ਵਿਸ਼ਵ ਭਰ ਦੇ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ
ਸਾਊਥਾਲ – ਇੱਥੋਂ ਦੇ ਵਿਸ਼ਵ ਪ੍ਰਸਿੱਧ ਸੰਗੀਤ ਗਰੁੱਪ ‘‘ਪ੍ਰੇਮੀ’’ ਦੇ ਨਾਮਵਰ ਕਲਾਕਾਰ ਜੱਸੀ ਪ੍ਰੇਮੀ ਦਾ ਨਵਾਂ ਗੀਤ ‘‘ਪੰਜਾਬ ਕੁਰੇ’’ ਯੂ-ਟਿਊਬ ’ਤੇ ਰੀਲੀਜ਼ ਕੀਤਾ ਗਿਆ ਹੈ ਜਿਸ ਨੂੰ ਵਿਸ਼ਵ ਭਰ ਦੇ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
‘‘ਪੰਜਾਬ ਕੁਰੇ’’ ਗੀਤ ਨੂੰ ਜੱਸੀ ਪ੍ਰੇਮੀ ਨੇ ਆਪਣੀ ਮਿੱਠੀ ਅਵਾਜ਼ ਦਿੱਤੀ ਹੈ ਅਤੇ ਗੀਤ ਵੀ ਜੱਸੀ ਪ੍ਰੇਮੀ ਦਾ ਹੀ ਲਿਖਿਆ ਹੋਇਆ ਹੈ। ਪ੍ਰਸਿੱਧ ਸੰਗੀਤਕਾਰ ਲਾਲੀ ਧਾਲੀਵਾਲ ਨੇ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਜਦਕਿ ਵੀਡੀਓ ਪਰਵਿੰਦਰ ਟੋਨੀ ਅਤੇ ਮਨੀ ਮੋਹਾਲੀ ਵਲੋਂ ਬਣਾਈ ਗਈ ਹੈ।
ਐਲ ਡੀ ਮਿਊਜ਼ਿਕ ਪ੍ਰੋਡਕਸ਼ਨ ਵਲੋਂ ਗੀਤ ਨੂੰ ਪੇਸ਼ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਕਿਉਕਿ ਇਸ ਵਿੱਚ ਪੰਜਾਬ ਦੀ ਖੂਬਸੂਰਤੀ ਅਤੇ ਵਿਰਸੇ ਦੀ ਬਾਤ ਪਾਈ ਗਈ ਹੈ।
Comments are closed, but trackbacks and pingbacks are open.