ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਵਿੱਚ ਤਿੰਨ ਪ੍ਰਮੁੱਖ ਧੜਿਆਂ ਵਲੋਂ ਸਾਂਝੀ ਕਮੇਟੀ ਬਣਾਉਣ ਲਈ ਮੀਟਿੰਗ

ਤਿੰਨਾਂ ਗਰੁੱਪਾਂ ਦੇ ਅਹੁਦੇਦਾਰਾਂ ਵਲੋਂ ਵੱਖ-ਵੱਖ ਮੌਜੂਦਾ ਅਤੇ ਸਾਬਕਾ ਮੈਂਬਰਾਂ ਨੇ ਹਾਮੀ ਭਰੀ

ਸਾਊਥਾਲ – ਇੱਥੋਂ ਦੇ ਵਿਸ਼ਾਲ ਅਤੇ ਮੁੱਖ ਗੁਰੂਘਰ ਸ੍ਰੀ ਗੁਰੂ ਸਿੰਘ ਸਭਾ ਦੀ 2022 ਲਈ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਬਣਨੀਆਂ ਸੋਮਵਾਰ 11 ਜੁਲਾਈ ਤੋਂ ਸ਼ੁਰੂ ਹੋ ਗਈਆਂ ਹਨ ਪਰ ਇਸ ਤੋਂ ਇਕ ਦਿਨ ਪਹਿਲਾਂ ਐਤਵਾਰ 10 ਜੁਲਾਈ ਨੂੰ ਹੈਵਲੋਕ ਰੋਡ (ਗੁਰੂ ਨਾਨਕ ਰੋਡ) ਵਿਖੇ ਤਿੰਨ ਗਰੁੱਪਾਂ ਦੇ ਅਹੁਦੇਦਾਰਾਂ ਨੇ ਮੀਟਿੰਗ ਕਰਕੇ ਚੋਣਾਂ ਦੀ ਬਜਾਇ ਸਾਂਝੀ ਕਮੇਟੀ ਬਣਾਉਣ ਦੀ ਵਕਾਲਤ ਕੀਤੀ ਹੈ।

ਇਸ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਗੁਰੂਘਰ ਦੀਆਂ ਚੋਣਾਂ ਵਿੱਚ ਹਿੱਸਾ ਲੈਂਦੇ ਰਹੇ ਸਾਬਕਾ ਅਤੇ ਮੌਜੂਦਾ ਮੈਂਬਰ ਤੋਂ ਇਲਾਵਾ ਸਭਾ ਦੇ ਹਿਤਾਸ਼ੀਆਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਵਿੱਚ ਸ. ਹਿੰਮਤ ਸਿੰਘ ਸੋਹੀ, ਦੀਦਾਰ ਸਿੰਘ ਰੰਧਾਵਾ, ਮਲਕੀਤ ਸਿੰਘ ਗਰੇਵਾਲ, ਬਲਜਿੰਦਰ ਸਿੰਘ, ਕੁਲਵੰਤ ਸਿੰਘ ਭਿੰਡਰ, ਰਣਦੀਪ ਸਿੰਘ ਸਿੱਧੂ, ਹਰਜਾਪ ਸਿੰਘ ਭੰਗਲ, ਗੁਰਪ੍ਰਤਾਬ ਸਿੰਘ ਢਿੱਲੋਂ, ਡਾਕਟਰ ਪ੍ਰਵਿੰਦਰ ਸਿੰਘ ਗਰਚਾ, ਬੀਬੀ ਤੇਜ ਕੌਰ ਗਰੇਵਾਲ, ਮਨਜੀਤ ਸਿੰਘ ਬੁੱਟਰ, ਕੁਲਦੀਪ ਸਿੰਘ ਗਰੇਵਾਲ, ਅਮਰਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਖਾਲੜਾ (ਭਰਾਤਾ ਸ਼ਹੀਦ ਖਾਲੜਾ), ਸਾਬਕਾ ਕੌਂਸਲਰ ਮਨਜੀਤ ਸਿੰਘ, ਹਰਮੀਤ ਸਿੰਘ ਗਿੱਲ, ਸੁਖਦੇਵ ਸਿੰਘ ਔਜਲਾ, ਅਜੀਤਪਾਲ ਸਿੰਘ ਸਹੋਤਾ, ਅੰਮ੍ਰਿਤਪਾਲ ਸਿੰਘ ਬਰਾੜ, ਗੁਰਮੀਤ ਸਿੰਘ ਸਿੱਧੂ ਤੋਂ ਇਲਾਵਾ ਗੁਰੂਘਰ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ ਦੇ ਚਾਹਵਾਨ ਮੈਂਬਰਾਂ ਨੇ ਹਿੱਸਾ ਲਿਆ ਹੈ।

ਇੱਥੇ ਦੱਸਣਯੋਗ ਹੈ ਕਿ ਇਨ੍ਹਾਂ ਧੜਿਆਂ ਦਾ ਫੈਸਲਾ ਜੇਕਰ ਸਰਬਸੰਮਤੀ ਲਈ ਸਿਰੇ ਚੜ੍ਹ ਵੀ ਜਾਂਦਾ ਹੈ ਤਾਂ ਕੋਈ ਚੌਥਾ ਧੜਾ ਇਸ ਫੈਸਲੇ ਤੋਂ ਮੁੱਖ ਮੋੜ ਕੇ ਚੋਣਾਂ ਕਰਵਾਉਣ ਲਈ ਅੜੀ ਕਰ ਸਕਦਾ ਹੈ ਜਿਸ ਲਈ ਸੰਵਿਧਾਨ ਨੂੰ ਸਮਝਣ ਦੀ ਲੋੜ ਪਵੇਗੀ।

Comments are closed, but trackbacks and pingbacks are open.