾ ਬ੍ਰਤਾਨੀਆ ਐੱਮ.ਪੀ. ਸੁਨਕ 10 ਡਾਊਨਿੰਗ ਸਟ੍ਰੀਟ ਵਿੱਚ ਲੰਬੇ ਸਮੇਂ ਤੋਂ ਜਾਨਸਨ ਦੇ ਸੰਭਾਵੀ ਉੱਤਰਾਧਿਕਾਰੀ ਵਜੋਂ ਦੇਖੇ ਜਾਂਦੇ ਰਹੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਕੰਜ਼ਰਵੇਟਿਵ ਪਾਰਟੀ ਦੇ ਇੱਕ ਵੱਡੇ ਹਿੱਸੇ ਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਉਨ੍ਹਾ ਨੇ ਪੱਤਰਕਾਰਾਂ ਨੂੰ ਕਿਹਾ ਸੀ, ‘ਸਾਨੂੰ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਇਹ ਬਿ੍ਰਟਿਸ਼ ਭਾਰਤੀ ਕਹਾਣੀ ਦਾ ਅੰਤ ਨਹੀਂ ਹੈ। ਅਸੀਂ ਹੋਰ ਮੁਕਾਮ ਪ੍ਰਾਪਤ ਕਰ ਸਕਦੇ ਹਾਂ ਅਤੇ ਮੈਂ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।’

ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਿਲ ਮੈਂਬਰਾਂ ਨੂੰ ਜੂਏਬਾਜ਼ਾਂ ਵਲੋਂ ਤਰਜੀਹ ਦਿੱਤੀ ਜਾ ਰਹੀ ਹੈ।

Comments are closed, but trackbacks and pingbacks are open.