ਕਾਮਿਆਂ ਵਿੱਚ ਖੁਸ਼ੀ ਦੀ ਲਹਿਰ
ਲੰਡਨ – ਬਰਤਾਨੀਆ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਹਨ ਉਹਨਾਂ ਲਈ ਇਕ ਨਵਾਂ ਸਿਸਟਮ ਸ਼ੁਰੂ ਹੋਣ ਵਾਲਾ ਹੈ। ਇਸ ਸਕੀਮ ਦੇ ਤਹਿਤ 4 ਦਿਨ ਕੰਮ ਕਰਨਾ ਪਵੇਗਾ। ਇਕ ਰਿਪੋਰਟ ਮੁਤਾਬਕ ਬਰਤਾਨੀਆ ਵਿੱਚ ਸ਼ੁਰੂਆਤ ਵਿੱਚ ਟਰਾਇਲ ਦੇ ਤੌਰ ’ਤੇ ਪੂਰੇ ਦੇਸ਼ ਵਿੱਚ ਸੋਮਵਾਰ ਤੋਂ ਇਹ ਵਿਵਸਥਾ ਸ਼ੁਰੂ ਹੋਈ ਹੈ, ਜਿਸ ਵਿੱਚ ਸ਼ੁਰੂਆਤ ਵਿੱਚ 30 ਬਿ੍ਰਟਿਸ਼ ਕੰਪਨੀਆਂ ਹਿੱਸਾ ਲੈਣਗੀਆਂ। ਕੁਝ ਕੰਪਨੀਆਂ ਹਾਲੇ ਸ਼ਾਮਿਲ ਹੋ ਰਹੀਆਂ ਹਨ। ਇਕ ਹਫ਼ਤੇ ਵਿੱਚ 4 ਦਿਨ ਕੰਮ ਵਾਲਾ ਪ੍ਰਾਜੈਕਟ ਪਾਇਲਟ ਵਿਵਸਥਾ ਦੇ ਤਹਿਤ ਸ਼ੁਰੂ ਹੋਇਆ ਹੈ, ਜਿਸ ਵਿੱਚ ਕਰਮਚਾਰੀਆਂ ਨੂੰ ਪੂਰੀ ਤਨਖਾਹ ਮਿਲੇਗੀ। ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕਟੌਤੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ।
ਇਸ ਸਬੰਧੀ ਇਕ ਮਾਹਿਰ ਦਾ ਕਹਿਣਾ ਹੈ ਕਿ ਜਿੱਥੇ ਕਈ ਕਾਰੋਬਾਰ ਉਤਪਾਦਕਤਾ ਵੱਲ ਫੋਕਸ ਕਰ ਰਹੇ ਹਨ, ਕਈ ਲੋਕ ਕੰਮ ਦੇ ਘੰਟੇ ਘੱਟ ਕਰ ਰਹੇ ਹਨ, ਉੱਥੇ ਤਨਖਾਹ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਬਰਤਾਨੀਆ ਵਿੱਚ ਇਸ ਦੀ ਸ਼ੁਰੂਆਤ ਹੋ ਰਹੀ ਹੈ ਠੀਕ ਉਝ ਦਾ ਹੀ ਟਰਾਇਲ ਅਮਰੀਕਾ, ਆਇਰਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਸ਼ੁਰੂ ਹੋਵੇਗਾ। ਉੱਥੇ ਸਪੇਨ ਅਤੇ ਸਕਾਟਲੈਂਡ ਦੀਆਂ ਸਰਕਾਰਾਂ ਨੇ ਇਸ ਸਿਸਟਮ ਨੂੰ ਸ਼ੁਰੂ ਕਰ ਦਿੱਤਾ ਹੈ।
ਇਸ 4 ਡੇਅ ਵੀਕ ਗਲੋਬਲ ਨੂੰ ਥਿੰਕਟੈਕ ਆਟੋਨੌਮੀ ਦੀ ਪਾਟਰਨਿਸ਼ਪ ਅਤੇ ਕੈਮਬਿ੍ਰਜ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਅਤੇ ਬੋਸਟਨ ਕਾਲਜ ਦੇ ਖੋਜੀ ਨੇ ਸ਼ੁਰੂ ਕੀਤਾ ਹੈ। ਇਸ ਲਈ ਬਕਾਇਦਾ 4 ਡੇਅ ਵੀਕ ਕੈਂਪੇਨ ਵੈਬਸਾਈਟ ਵੀ ਬਣਾਈ ਗਈ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਵਿੱਚ ਵੀ ਸਾਢੇ ਚਾਰ ਦਿਨ ਵਰਕਿੰਗ ਵੀਕ ਦੀ ਸ਼ੁਰੂਆਤ ਹੋ ਚੁੱਕੀ ਹੈ।
ਹੁਣ ਤੱਕ 6 ਬਿ੍ਰਟਿਸ਼ਿ ਕੰਪਨੀਆਂ ਇਸ ਅਜ਼ਮਾਇਸ਼ ਲਈ ਆਪਣੀ ਸਹਿਮਤੀ ਦੇ ਚੁੱਕੀਆਂ ਹਨ। ਇਹਨਾਂ ਵਿੱਚ ਯੂਨੀਲੀਵਰ, ਡਵ ਸਾਬਣ ਅਤੇ ਵੈਸਲੀਨ ਸ਼ਾਮਿਲ ਹਨ। ਐਪ ਬੇਸ ਐਟਮ ਬੈਂਕ ਪਹਿਲਾਂ ਹੀ ਆਪਣੇ 430 ਕਰਮਚਾਰੀਆਂ ਲਈ 4 ਵਰਕਿੰਗ ਡੇਅ ਦੀ ਵਿਵਸਥਾ ਕਰ ਚੁੱਕੀ ਹੈ। ਜਿਸ ਦੇ ਤਹਿਤ ਉਹਨਾਂ ਨੂੰ ਇਕ ਹਫ਼ਤੇ ਵਿੱਚ 34 ਘੰਟੇ ਕੰਮ ਕਰਨਾ ਹੁੰਦਾ ਸੀ। ਇਸ ਦੀ ਸ਼ੁਰੂਆਤ ਨਵੰਬਰ ਵਿੱਚ ਹੋਈ ਸੀ।
Comments are closed, but trackbacks and pingbacks are open.