ਇੰਗਲੈਂਡ ਦੀਆਂ ਸਥਾਨਕ ਕੌਂਸਲ ਚੋਣਾਂ ਵਿੱਚ ਪੰਜਾਬੀਆਂ ਨੇ ਮੁੜ ਝੰਡੇ ਗੱਡੇ

ਸਕਾਟਲੈਂਡ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਨੇ ਲੇਬਰ ਅਤੇ ਟੋਰੀ ਨੂੰ ਪਛਾੜਿਆ

ਲੰਡਨ- (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀਆਂ 32 ਕੌਂਸਲ ਚੋਣਾਂ ‘ਚ ਲੇਬਰ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਜਦਕਿ ਈਲਿੰਗ, ਹਾਲਿੰਗਡਨ ਅਤੇ ਹੰਸਲੋਂ ਕੌਂਸਲਾਂ ਵਿਚੋਂ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ, ਜਿਨ੍ਹਾਂ ਵਿਚ ਈਲਿੰਗ ਤੋਂ ਜਸਬੀਰ ਕੌਰ ਅਨੰਦ, ਕਮਲਜੀਤ ਸਿੰਘ ਢੀਂਡਸਾ, ਕੰਵਲ ਕੌਰ ਬੈਂਸ, ਰਣਜੀਤ ਧੀਰ, ਮਹਿੰਦਰ ਕੌਰ ਮਿੱਡਾ, ਪ੍ਰਵੀਨ ਕਮਲੇਸ਼, ਹਰਭਜਨ ਕੌਰ ਧੀਰ, ਸੰਜੇ ਕੁਮਾਰ ਕੋਹਲੀ, ਕੇ ਸੀ ਮੋਹਨ, ਸਵਰਨ ਸਿੰਘ ਪੱਡਾ, ਕਮਲਦੀਪ ਕੌਰ ਸਹੋਤਾ, ਅਮਰਜੀਤ ਕੌਰ ਜੰਮੂ, ਤਿ੍ਪਤ ਕੌਰ ਸਿੱਧੂ, ਚਰਨ ਬਾਲਾ ਸ਼ਰਮਾ, ਕਮਲਜੀਤ ਕੌਰ ਨਾਗਪਾਲ, ਸੁਰਿੰਦਰ ਕੌਰ ਜੱਸਲ, ਬਿੰਦਾ ਰਾਏ, ਹੰਸਲੋ ਤੋਂ ਸਾਬਕਾ ਮੇਅਰ ਰਘਵਿੰਦਰ ਸਿੰਘ ਸਿੰਘ ਸਿੱਧੂ, ਰਣਜੀਤ ਗਿੱਲ, ਪ੍ਰੀਤਮ ਸਿੰਘ ਗਰੇਵਾਲ, ਅਜਮੇਰ ਕੌਰ ਗਰੇਵਾਲ, ਸੁਖਬੀਰ ਸਿੰਘ ਧਾਲੀਵਾਲ, ਵਿਕਰਮ ਸਿੰਘ ਗਰੇਵਾਲ, ਹਰਲੀਨ ਕੌਰ ਹੀਰ ਅਟਵਾਲ, ਸ਼ਿਵਰਾਜ ਸਿੰਘ ਗਰੇਵਾਲ, ਗੁਰਮੇਲ ਸਿੰਘ ਲਾਲ, ਅੰਮਿ੍ਤਪਾਲ ਸਿੰਘ ਮਾਨ, ਜਗਦੀਸ਼ ਰਾਏ ਸ਼ਰਮਾ, ਹਲਿੰਗਡਨ ਕੌਂਸਲ ਵਿਚੋਂ ਜਗਜੀਤ ਸਿੰਘ, ਰਾਜੂ ਸੰਸਾਰਪੁਰੀ, ਗੁਰਮੀਤ ਸਿੰਘ ਵਿਰਕ, ਟੋਨੀ ਗਿੱਲ, ਕੁਲਦੀਪ ਕੌਰ ਲਖਮਾਨਾ, ਗੁਰਸ਼ਰਨ ਸਿੰਘ ਮੰਡ, ਕਮਲਪ੍ਰੀਤ ਕੌਰ, ਜਸ ਧੂਤ, ਰੀਟਾ ਜੱਜ ਧੂਤ ਸਮੇਤ ਕਈ ਹੋਰ ਹਲਕਿਆਂ ਵਿਚ ਵੀ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਜਿੱਤਾਂ ਦਰਜ ਕੀਤੀਆਂ ਹਨ। ਐਮ.ਪੀ. ਵਰਿੰਦਰ ਸ਼ਰਮਾ ਨੇ ਜੇਤੂ ਕੌਂਸਲਰਾਂ ਨੂੰ ਜਿੱਤ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਕੌਂਸਲ ਚੋਣਾਂ ਵਿਚ ਲੇਬਰ ਪਾਰਟੀ ਲਈ ਲੋਕਾਂ ਦੇ ਦਿੱਤੇ ਫਤਵੇ ਨੇ ਕੰਜ਼ਰਵੇਟਿਵ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਦਰਜ ਕੀਤਾ ਹੈ। ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਹੋਈਆਂ ਕੌਂਸਲ ਚੋਣਾਂ ਵਿੱਚ ਐੱਸ ਐੱਨ ਪੀ ਭਾਰੀ ਬਹੁਮਤ ਪ੍ਰਾਪਤ ਕਰਕੇ ਪਹਿਲੇ ਸਥਾਨ ‘ਤੇ ਰਹੀ ਹੈ। ਸਕਾਟਿਸ਼ ਨੈਸ਼ਨਲ ਪਾਰਟੀ ਕੌਂਸਲ ਚੋਣਾਂ ਵਿੱਚ ਫਿਰ ਤੋਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਜਦਕਿ ਸਕਾਟਿਸ਼ ਕੰਜ਼ਰਵੇਟਿਵਜ਼ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਹੈ ਅਤੇ ਲੇਬਰ ਦੂਜੇ ਸਥਾਨ ‘ਤੇ ਰਹੀ ਹੈ।

ਸਕਾਟਲੈਂਡ ਦੀਆਂ ਸਾਰੀਆਂ 32 ਸਥਾਨਕ ਅਥਾਰਟੀਆਂ ਦੇ ਨਤੀਜੇ ਘੋਸ਼ਿਤ ਕਰਨ ਤੋਂ ਬਾਅਦ ਐੱਸ ਐੱਨ ਪੀ ਨੇ 453 ਸੀਟਾਂ ਜਿੱਤੀਆਂ ਜਦੋਂ ਕਿ ਲੇਬਰ ਨੂੰ 282 ਤੇ ਟੋਰੀਜ਼ ਨੂੰ 214 ਸੀਟਾਂ ਪ੍ਰਾਪਤ ਹੋਈਆਂ। ਲੇਬਰ ਨਾਲ ਤਣਾਅ ਪੂਰਨ ਲੜਾਈ ਤੋਂ ਬਾਅਦ ਗਲਾਸਗੋ ਸਿਟੀ ਕੌਂਸਲ ਲਈ ਚੋਣਾਂ ਵਿੱਚ  ਨੂੰ ਐੱਨ ਪੀ ਨੂੰ ਸਭ ਤੋਂ ਵੱਡੀ ਪਾਰਟੀ ਘੋਸ਼ਿਤ ਕੀਤਾ ਗਿਆ। ਇਸਦੇ ਨਾਲ ਹੀ ਨਿਕੋਲਾ ਸਟਰਜਨ ਦੀ ਪਾਰਟੀ ਨੇ ਡੰਡੀ ਵਿੱਚ ਵੀ ਸਮੁੱਚਾ ਬਹੁਮਤ ਹਾਸਲ ਕੀਤਾ, ਜਦੋਂ ਕਿ ਲੇਬਰ ਨੇ ਵੈਸਟ ਡਨਬਰਟਨਸ਼ਾਇਰ ‘ਤੇ ਕਬਜ਼ਾ ਕੀਤਾ ਹੈ। ਇਸ ਮੌਕੇ ਸਟਰਜਨ ਨੇ ਪਾਰਟੀ ਦੀ ਜਿੱਤ ਲਈ ਖੁਸ਼ੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ 15 ਸਾਲਾਂ ਦੀ ਸਰਕਾਰ ਰਹਿਣ ਤੋਂ ਬਾਅਦ, ਅਸੀਂ ਨਾ ਸਿਰਫ ਇਹ ਭਾਰੀ ਜਿੱਤ ਪ੍ਰਾਪਤ ਕੀਤੀ ਹੈ, ਬਲਕਿ ਆਪਣੀ ਵੋਟ ਦਾ ਹਿੱਸਾ ਵੀ ਵਧਾਇਆ ਹੈ।

ਇਨ੍ਹਾਂ ਚੋਣਾਂ ਵਿੱਚ ਸਲੋਹ ਵਿਖੇ ਵੀ ਲੇਬਰ ਉਮੀਦਵਾਰਾਂ ਹਰਜਿੰਦਰ ਕੌਰ ਮਿਨਹਾਸ, ਬਲਵਿੰਦਰ ਸਿੰਘ ਬੈਂਸ, ਦਿਲਬਾਗ ਸਿੰਘ ਪਰਮਾਰ ਸਮੇਤ ਪੰਜਾਬੀ ਭਾਰੀ ਬਹੁਮੱਤ ਨਾਲ ਕੌਂਸਲਰ ਬਣੇ ਹਨ।

Comments are closed, but trackbacks and pingbacks are open.