ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਵਲੋਂ ਕਰਤਾਰਪੁਰ ਦੇ ਵਧਾਇਕ ਬਲਕਾਰ ਸਿੰਘ ਦਾ ਨਿੱਘਾ ਸਵਾਗਤ

ਯੂ.ਕੇ ਤੋਂ ਪੁੱਜੇ ਹਰਪ੍ਰੀਤ ਸਿੰਘ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ

ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੂਰਨ ਬਹੁਮਤ ਨਾਲ ਸਰਕਾਰ ਬਨਾਉਣ ਦੌਰਾਨ ਕਰਤਾਰਪੁਰ ਵਿੱਚ ਵੀ ਪਹਿਲੀ ਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਅੱਕੇ ਹੋਏ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਬਲਕਾਰ ਸਿੰਘ ਦੇ ਸਿਰ ਜਿੱਤ ਦਾ ਸਿਹਰਾ ਸਜਾਇਆ। ਜਿਸ ਦੇ ਚਲਦਿਆਂ ਪਿਛਲੇ 37 ਸਾਲਾਂ ਤੋਂ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾਂਦੇ ਲੋਕ ਕਲਾਵਾਂ ਦੇ ਮੇਲੇ ਦੀ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ. ਕਰਤਾਰਪੁਰ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਵੱਲੋਂ ਆਪਣੇ ਫਾਰਮ ਹਾਊਸ ਤੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ।

ਜਿਸ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚੇ ਸ. ਬਲਕਾਰ ਸਿੰਘ ਦਾ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਯੂ.ਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ, ਆਪ ਦੇ ਯੂਕੇ ਤੋਂ ਸਪੋਕਸਪਰਸਨ ਹਰਜੀਤ ਸਿੰਘ ਵਿਰਕ, ਨਵਦੀਪ ਕੌਰ ਢਿੱਲੋਂ ਯੂ.ਕੇ, ਅਮਰਜੀਤ ਕੌਰ ਢਿੱਲੋਂ, ਹਰੀਸ਼ ਕੁਮਾਰ, ਸੁੱਖਾ ਸਰਪੰਚ, ਭੁਪਿੰਦਰ ਸਿੰਘ ਮਾਹੀ, ਅਨਿਲ ਵਰਮਾ, ਕੇਸ਼ਵ ਭਾਰਦਵਾਜ, ਅੰਕਿਤ ਭਾਰਦਵਾਜ, ਸ਼ਿਤਾਂਸ਼ੂ ਜੋਸ਼ੀ, ਗੁਰਦੀਪ ਸਿੰਘ ਮਿੰਟੂ, ਮਿੰਟੂ ਪੱਤੜ ਆਦਿ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਪ੍ਰੋ. ਜੇ ਰਿਆਜ਼, ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਅਤੇ ਪ੍ਰੋ. ਰਵੀ ਦਾਰਾ ਡਿਪਟੀ ਡਾਇਰੈਕਟਰ ਗੁਰਦਾਸਪੁਰ ਵੱਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਮੌਕੇ ਇਸ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਐਸ. ਪੀ. ਸ. ਪਿਰਥੀ ਪਾਲ ਸਿੰਘ, ਮਸ਼ਹੂਰ ਡਾਇਰੈਕਟਰ ਸ੍ਰੀ ਰਜਿੰਦਰ ਕਸ਼ਅਪ, ਡਿੱਕੀ ਵਾਲੀਆ ਜਲੰਧਰ ਦਾ ਵੀ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸ. ਬਲਕਾਰ ਸਿੰਘ ਨੇ ਇਸ ਸਨਮਾਨ ਸਮਾਰੋਹ ਵਿੱਚ ਮਿਲੇ ਇਸ ਸਨਮਾਨ ਲਈ ਐੋਸੋਸੀਏਸ਼ਨ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਅਤੇ ਸਾਰੀ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵਿਸ਼ਵਾਸ ਆਪ ਸਭ ਨੇ ਮੇਰੇ ’ਤੇ ਕੀਤਾ ਹੈ ਮੈਂ ਉਸ ’ਤੇ ਹਮੇਸ਼ਾ ਖਰਾ ਉਤਰਾਂਗਾ ਅਤੇ ਕਰਤਾਰਪੁਰ ਹਲਕੇ ਦੀ ਤਰੱਕੀ ਲਈ ਕੋਈ ਕਸਰ ਨਹੀਂ ਛੱਡਾਂਗਾ ਅਤੇ ਪੰਜਾਬ ਸਰਕਾਰ ਵਿੱਤੀ ਸੰਕਟ ’ਚੋਂ ਨਿਕਲਣ ਲਈ ਪ੍ਰਵਾਸੀ ਪੰਜਾਬੀ ਭਾਈਚਾਰੇ ਦਾ ਪੂਰਾ ਸਾਥ ਲਵੇਗੀ।

ਇਸ ਦੌਰਾਨ ਆਮ ਆਦਮੀ ਪਾਰਟੀ ਯੂ.ਕੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ ਨੇ ਕਿਹਾ ਕਿ ਪੰਜਾਬ ਦੇ ਸਿਰ ਕਰਜ਼ ਨੂੰ ਉਤਾਰਨ ਲਈ ਪ੍ਰਵਾਸੀ ਪੰਜਾਬੀ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣਗੇ ਅਤੇ ਜੇਕਰ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀ ਦੀ ਮਦੱਦ ਵਿੱਤੀ ਸੰਕਟ ਵਿੱਚੋਂ ਨਿਕਲਣ ਲਈ ਮੰਗ ਦੀ ਹੈ ਤਾਂ ਸਮੂਹ ਪੰਜਾਬੀ ਖੁੱਲਦਿਲੀ ਨਾਲ ਯੋਗਦਾਨ ਕਰਨਗੇ, ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਯੂ.ਕੇ ਵੱਲੋਂ ਬੱਚਿਆਂ ਦੀ ਪੜ੍ਹਾਈ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਜਲਦ ਹੀ ਮੁਹਿੰਮ ਸ਼ੁਰੂ ਕਰਾਂਗੇ। ਆਪ ਯੂ.ਕੇ ਦੇ ਸਪੋਕਸਪਰਸਨ ਹਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਾਡੀ ਟੀਮ ਪੰਜਾਬ ਦੇ ਉਨ੍ਹਾਂ ਵਿਧਾਨ ਸਭਾ ਖੇਤਰਾਂ ਦਾ ਮੁੱਢਲਾ ਢਾਂਚਾ ਮੁੜ ਮਜ਼ਬੂਤ ਕਰਨ ਵਿੱਚ ਪੂਰਾ ਸਹਿਯੋਗ ਦੇਵੇਗੀ, ਜਿੰਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਨੂੰ ਜਿੱਤ ਪ੍ਰਾਪਤ ਨਹੀਂ ਹੋਈ ਹੈ।

ਇਸ ਮੌਕੇ ਆਪ ਟ੍ਰੇਡ ਵਿੰਗ ਪੰਜਾਬ ਦੇ ਜਨਰਲ ਸਕੱਤਰ ਚਰਨਜੀਤ ਪੂਰੇਵਾਲ, ਸੁਰਿੰਦਰ ਪਾਲ ਕੌਂਸਲਰ, ਗੁਰਪਾਲ ਸਿੰਘ ਮਾਂਗੇਕੀ, ਉਮੰਗ ਬੱਸੀ, ਜਸਵਿੰਦਰ ਬਬਲਾ, ਗਗਨ ਪੂਰੇਵਾਲ, ਸ਼ਿਵਾਏ ਛਾਬੜਾ, ਬਾਬਾ ਹਰਵਿੰਦਰ ਸਿੰਘ, ਪਾਲੀ ਸਿੰਘ, ਨਿੱਕਾ ਭੁੱਲਰ, ਤਜਿੰਦਰ ਮੱਲ੍ਹੀ, ਮਾਨਵ ਛਾਬੜਾ, ਮੰਗਾ ਆਦਿ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।

Comments are closed, but trackbacks and pingbacks are open.