ਸੈਨੇਟ ਦੁਆਰਾ ਹਰਮੀਤ ਢਿੱਲੋਂ ਦੀ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਪੁਸ਼ਟੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕੀ ਸੈਨੇਟ ਨੇ ਪੰਜਾਬੀ ਤੇ ਅਮਰੀਕੀ ਭਾਈਚਾਰੇ ਵਿਚ ਜਾਣੀ ਪਛਾਣੀ ਸਖਸ਼ੀਅਤ ਹਰਮੀਤ ਢਿੱਲੋਂ ਦੀ ਮਾਨਵੀ ਹੱਕਾਂ ਬਾਰੇ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਪੁਸ਼ਟੀ ਕਰ ਦਿੱਤੀ ਹੈ।

ਢਿਲੋਂ ਦੇ ਸੰਵਿਧਾਨਕ ਆਜ਼ਾਦੀ ਕਾਇਮ ਰੱਖਣ ਵਿਚ ਪਾਏ ਯੋਗਦਾਨ ਨੂੰ ਮੁੱਖ ਰਖਦਿਆਂ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਇਸ ਅਹਿਮ ਅਹੱਦੇ ਲਈ ਉਨਾਂ ਨੂੰ ਨਾਮਜ਼ਦ ਕੀਤਾ ਸੀ। ਅਲਾਸਕਾ ਤੋਂ ਕੇਵਲ ਇਕ ਰਿਪਬਲੀਕਨ ਸਾਂਸੰਦ ਲੀਸਾ ਮੁਰਕੋਵਸਕੀ ਨੇ ਪਾਰਟੀ ਲਾਈਨ ਤੋਂ ਹਟ ਕੇ ਢਿੱਲੋਂ ਦੇ ਵਿਰੋਧ ਵਿਚ ਡੈਮੋਕਰੈਟਸ ਦਾ ਸਾਥ ਦਿੱਤਾ ਬਾਕੀ ਸਭ ਰਿਪਬਲੀਕਨ ਸੈਨੇਟ ਮੈਂਬਰਾਂ ਨੇ ਪਾਰਟੀ ਲਾਈਨ ਅਨੁਸਾਰ ਉਨਾਂ ਨੂੰ ਵੋਟ ਪਾਈ। ਢਿੱਲੋਂ ਦੇ ਹੱਕ ਵਿਚ 52 ਤੇ ਵਿਰੁੱਧ 42 ਵੋਟਾਂ ਪਈਆਂ। ਰਾਸ਼ਟਰਪਤੀ ਟਰੰਪ ਦੀ ਕੱਟੜ ਸਮਰਥਕ ਢਿੱਲੋਂ ਨਿਆਂ ਵਿਭਾਗ ਨਾਲ ਸਬੰਧਿਤ ਕੰਮਕਾਜ਼ ਵੇਖੇਗੀ।

Comments are closed, but trackbacks and pingbacks are open.