ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿੱਤ ਲੰਡਨ ਦੇ ਹੇਜ਼ ਇਲਾਕੇ ਵਿੱਚ ਸਾਲਾਨਾ ਛਬੀਲ ਲਾਈ ਗਈ

ਕੌਂਸਲਰ ਰਾਜੂ ਸੰਸਾਰਪੁਰੀ ਅਤੇ ਲਖਵਿੰਦਰ ਸਿੰਘ ਗਿੱਲ ਦੇ ਉਪਰਾਲੇ ਦੀ ਸ਼ਲਾਘਾ ਹੋਈ

ਲੰਡਨ- (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਲੰਡਨ ਦੇ ਇਲਾਕੇ ਹੇਜ਼ ਵਿਖੇ ਪਿੰਕ ਸਿਟੀ ਹੇਜ਼ ਦੇ ਲਖਵਿੰਦਰ ਸਿੰਘ ਗਿੱਲ ਅਤੇ ਕੌਂਸਲਰ ਰਾਜੂ ਸੰਸਾਰਪੁਰੀ ਦੇ ਉਪਰਾਲੇ ਸਦਕਾ ਛਬੀਲ ਲਗਾਈ ਗਈ।

ਇਸ ਮੌਕੇ ਐਮ.ਪੀ. ਵਰਿੰਦਰ ਸ਼ਰਮਾ, ਐਮ.ਪੀ. ਜੌਹਨ ਮੈਕਡਾਨਲ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ, ਗੁਰਦੇਵ ਸਿੰਘ ਬਰਾੜ, ਅਮਰਜੀਤ ਸਿੰਘ ਢਿਲੋਂ, ਅਜੈਬ ਸਿੰਘ ਪੁਆਰ ਆਦਿ ਸਮੇਤ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਹੋਈਆਂ।

ਇਸ ਮੌਕੇ ਜਿੱਥੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ, ਸਾਫਟ ਡਰਿੰਕ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ, ਉੱਥੇ ਹੀ ਸਿੱਖ ਧਰਮ ਵਿਚ ਅੱਜ ਦੇ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।

ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਬਾਰੇ ਨਵੀਂ ਪੀੜੀ ਨੂੰ ਅਤੇ ਗੈਰ ਸਿੱਖਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ।

Comments are closed, but trackbacks and pingbacks are open.