Edition No: 2753
ਹਸਪਤਾਲ ਚੈਰਿਟੀ ਵਲੋਂ ਸਨਮਾਨ ਦੇਣ ਲਈ ਵੱਡਾ ਬੋਰਡ ਲਗਵਾਇਆ ਗਿਆ

ਕੈਨੇਡਾ – ਬਰਤਾਨੀਆ ਵਿੱਚ ਰਹਿੰਦਿਆਂ ਕਾਰੋਬਾਰੀ ਬੁਲੰਦੀਆਂ ਨੂੰ ਛੂਹਣ ਵਾਲੇ ਪੰਜਾਬੀ ਕਾਰੋਬਾਰੀ ਮਨਜੀਤ ਸਿੰਘ ਲਿੱਟ ਭਾਵੇਂ ਪਿਛਲੇ ਇਕ ਦਹਾਕੇ ਤੋਂ ਕੈਨੇਡਾ ਦੇ ਵਸਨੀਕ ਹਨ ਪਰ ਉਨ੍ਹਾਂ ਨੇ ਹਮੇਸ਼ਾਂ ਭਾਈਚਾਰਕ ਕੰਮਾਂ ਵਿੱਚ ਸਹਿਯੋਗ ਦਿੱਤਾ ਹੈ।

ਪਿਛਲੇ ਦਿਨੀਂ ਮਨਜੀਤ ਸਿੰਘ ਲਿੱਟ ਨੇ ਪੀਸ ਆਰਚ ਫਾਊਂਡੈਂਸ਼ਨ ਨੂੰ 1,50,000 ਡਾਲਰ ਦਾਨ ਕਰਕੇ ਇਕ ਨਵਾਂ ਮੀਲ ਪੱਥਰ ਸਿਰਜਿਆ ਹੈ। ਮਨਜੀਤ ਸਿੰਘ ਲਿੱਟ ਵਿਸ਼ਵ ਵਿੱਚ ਚੈਰਿਟੀ ਮਾਮਲਿਆਂ ਵਿੱਚ ਜਾਣਿਆਂ ਪਹਿਚਾਣਿਆਂ ਚੇਹਰਾ ਹੈ ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਸਰਗੰਦੀ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਨੇ ਆਪਣੇ 73ਵੇਂ ਜਨਮਦਿਨ ਮੌਕੇ ਵੀ ਵੱਖ-ਵੱਖ ਲੋੜਵੰਦ ਸੰਸਥਾਵਾਂ ਨੂੰ 4 ਲੱਖ ਡਾਲਰ ਤਕਸੀਮ ਕੀਤੇ ਸਨ।